ਬਠਿੰਡਾ, 12 ਜਨਵਰੀ : ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੀ ਦੇਖ ਰੇਖ ਵਿੱਚ ਪੀਸੀਐਂਡਪੀਐਨਡੀਟੀ ਐਕਟ ਅਧੀਨ ਜੱਚਾ ਬੱਚਾ ਹਸਪਤਾਲ ਬਠਿੰਡਾ ਜਿਲ੍ਹਾ ਪੱਧਰੀ ਸਮਾਗਮ ਕਰਕੇ ਧੀਆਂ ਦੀ ਲੋਹੜੀ ਮਨਾਈ ਗਈ। ਇਸ ਮੌਕੇ 21 ਨਵ-ਜੰਮੀਆਂ ਬੱਚੀਆਂ ਨੂੰ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ ਸੁਖਜਿੰਦਰ ਸਿੰਘ ਗਿੱਲ, ਜਿਲ੍ਹਾ ਸਿਹਤ ਅਫ਼ਸਰ ਡਾ ਊਸ਼ਾ ਗੋਇਲ , ਸੀਨੀਅਰ ਮੈਡੀਕਲ ਅਫ਼ਸਰ ਡਾ ਪ੍ਰੀਤ ਮਨਿੰਦਰ ਕੌਰ, ਡਾ ਰਵੀ ਕਾਂਤ, ਡਾ ਅੰਜਲੀ ਬਾਂਸਲ, ਡਾ ਰਾਹੁਲ ਮੈਦਾਨ, ਡਾ ਕਾਜਲ ਗੋਇਲ, ਵਿਨੋਦ ਖੁਰਾਣਾ ਅਤੇ ਮਨਜੀਤ ਕੌਰ ਮਾਸ ਮੀਡੀਆ ਅਫ਼ਸਰ, ਨਰਿੰਦਰ ਕੁਮਾਰ ਬੀਸੀਸੀ, ਪਵਨਜੀਤ ਕੌਰ ਬੀਈਈ, ਚਰਨਪਾਲ ਕੌਰ, ਮਿਸਜ਼ ਅੰਜੂ ਮੈਟਰਨ ਨੇ ਸਮੂਲੀਅਤ ਕੀਤੀ।
ਸਿਹਤ ਵਿਭਾਗ ਵਲੋਂ ਨਮੂਨੀਆ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਜਾਰੀ
ਇਸ ਮੌਕੇ ਡਾ ਸੁਖਜਿੰਦਰ ਸਿੰਘ, ਡਾ ਊਸ਼ਾ ਗੋਇਲ, ਡਾ ਪ੍ਰੀਤ ਮਨਿੰਦਰ ਵੱਲੋਇਸ ਮੌਕੇ ਮੰੁਗਫਲੀ ਅਤੇ ਰਿਊੜੀਆਂ ਵੰਡੀਆਂ ਗਈਆਂ। ਇਸ ਸਮੇਂ ਉਹਨਾਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚੀਆਂ ਦੀ ਤੰਦਰੁੁਸਤੀ ਅਤੇ ਤਰੱਕੀ ਲਈ ਸ਼ੁੁਭਕਾਮਨਾਵਾਂ ਦਿੱਤੀਆਂ। ਇਸ ਸਮੇਂ ਡਾ ਸੁਖਜਿੰਦਰ ਸਿੰਘ ਨੇ ਕਿਹਾ ਕਿ ਸਾਰਿਆਂ ਨੂੰ ਲੜਕੀਆਂ ਅਤੇ ਲੜਕਿਆਂ ਵਿੱਚ ਕੋਈ ਵੀ ਅੰਤਰ ਨਹੀਂ ਸਮਝਣਾ ਚਾਹੀਦਾ। ਲੜਕੀਆਂ ਦਾ ਪਾਲਣ ਪੋਸ਼ਣ ਅਤੇ ਵਿੱਦਿਆ ਲੜਕਿਆ ਦੇ ਬਰਾਬਰ ਹੀ ਕਰਵਾਉਣੀ ਚਾਹੀਦੀ ਹੈ। ਇਸ ਮੌਕੇ ਵਿਨੋਦ ਖੁਰਾਣਾ ਅਤੇ ਨਰਿੰਦਰ ਕੁਮਾਰ ਨੇ ਲੜਕੀਆਂ ਲਈ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਪਘੂੰੜਾ ਸਕੀਮ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਲੜਕੀਆਂ ਨੂੰ ਕੁੱਖ ਵਿਚ ਖਤਮ ਨਾ ਕੀਤਾ ਜਾਵੇ ਉਨ੍ਹਾਂ ਨੂੰ ਪੰਘੂੜਿਆਂ ਵਿਚ ਪਾ ਕੇ ਬਾਂਝ ਲੋਕਾਂ ਨੂੂੰ ਦਿੱਤਾ ਜਾਵੇ।