Moga News: ਪਿਛਲੇ ਦਿਨੀਂ ਆਪਣੇ ਕਲੀਨਿਕ ‘ਚ ਬੈਠੇ ਮਰੀਜ਼ਾਂ ਦਾ ਇਲਾਜ਼ ਕਰ ਰਹੇ ਮੋਗਾ ਦੇ ਡਾਕਟਰ ਅਨਿਲਜੀਤ ਕੰਬੋਜ਼ ਉਪਰ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਉਨ੍ਹਾਂ ਦੀ ਹਾਲਾਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ। ਡਾ ਕੰਬੋਜ਼ ਦਾ ਮੋਗਾ ਦੀ ਮੈਡਾਸਿਟੀ ਹਸਪਤਾਲ ਵਿਚ ਇਲਾਜ਼ ਚੱਲ ਰਿਹਾ। ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾ.ਅਨਿਲਜੀਤ ਕੰਬੋਜ਼ ‘ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਅੱਜ ਐਤਵਾਰ ਨੂੰ ਮੋਗਾ ਵਿਖੇ ਹਸਪਤਾਲ ਪੁੱਜ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦਸਿਆ ਕਿ ਹਸਪਤਾਲ ਦੇ ਅੰਦਰ ਡਾਕਟਰ ਸਾਹਿਬ ਨੂੰ ਹਰ ਪ੍ਰਕਾਰ ਦੀ ਡਾਕਟਰੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ।
ਇਹ ਵੀ ਪੜ੍ਹੋ ਵੱਡੀ ਖਬਰ; ਅਦਾਲਤ ਨੇ ਬਿਕਰਮ ਮਜੀਠਿਆ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚ, ਨਾਭਾ ਜੇਲ੍ਹ ‘ਚ ਜਾਵੇਗਾ ਰੱਖਿਆ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਬਲਵੀਰ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਤੇ ਇਸ ਹਮਲੇ ਲਈ ਜਿੰਮੇਵਾਰ ਮੁਲਜਮਾਂ ਦੇ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ, ਜਿਸਨੂੰ ਉਨ੍ਹਾਂ ਦੀਆਂ ਆਉਣ ਵਾਲੀਆਂ ਪੁਸ਼ਤਾਂ ਵੀ ਯਾਦ ਰੱਖਣਗੀਆਂ। ਡਾ ਬਲਵੀਰ ਸਿੰਘ ਨੇ ਇਸ ਮੌਕੇ ਮੋਗਾ ਦੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਸਖਤ ਹਿਦਾਇਤ ਦਿੱਤੀ ਕਿ ਜਲਦ ਤੋਂ ਜਲਦ ਹਮਲਾਵਰਾਂ ਨੂੰ ਕਾਬੂ ਕੀਤਾ ਜਾਵੇ। ਦਸਣਾ ਬਣਦਾ ਹੈ ਕਿ ਮੋਗਾ ਸ਼ਹਿਰ ਦੀ ਨਾਮਵਰ ਹਸਤੀ ਡਾ ਕੰਬੋਜ਼ ਤੋਂ ਸਾਲ 2022 ਦੇ ਵਿਚ ਫ਼ਿਰੌਤੀ ਦੀ ਮੰਗ ਕੀਤੀ ਗਈ ਸੀ, ਜਿਸਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਸੁਰੱਖਿਆ ਵੀ ਮੁਹੱਈਆਂ ਕਰਵਾਈ ਗਈ ਸੀ।
ਇਹ ਵੀ ਪੜ੍ਹੋ Bikram majitha case; ਪੇਸ਼ੀ ਤੋਂ ਪਹਿਲਾਂ ਸਾਬਕਾ ਮੰਤਰੀ ਮਲੂਕਾ ਸਹਿਤ ਅਕਾਲੀ ਆਗੂ ਘਰਾਂ ‘ਚ ਨਜ਼ਰਬੰਦ
ਪ੍ਰੰਤੂ ਸੁਰੱਖਿਆ ਦੇ ਰਿਵਊ ਦੌਰਾਨ ਮਾਰਚ 2025 ਵਿਚ ਡਾ ਕੰਬੋਜ਼ ਦੀ ਸੁਰੱਖਿਆ ਵਾਪਸ ਲੈ ਲਈ ਗਈ ਸੀ ਤੇ ਹੁਣ ਦੋ ਦਿਨ ਪਹਿਲਾਂ ਉਹ ਜਦ ਆਪਣੇ ਕਲੀਨਿਕ ਦੇ ਵਿਚ ਬੈਠੇ ਇਲਾਜ਼ ਕਰ ਰਹੇ ਸਨ ਤਦ ਦੋ ਨੌਜਵਾਨ ਬੀਮਾਰੀ ਦਾ ਬਹਾਨਾ ਲਗਾ ਕੇ ਅੰਦਰ ਆਏ ਤੇ ਇਸ ਦੌਰਾਨ ਉਨ੍ਹਾਂ ਡਾਕਟਰ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਏ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।