ਪੈਨਸ਼ਨ ਅਦਾਲਤ ਵਿੱਚ 30 ਦੇ ਕਰੀਬ ਪੈਨਸ਼ਨਰਾਂ ਦੀਆਂ ਸੁਣੀਆਂ ਮੁਸ਼ਕਿਲਾਂ

0
16

ਫ਼ਿਰੋਜ਼ਪੁਰ, 21 ਨਵੰਬਰ: ਮਹਾਂਲੇਖਾਕਾਰ (ਲੇਖਾ ਤੇ ਹੱਕਦਾਰੀ) ਪੰਜਾਬ ਅਤੇ ਯੂ.ਟੀ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੈਨਸ਼ਨ ਅਦਾਲਤ ਲਗਾਈ ਗਈ। ਇਸ ਪੈਨਸ਼ਨ ਅਦਾਲਤ ਦੌਰਾਨ ਜ਼ਿਲ੍ਹੇ ਦੇ ਲੱਗਭਗ 30 ਦੇ ਕਰੀਬ ਪੈਨਸ਼ਨਰ ਆਪਣੀਆਂ ਦਰਖਾਸਤਾਂ ਲੈ ਕੇ ਪੇਸ਼ ਹੋਏ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਨਿਯੁਕਤ ਅਧਿਕਾਰੀਆਂ ਵੱਲੋਂ ਮੌਕੇ ’ਤੇ ਨਿਪਟਾਰਾ ਕਰ ਦਿੱਤਾ ਗਿਆ ਅਤੇ ਰਹਿੰਦਿਆਂ 8 ਦੇ ਕਰੀਬ ਪੈਂਡਿੰਗ ਸ਼ਿਕਾਇਤਾਂ ਦਾ ਸਬੰਧਤ ਮਹਿਕਮਿਆਂ ਦੇ ਅਧਿਆਰੀਆਂ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।

ਇਹ ਵੀ ਪੜ੍ਹੋ ਤੜਕਸਾਰ ਮੋਗਾ ਪੁਲਿਸ ਤੇ ਬਦਮਾਸ਼ ਵਿਚਕਾਰ ਹੋਈ ਗੋਲੀ+ਬਾਰੀ

ਇਹ ਪੈਨਸ਼ਨ ਅਦਾਲਤ ਰਣਜੀਤ ਕੁਮਾਰ ਸੀਨੀਅਰ ਏ.ਓ., ਰਾਜੇਂਦਰ ਕੁਮਾਰ ਮੀਨਾ ਏ.ਏ.ਓ. ਅਤੇ ਕਰਨ ਅਕਾਊਟੈਂਟ ਦੀ ਅਗਵਾਈ ਵਿੱਚ ਲਗਾਈ ਗਈ।ਇਸ ਦੌਰਾਨ ਐਸ.ਪੀ. (ਐਚ) ਨਵੀਨ ਕੁਮਾਰ, ਐਲ.ਡੀ.ਐਮ. ਗੀਤਾ ਮਹਿਤਾ, ਜ਼ਿਲ੍ਹਾ ਭਾਸ਼ਾ ਅਫ਼ਸਰ ਜਗਦੀਪ ਸਿੰਘ ਸੰਧੂ, ਖ਼ਜਾਨਾ ਅਫ਼ਸਰ ਤੇਜਿੰਦਰ ਸਿੰਘ, ਸੁਪਰਡੰਟ ਗ੍ਰੇਡ-1 ਰਾਜਵੀਰ ਕੌਰ, ਸੁਪਰਡੰਟ ਗ੍ਰੇਡ-2 ਪ੍ਰੇਮ ਕੁਮਾਰੀ ਤੋਂ ਇਲਾਵਾ ਹੋਰਨਾਂ ਵਿਭਾਗਾਂ ਅਤੇ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

 

LEAVE A REPLY

Please enter your comment!
Please enter your name here