ਰਾਂਚੀ, 4 ਜੁਲਾਈ: ਕਥਿਤ ਜਮੀਨ ਘੁਟਾਲੇ ਵਿਚ ਕਰੀਬ ਪੰਜ ਮਹੀਨੇ ਜੇਲ੍ਹ ’ਚ ਰਹਿਣ ਵਾਲੇ ਹੇਮੰਤ ਸੋਰੇਨ ਨੇ ਮੁੜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਨੂੰ ਲੰਘੀ 28 ਜੂਨ ਨੂੰ ਹਾਈਕੋਰਟ ਵੱਲੋ ਜਮਾਨਤ ਦਿੱਤੀ ਗਈ ਸੀ। ਜਿਸਤੋਂ ਬਾਅਦ ਬੀਤੇ ਕੱਲ ਰਾਂਚੀ ’ਚ ਵਾਪਰੇ ਇੱਕ ਘਟਨਾਕ੍ਰਮ ਦੌਰਾਨ ਹੇਮੰਤ ਸੋਰੇਨ ਦੇ ਜੇਲ੍ਹ ਜਾਣ ਕਾਰਨ ਮੁੱਖ ਮੰਤਰੀ ਦਾ ਅਹੁੱਦਾ ਸੰਭਾਲ ਵਾਲੇ ਉਨ੍ਹਾਂ ਦੇ ਨਜਦੀਕੀ ਚੇਪੰਈ ਸੋਰੇਨ ਨੇ ਬੀਤੀ ਸ਼ਾਮ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਇਸਦੇ ਨਾਲ ਹੀ ਹੇਮੰਤ ਸੋਰੇਨ ਨੇ ਮੁੱਖ ਮੰਤਰੀ ਅਹੁੱਦਾ ਸੰਭਾਲਣ ਦੇ ਲਈ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਆਪਣਾ ਦਾਅਵੇ ਪੇਸ਼ ਕਰ ਦਿੱਤਾ ਸੀ।
ਦੇਸ ਵਾਪਸੀ ’ਤੇ ਕ੍ਰਿਕਟ ਟੀਮ ਦਾ ਭਰਵਾਂ ਸਵਾਗਤ, ਕੁੱਝ ਸਮੇਂ ਬਾਅਦ ਮੋਦੀ ਕਰਨਗੇ ਟੀਮ ਨਾਲ ਗੱਲਬਾਤ
ਜਿਸਤੋਂ ਬਾਅਦ ਅੱਜ ਰਾਜਪਾਲ ਵੱਲੋਂ ਹੇਮੰਤ ਸੋਰੇਨ ਨੂੰ ਇੱਕ ਸਾਦੇ ਸਮਾਗਮ ਦੌਰਾਨ ਸਹੁੰ ਚੁਕਾਈ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਸ਼੍ਰੀ ਸੋਰੇਨ ਨੇ ਮੁੱਖ ਮੰਤਰੀ ਦਫ਼ਤਰ ’ਚ ਆਪਣਾ ਕੰਮਕਾਜ਼ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਝਾਰਖੰਡ ਦੇ ਵਿਚ ਝਾਰਖੰਡ ਮੁਕਤੀ ਮੋਰਚੇ ਤੋਂ ਇਲਾਵਾ ਕਾਂਗਰਸ ਅਤੇ ਆਰਜੇਡੀ ਦੀ ਸਾਂਝੀ ਸਰਕਾਰ ਹੈ। ਹਾਲੇ ਕੁੱਝ ਦਿਨ ਪਹਿਲਾਂ ਹੀ ਹੇਮੰਤ ਸੋਰੇਨ ਨੂੰ ਹਾਈਕੋਰਟ ਨੇ ਪੱਕੀ ਜਮਾਨਤ ਦਿੱਤੀ ਸੀ। ਇਹ ਵੀ ਦਸਣਾ ਬਣਦਾ ਹੈ ਕਿ ਝਾਰਖੰਡ ਵਿਚ ਆਉਣ ਵਾਲੇ ਕੁੱਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ ਜਿਸਦੇ ਚੱਲਦੇ ਮੋਰਚੇ ਦੇ ਆਗੂਆਂ ਨੂੰ ਉਮੀਦ ਹੈ ਕਿ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਨੂੰ ਲੈ ਕੇ ਚੋਣਾਂ ਵਿਚ ਵੋਟਰਾਂ ਦੀ ਹਮਦਰਦੀ ਮਿਲ ਸਕਦੀ ਹੈ।