ਬਠਿੰਡਾ, 6 ਅਗਸਤ : ਸਹਾਇਕ ਸਿਵਲ ਸਰਜਨ ਡਾ. ਅਨੂਪਮਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫਸਰ ਡਾ ਊਸ਼ਾ ਗੋਇਲ ਦੀ ਅਗਵਾਈ ਹੇਠ ਵਿਸ਼ਵ ਹੈਪਾਟਾਈਟਸ ਪੰਦਰਵਾੜਾ ਤਹਿਤ ਅੱਜ ਜਿਲ੍ਹਾ ਹਸਪਤਾਲ ਦੀ ਓ.ਪੀ.ਡੀ ਅਤੇ ਏ.ਆਰ.ਟੀ ਸੈਂਟਰ ਬਠਿੰਡਾ ਵਿਖੇ ਜਾਗਰੂਕਤਾ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮੇਂ ਸੀਨੀਅਰ ਮੈਡੀਕਲ ਅਫਸਰ ਡਾ ਸਤੀਸ਼ ਜਿੰਦਲ, ਡਾ ਹਰਭਜਨ ਸਿੰਘ ਹੇਅਰ, ਡਾ ਜਗਰੂਪ ਸਿੰਘ ਗਿੱਲ ,ਡਾ ਮਿਰਨਾਲ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰੂਪਾਲੀ, ਜਿਲ੍ਹਾ ਡਿਪਟੀ ਮਾਸ ਮੀਡੀਆ ਅਫਸਰ ਮਲਕੀਤ ਕੌਰ , ਹੈਲਥ ਇੰਨਸਪੈਕਟਰ ਬੂਟਾ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਬਠਿੰਡਾ ਦੀ ਨਵੀਂ ਐਸਐਸਪੀ ਨੇ ਆਉਂਦੇ ਹੀ ਚੁੱਕੇ ਨਸ਼ਾ ਤਸਕਰ,402 ਗਰਾਮ ਹੈਰੋਇਨ ਸਮੇਤ 3 ਕਾਬੂ
ਇਸ ਮੌਕੇ ਮਾਹਿਰ ਬੁਲਾਰਿਆਂ ਵਲੋਂ ਹੈਪਾਟਾਈਟਸ ਬੀਮਾਰੀ ਤੋਂ ਬਚਣ, ਫੈਲਣ ਅਤੇ ਲੱਛਣਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਇਸ ਮੌਕੇ ਲੋਕਾਂ ਨੂੰ ਇਸ ਮੌਸਮ ਵਿਚ ਡੇਂਗੂ ਦੇ ਖਤਰੇ ਸਬੰਧੀ ਵੀ ਜਾਣੂ ਕਰਾਇਆ ਗਿਆ। ਆਪਣੇ ਆਲੇ-ਦੁਆਲੇ ਪਾਣੀ ਨਾ ਖੜ੍ਹਾ ਹੋਣ ਦੇਣ ਅਤੇ ਹਰ ਸ਼ੁੱਕਰਵਾਰ ਨੂੰ ਖੁਸ਼ਕ ਦਿਵਸ ਮਨਾਉਣ ਦਾ ਮਹੱਤਵ ਸਮਝਾਉਂਦਿਆਂ ਲੋਕਾਂ ਨੂੰ ਡੇਂਗੂ ਖਿਲਾਫ਼ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਵੀ ਕੀਤੀ।