7 Views
24 ਜਨਵਰੀ ਤੱਕ ਚੰਡੀਗੜ੍ਹ ਪ੍ਰਸ਼ਾਸਨ ਨੂੰ 6 ਫਰਵਰੀ ਤੋਂ ਪਹਿਲਾਂ ਦੀ ਮਿਤੀ ਦੱਸਣ ਲਈ ਕਿਹਾ
ਚੰਡੀਗੜ੍ਹ, 23 ਜਨਵਰੀ: ਸਥਾਨਕ ਨਗਰ ਨਿਗਮ ਦੇ ਮੇਅਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਮਾਂ ਦੇਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ। ਹਾਈਕੋਰਟ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਭਲਕ ਤੱਕ 6 ਫਰਵਰੀ ਤੋਂ ਪਹਿਲਾਂ ਦੀ ਕੋਈ ਤਰੀਕ ਚੋਣ ਲਈ ਦੱਸੀ ਜਾਵੇ ਤੇ ਅਜਿਹਾ ਨਾ ਕਰਨ ‘ਤੇ ਕੋਰਟ ਖੁਦ ਫੈਸਲਾ ਲਵੇਗੀ। ਗੌਰਤਲਬ ਹੈ ਕਿ ਇਸਤੋਂ ਪਹਿਲਾਂ 18 ਜਨਵਰੀ ਨੂੰ ਮੇਅਰ ਦੀ ਚੋਣ ਹੋਣੀ ਸੀ ਪਰੰਤੂ ਚੰਡੀਗੜ੍ਹ ਪ੍ਰਸ਼ਾਸਨ ਨੇ ਚੋਣ ਅਫਸਰ ਦੀ ਖਰਾਬ ਸਿਹਤ ਦਾ ਹਵਾਲਾ ਦੇ ਕੇ ਇਸਨੇ ਟਾਲ ਦਿੱਤੀ ਸੀ।
ਜਿਸਤੋਂ ਬਾਅਦ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਵਿਰੋਧ ਪ੍ਰਗਟਾਉਂਦਿਆਂ ਹਾਈਕੋਰਟ ਦਾ ਰੁੱਖ ਕੀਤਾ ਸੀ। ਜਦ ਹਾਈਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਕੀਤੀ ਤਾਂ ਪ੍ਰਸ਼ਾਸਨ ਨੇ ਚੋਣ ਦੀ ਤਰੀਕ 6 ਫਰਵਰੀ ਤੈਅ ਕਰ ਦਿੱਤੀ ਸੀ। ਇਸ ਚੋਣ ਨੂੰ ਕਰਵਾਉਣ ਦੇ ਵਿੱਚ ਇਹ ਤਰਕ ਦਿੱਤਾ ਗਿਆ ਸੀ ਕਿ ਗਣਤੰਤਰਾ ਦਿਵਸ ਦੇ ਚੱਲਦੇ ਪ੍ਰਸ਼ਾਸਨ ਅਤੇ ਪੁਲਿਸ ਬਿਜੀ ਹੈ ਪਰ ਇਸ ਤਰਕ ਤੋਂ ਵੀ ਹਾਈ ਕੋਰਟ ਸੰਤੁਸ਼ਟ ਨਹੀਂ ਹੈ। ਹਾਈਕੋਰਟ ਨੇ ਕਿਹਾ ਕਿ 6 ਫਰਵਰੀ ਤੋਂ ਪਹਿਲਾਂ ਦੀ ਤਰੀਕ ਦੱਸੀ ਜਾਵੇ।
Share the post "ਮਾਮਲਾ ਮੇਅਰ ਦੀ ਚੋਣ ਦਾ: ਹਾਈਕੋਰਟ ਨੇ ਹੋਰ ਸਮਾਂ ਦੇਣ ਤੋਂ ਕੀਤਾ ਸਪੱਸ਼ਟ ਇੰਨਕਾਰ"