ਕਈ ਵੱਡੇ ਅਫ਼ਸਰਾਂ ਦੇ ਫਸਣ ਦੀ ਚਰਚਾ, ਸਰਕਾਰ ਪਹਿਲਾਂ ਹੀ ਦੋ DSP ਸਹਿਤ ਸੱਤ ਮੁਲਾਜਮ ਕਰ ਚੁੱਕੀ ਹੈ ਮੁਅੱਤਲ
ਚੰਡੀਗੜ੍ਹ, 30 ਅਕਤੂਬਰ: gangster lawrence bishnoi interview issue: ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬੀਤੇ ਕੱਲ ਜਾਰੀ ਕੀਤੇ ਮਹੱਤਵਪੂਰਨ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਦੇ ਕਈ ਵੱਡੇ ਅਫ਼ਸਰਾਂ ਦੇ ਫ਼ਸਣ ਦੀ ਸੰਭਾਵਨਾ ਬਣ ਗਈ ਹੈ। ਹਾਲਾਂਕਿ ਇਸ ਮਾਮਲੇ ਵਿਚ ਪਿਛਲੇ ਦਿਨੀਂ ਵੱਡੀ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਨੇ 2 ਡੀਐਸਪੀ ਸਹਿਤ 7 ਮੁਲਾਜਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਪ੍ਰੰਤੂ ਹਾਈਕੋਰਟ ਨੇ ਇਸ ਕੇਸ ਦੀ ਸੁਣਵਾਈ ਦੌਰਾਨ ਨਾਖ਼ੁਸੀ ਜਾਹਰ ਕਰਦਿਆਂ ਕਿਹਾ ਸੀ ਕਿ ‘‘ ਪਹਿਲਾਂ ਜਤਾਈ ਜਾ ਰਹੀ ਸ਼ੰਕਾ ਤਹਿਤ ਹੇਠਲੇ ਮੁਲਾਜਮਾਂ ’ਤੇ ਕਾਰਵਾਈ ਕਰਕੇ ਬਚਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ’’
ਡਰਾਈਵਰਾਂ ਅਤੇ ਕੰਡਕਟਰਾਂ ਨੂੰ ਛੇਤੀ ਮਿਲੇਗੀ ਖੁਸ਼ਖਬਰੀ
ਜਸਟਿਸ ਅਨੂਪਇੰਦਰ ਸਿੰਘ ਗਰੇਵਾਲ ਤੇ ਜਸਟਿਸ ਅਪਰਿਤਾ ਬੈਨਰਜੀ ਦੀ ਅਗਵਾਈ ਵਾਲੇ ਡਬਲ ਬੈਚ ਨੇ ਮਾਮਲੇ ਦੀ ਸਹੀ ਜਾਂਚ ਲਈ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ ਜਾਂਚ ਟੀਮ ਬਣਾਈ ਗਈ ਹੈ, ਜਿਸਦੇ ਵਿਚ ਏਡੀਜੀਪੀ ਨਾਗੇਸ਼ਵਰ ਰਾਓ ਅਤੇ ਏਡੀਜੀਪੀ ਨਿਲਾਭ ਕਿਸ਼ੋਰ ਨੂੰ ਸ਼ਾਮਲ ਕੀਤਾ ਗਿਆ ਹੈ। ਅਦਾਲਤ ਨੇ ਇਸ ਟੀਮ ਨੂੰ ਲਾਰੈਂਸ ਬਿਸ਼ਨੋਈ ਇੰਟਰਵਿਊ ਕੇਸ ਵਿਚ ਭ੍ਰਿਸਟਾਚਾਰ ਦੇ ਵੀ ਸ਼ੱਕ ਜਾਹਰ ਕਰਦਿਆਂ ਪੁਲਿਸ ਤੇ ਗੈਂਗਸਟਰ ਗਠਜੋੜ ਦੀ ਜਾਂਚ ਲਈ ਕਿਹਾ ਹੈ। ਇਸ ਟੀਮ ਨੂੰ ਆਪਣੀ ਰੀਪੋਰਟ 6 ਮਹੀਨਿਆਂ ਅੰਦਰ ਹਾਈਕੋਰਟ ਵਿਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।
Punjab Police ਦਾ Inspector ਇੱਕ ਲੱਖ ਰੁਪਏ ਰਿਸ਼ਵਤ ਲੈਂਦਾ Vigilance Bureau ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਹਾਈਕੋਰਟ ਦੇ ਹੁਕਮਾਂ ’ਤੇ ਬਣੀ ਡੀਜੀਪੀ ਪ੍ਰਬੋਧ ਕੁਮਾਰ ਦੀ ਹੀ ਟੀਮ ਵੱਲੋਂ ਇਸ ਗੱਲ ਦੀ ਰੀਪੋਰਟ ਦਿੱਤੀ ਗਈ ਸੀ ਕਿ ਇੱਕ ਨਿੱਜੀ ਚੈਨਲ ਨਾਲ ਮਾਰਚ 2023 ਵਿਚ ਪ੍ਰਕਾਸ਼ਤ ਹੋਈਆਂ ਦੋ ਇੰਟਰਵਿਊਜ਼ ਵਿਚੋਂ ਇੱਕ ਇੰਟਰਵਿਊ 3-4 ਸਤੰਬਰ 2022 ਦੀ ਰਾਤ ਨੂੰ ਸੀਆਈਏ ਖਰੜ ਦੇ ਵਿਚ ਹੋਈ ਸੀ। ਜਿਸਦੇ ਲਈ ਪੰਜਾਬ ਪੁਲਿਸ ਦੇ ਕੁੱਝ ਮੁਲਾਜਮਾਂ ਨੇ ਸਹਿਯੋਗ ਕੀਤਾ ਗਿਆ ਸੀ। ਇਸ ਟੀਮ ਦੀ ਰੀਪੋਰਟ ‘ਤੇ ਡੀਐਸਪੀ ਇੰਨਵੇਸਟੀਗੇਸਨ ਗੁਰਸ਼ੇਰ ਸਿੰਘ ਬਰਾੜ ਅਤੇ ਸਮਰ ਵਨੀਤ ਤੋਂ ਇਲਾਵਾ ਸਬ-ਇੰਸਪੈਕਟਰ ਰੀਨਾ, ਸਬ-ਇੰਸਪੈਕਟਰ (ਐਲਆਰ) ਜਗਤਪਾਲ ਜਾਂਗੂ, ਸਬ-ਇੰਸਪੈਕਟਰ (ਐਲਆਰ) ਸ਼ਗਨਜੀਤ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ। ਇਸ ਮਾਮਲੇ ਦੀ ਰੀਪੋਰਟ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਵੀ ਇਸ ਸਾਲ ਦੀ 5 ਜਨਵਰੀ ਨੂੰ ਵੱਖ ਵੱਖ ਧਾਰਾਵਾਂ ਤਹਤਿ ਪਰਚਾ ਦਰਜ਼ ਕੀਤਾ ਸੀ ਤੇ ਕੁੱਝ ਸਮਾਂ ਪਹਿਲਾਂ ਰਾਜਸਥਾਨ ਪੁਲਿਸ ਵੱਲੋਂ ਵੀ ਅਜਿਹੀ ਕਾਰਵਾਈ ਕੀਤੀ ਗਈ ਸੀ।
Share the post "High Court ਵੱਲੋਂ Gangster Lawrence Bishnoi ਇੰਟਰਵਿਊ ਮਾਮਲੇ ਦੀ ਮੁੜ ਜਾਂਚ ਦੇ ਆਦੇਸ਼"