👉50 ਗ੍ਰਾਂਮ ਹੈਰੋਇਨ ਤੇ 1 ਲੱਖ 27 ਹਜ਼ਾਰ ਦੀ ਡਰੱਗ ਮਨੀ ਬਰਾਮਦ
Bathinda News: ਬੀਤੇ ਕੱਲ ਤੋਂ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਇੱਕ ਕਥਿਤ ਨਸ਼ਾ ਤਸਕਰ ਦੀ ਵੀਡੀਓ ਉਪਰ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 50 ਗ੍ਰਾਮ ਹੈਰੋਇਨ ਅਤੇ 1,27,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ ਸੀਨੀਅਰ IAS ਅਧਿਕਾਰੀ ਵਿਨੈ ਬੁਬਲਾਨੀ ਨੇ ਪਟਿਆਲਾ ਦੇ ਡਵੀਜਨਲ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਵੀਡੀਓ ਵਿਚ ਖੁੱਲੇ ਤੌਰ ‘ਤੇ ਨਸ਼ਾ ਵੇਚਣ ਦੀ ਧਮਕੀ ਦੇਣ ਵਾਲਾ ਕਥਿਤ ਤਸਕਰ ਹਰਜਿੰਦਰ ਸਿੰਘ ਲਾਡੀ ਵਾਸੀ ਪਿੰਡ ਮਹਿਰਾਜ਼ ਅਤੇ ਉਸਨੂੰ ਅੱਗੇ ਨਸ਼ੇ ਦੀ ਸਪਲਾਈ ਕਰਨ ਵਾਲੇ ਦੋ ਹੋਰ ਤਸਕਰਾਂ ਜਗਸੀਰ ਸਿੰਘ ਵਾਸੀ ਭਾਈਰੂਪਾ ਅਤੇ ਗੁਰਦੀਪ ਸਿੰਘ ਵਾਸੀ ਰਾਮਪੁਰਾ ਵਿਰੁਧ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਨਸ਼ਾ ਵਿਰੋਧੀ ਐਕਟ ਤਹਿਤ ਪਰਚਾ ਦਰਜ਼ ਕਰ ਲਿਆ ਹੈ।
ਇਹ ਵੀ ਪੜ੍ਹੋ ਮੋਗਾ ਪੁਲਿਸ ਵੱਲੋਂ ਜਿਲ੍ਹੇ ਵਿੱਚ ਕਾਸੋ ਅਪਰੇਸ਼ਨ ਦੌਰਾਨ ਨਸ਼ਿਆਂ ਨਾਲ ਪ੍ਰਭਾਵਿਤ ਸਥਾਨਾਂ ਦੀ ਕੀਤੀ ਗਈ ਚੈਕਿੰਗ
ਸ਼ੁੱਕਰਵਾਰ ਨੂੰ ਇਸ ਘਟਨਾਕ੍ਰਮ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਮਪੁਰਾ ਪ੍ਰਦੀਪ ਸਿੰਘ ਅਤੇ ਐਸਐਚਓ ਰਾਮਪੁਰਾ ਸਿਟੀ ਨੇ ਦਸਿਆ ਕਿ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਜਦ ਪੜਤਾਲ ਕੀਤੀ ਗਈ ਤਾ ਪਤਾ ਲੱਗਿਆ ਕਿ ਇਹ ਵੀਡੀਓ ਹਰਜਿੰਦਰ ਸਿੰਘ ਉਰਫ਼ ਲਾਡੀ ਵਾਸੀ ਮਹਿਰਾਜ ਦੀ ਹੈ, ਜਿਸਦੇ ਕੋਲੋਂ ਅੱਗੇ ਸਪਲਾਈਰ ਦੀ ਜਾਣਕਾਰੀ ਲਈ ਗਈ, ਜਿਸਤੋਂ ਬਾਅਦ ਦੋ ਹੋਰ ਮੁਲਜਮਾਂ ਨੂੰ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ ਕਣਕ ਨੂੰ ਲੱਗੀ ਅੱਗ ਕਾਰਨ ਮੋਟਰਸਾਈਕਲ ਸਵਾਰ ਭੈਣ-ਭਰਾ ਝੁਲਸੇ, ਭੈਣ ਦੀ ਹੋਈ ਮੌ+ਤ, ਭਰਾ ਦੀ ਹਾਲਾਤ ਗੰਭੀਰ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਅੱਜ ਇੰਨ੍ਹਾਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸਤੋਂ ਬਾਅਦ ਹੋਰ ਕਈ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਜਿਕਰਯੋਗ ਹੈ ਕਿ ਕੁੱਝ ਉਕਤ ਲਾਡੀ ਵੱਲੋਂ ਆਪਣੇ ਘਰੇ ਹੀ ਚਿੱਟੇ ਦੀਆਂ ਪੁੜੀਆਂ ਵੇਚਣ ਦੇ ਧੰਦੇ ਦਾ ਕੁੱਝ ਸਿੰਘਾਂ ਵੱਲੋਂ ਸਟਿੰਗ ਅਪਰੇਸ਼ਨ ਕੀਤਾ ਗਿਆ ਸੀ। ਇਸ ਦੌਰਾਨ ਇਸਨੂੰ ਨਸਾ ਵੇਚਣ ਤੋਂ ਰੋਕਣ ਦੀ ਤਾਕੀਦ ਕੀਤੀ ਗਈ ਪ੍ਰੰਤੂ ਇਹ ਵਾਈਰਲ ਵੀਡੀਓ ਵਿਚ ਇਸੇ ਤਰ੍ਹਾਂ ਨਸ਼ੇ ਵੇਚਣ ਦੀ ਚੁਣੌਤੀ ਦੇ ਰਿਹਾ ਸੀ। ਜਿਸਤੋਂ ਬਾਅਦ ਇਹ ਮਾਮਲਾ ਪੁਲਿਸ ਕੋਲ ਪੁੱਜਿਆ ਤੇ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।






