👉ਪਹਿਲੀ ਪਤਨੀ ਨਾਲ ਹੋ ਚੁੱਕਿਆ ਹੈ ਤਲਾਕ, ਦੂਜਾ ਵਿਆਹ 22 ਸਤੰਬਰ ਨੂੰ ਹੋਵੇਗਾ
Himachal News: ਹਿਮਾਚਲ ਪ੍ਰਦੇਸ਼ (Himachal pradesh) ਦੀ ਸੁੱਖੂ ਸਰਕਾਰ ਵਿਚ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਤੇ ਸੂਬੇ ਦੇ ਸਭ ਤੋਂ ਲੰਮਾ ਸਮਾਂ ਮੁੱਖ ਮੰਤਰੀ ਰਹਿਣ ਵਾਲੇ ਮਰਹੂਮ ਰਾਜਾ ਵੀਰਭੱਦਰ ਸਿੰਘ (Virbhadra Singh) ਦੇ ਪੁੱਤਰ ਵਿਕਰਮਾਦਿਤਿਆ ਸਿੰਘ (Vikramaditya singh) ਦਾ ਵਿਆਹ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋਫੈਸਰ ਨਾਲ ਹੋਣ ਜਾ ਰਿਹਾ।
ਸਿੱਖ ਰੀਤੀ-ਰਿਵਾਜਾਂ(ਆਨੰਦ ਕਾਰਜ ) ਅਨੁਸਾਰ ਇਸ ਵਿਆਹ ਦੀਆਂ ਰਸਮਾਂ 22 ਸਤੰਬਰ ਨੂੰ ਲੜਕੀ ਦੇ ਮਕਾਨ ਸੈਕਟਰ- 2 ਚੰਡੀਗੜ੍ਹ ਵਿਖੇ ਹੋਵੇਗਾ। ਦਸਿਆ ਜਾ ਰਿਹਾ ਕਿ ਇਹ ਵਿਆਹ ਬਿੱਲਕੁਲ ਸਾਦਾ ਹੋਵੇਗਾ ਤੇ ਇਸਦੇ ਵਿਚ ਸਿਰਫ਼ ਦੋਨਾਂ ਪ੍ਰਵਾਰਾਂ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਣਗੇ। ਲੜਕੀ ਡਾ. ਅਮਰੀਨ ਕੌਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ।
ਇਹ ਵੀ ਪੜ੍ਹੋ ਰਿਸ਼ਵਤ ਦੇ ਕੇਸ ‘ਚ ਜਮਾਨਤ ‘ਤੇ ਆਇਆ ਥਾਣੇਦਾਰ ਮੁੜ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ
ਉਸਨੇ ਹਾਰਵਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।ਉਹ ਪੰਜਾਬ ਅਤੇ ਹਰਿਆਣ ਹਾਈ ਕੋਰਟ ਦੇ ਸੀਨੀਅਰ ਵਕੀਲ ਜੋਤਿੰਦਰ ਸਿੰਘ ਸੇਖੋਂ ਅਤੇ ਓਪਿੰਦਰ ਕੌਰ ਦੀ ਧੀ ਹੈ। ਜਿਕਰਯੋਗ ਹੈ ਕਿ ਵਿਕਰਮਾਦਿੱਦਿਆ ਸਿੰਘ ਦਾ ਇਹ ਦੂਜਾ ਵਿਆਹ ਹੈ, ਕਿਉਂਕਿ ਉਨ੍ਹਾਂ ਦੇ ਪਹਿਲੇ ਵਿਆਹ ਵਾਲੀ ਪਤਨੀ ਨਾਲ ਕੁੱਝ ਮਹੀਨੇ ਤਲਾਕ ਹੋ ਚੁੱਕਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




