Attack on CM Rekha Gupta; Delhi ਦੀ CM ‘ਤੇ ਹਮਲਾ ਕਰਨ ਵਾਲਾ ਸਖ਼ਸ ਕਾਬੂ; ਹੋਈ ਪਹਿਚਾਣ, ਜਾਣੋ ਕਿੱਥੋ ਆਇਆ ਸੀ !

Date:

spot_img

Delhi news: Attack on CM Rekha Gupta; ਬੁੱਧਵਾਰ ਸਵੇਰ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਉੱਪਰ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼੍ਰੀਮਤੀ ਗੁਪਤਾ ਆਪਣੀ ਸਿਵਲ ਲਾਈਨ ਇਲਾਕੇ ‘ਚ ਸਥਿਤ ਰਿਹਾਇਸ਼ ਉਪਰ ਲੋਕਾਂ ਦੀ ਜਨ ਸੁਣਵਾਈ ਕਰ ਰਹੇ ਹਨ, ਜਿਸ ਦੌਰਾਨ ਇਹ ਘਟਨਾ ਵਾਪਰੀ। ਇਸ ਘਟਨਾ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਹਫ਼ੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ।

ਇਹ ਵੀ ਪੜ੍ਹੋ Himachal ਦੇ Ex CM ਦੇ ਪੁੱਤਰ ਦਾ ਚੰਡੀਗੜ੍ਹ ਦੀ ਪ੍ਰੋਫੈਸਰ ਨਾਲ ਹੋਵੇਗਾ ‘ਸਿੱਖ ਰਹੁ-ਰੀਤਾਂ’ ਨਾਲ ਵਿਆਹ

ਦਿੱਲੀ ਪੁਲਿਸ ਨੇ ਹਮਲਾਵਾਰ ਨੂੰ ਮੌਕੇ ਉੱਪਰ ਹੀ ਕਾਬੂ ਕਰ ਲਿਆ। ਜਿਸਤੋਂ ਬਾਅਦ ਥਾਣਾ ਸਿਵਲ ਲਾਈਨ ਪੁਲਿਸ ਦੇ ਹਵਾਲੇ ਕੀਤਾ ਗਿਆ। ਪੁਲਿਸ ਇਸ ਘਟਨਾ ਦੀ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਮੁਢਲੀ ਜਾਣਕਾਰੀ ਮੁਤਾਬਕ ਹਮਲਾਵਾਰ ਸਖ਼ਸ ਵੀ ਜਨਤਕ ਸੁਣਵਾਈ ਵਿਚ ਪੁੱਜਿਆ ਹੋਇਆ ਸੀ। ਉਸਦੇ ਹੱਥ ਵਿਚ ਕੁੱਝ ਦਸਤਾਵੇਜ਼ ਵੀ ਸਨ।

ਇਹ ਵੀ ਪੜ੍ਹੋ ਰਿਸ਼ਵਤ ਦੇ ਕੇਸ ‘ਚ ਜਮਾਨਤ ‘ਤੇ ਆਇਆ ਥਾਣੇਦਾਰ ਮੁੜ 8 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਦਸਿਆ ਜਾ ਰਿਹਾ ਕਿ ਅਚਾਨਕ ਉਸਨੇ ਅੱਗੇ ਵਧ ਕੇ ਮੁੱਖ ਮੰਤਰੀ ‘ਤੇ ਹਮਲਾ ਕਰ ਦਿੱਤਾ। ਡਾਕਟਰਾਂ ਮੁਤਾਬਕ ਮੁੱਖ ਮੰਤਰੀ ਰੇਖਾ ਗੁਪਤਾ ਬਿਲਕੁੱਲ ਠੀਕ ਠਾਕ ਹਨ। ਉਧਰ,ਇੱਕ ਖਬਰ ਏਜੰਸੀ ਮੁਤਾਬਕ ਦਿੱਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਮਲਾਵਾਰ ਦੀ ਪਹਿਚਾਣ ਰਾਜੇਸ਼ ਖੇਮਜੀ ਵਾਸੀ ਰਾਜਕੋਟ, ਗੁਜਰਾਤ ਵਜੋਂ ਹੋਈ ਹੈ। ਪੁਲਿਸ ਪੜਤਾਲ ਕਰ ਰਹੀ ਹੈ ਕਿ ਉਹ ਮੁੱਖ ਮੰਤਰੀ ਦੀ ਰਿਹਾਇਸ਼ ਉਪਰ ਕਿਸ ਤਰ੍ਹਾਂ ਪੁੱਜਿਆ ਤੇ ਇਸ ਹਮਲੇ ਦੇ ਪਿੱਛੇ ਹੋਰ ਕੌਣ ਹੈ ?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...