Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

HMEL 217 ਹੋਣਹਾਰ ਵਿਦਿਆਰਥੀਆਂ ਨੂੰ ਨਕਦ scholarships ਪ੍ਰਦਾਨ ਕਰੇਗੀ, ਸਰਕਾਰੀ ਹਾਈ ਸਕੂਲ ਸਿੰਗੋ ਅਤੇ ਜੱਜਲ ਤੋਂ ਕੀਤੀ ਸ਼ੁਰੂਆਤ

16 Views

12ਵੀਂ ਜਮਾਤ ’ਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲਿਆਂ ਨੂੰ ਲੈਪਟਾਪ ਅਤੇ ਟੈਬ, ਨਕਦ ਸਕਾਲਰਸ਼ਿਪ ਵੀ ਮਿਲੇਗੀ
ਬਠਿੰਡਾ, 15 ਸਤੰਬਰ: ਐਚਐਮਈਐਲ ਸ੍ਰੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਆਪਣੇ ਸੀਐਸਆਰ ਪਹਿਲਕਦਮੀਆਂ ਤਹਿਤ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਤਹਿਤ ਇਸ ਸਾਲ ਵੀ 217 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਅਤੇ ਇਲੈਕਟਰਾਨਿਕ ਗੈਜੇਟ ਮੁਹੱਈਆ ਕਰਵਾਏ ਜਾਣਗੇ, ਜਿਸ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਸਰਕਾਰੀ ਹਾਈ ਸਕੂਲ ਪਿੰਡ ਸਿੰਗੋ ਅਤੇ ਸਰਕਾਰੀ ਹਾਈ ਸਕੂਲ ਜੱਜਲ ਤੋਂ ਕੀਤੀ ਗਈ ਹੈ। ਇਸ ਤਹਿਤ ਪਿੰਡ ਸਿੰਗੋ ਦੇ ਸਰਕਾਰੀ ਹਾਈ ਸਕੂਲ ਵਿਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਅੰਮ੍ਰਿਤ ਕੌਰ ਨੂੰ 60 ਹਜ਼ਾਰ ਰੁਪਏ ਦੀ ਨਕਦ ਸਕਾਲਰਸ਼ਿਪ ਅਤੇ ਲੇਨੋਵੋ ਕੰਪਨੀ ਟੈਬ, ਪ੍ਰਸ਼ੰਸਾ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ,

ਕਿਸਾਨਾਂ ਦੀ ਹਰਿਆਣਾ ਦੇ ਉਚਾਨਾ ਵਿਚ ਮਹਾਂਪੰਚਾਇਤ ਅੱਜ, ਪੁਲਿਸ ਨੇ ਮੁੜ ਪੰਜਾਬ ਦੀਆਂ ਸਰਹੱਦਾਂ ਕੀਤੀਆਂ ਸੀਲ

ਜਦਕਿ ਦੂਜੇ ਸਥਾਨ ’ਤੇ ਆਉਣ ਵਾਲੀ ਮਨਜੋਤ ਕੌਰ ਨੂੰ 50,000 ਰੁਪਏ ਅਤੇ ਲੇਨੋਵੋ ਕੰਪਨੀ ਟੈਬ, ਤੀਜੇ ਸਥਾਨ ’ਤੇ ਆਉਣ ਵਾਲੀ ਸ਼ਾਇਨਾ ਨੂੰ 40 ਹਜ਼ਾਰ ਰੁਪਏ ਦੀ ਨਕਦ ਸਕਾਲਰਸ਼ਿਪ ਅਤੇ ਲੇਨੋਵੋ ਕੰਪਨੀ ਟੈਬ ਦਿੱਤੀ ਗਈ। ਇਸ ਤੋਂ ਇਲਾਵਾ ਦੋ ਹੋਰ ਹੋਣਹਾਰ ਵਿਦਿਆਰਥਣਾਂ ਮਨਦੀਪ ਕੌਰ ਅਤੇ ਖੁਸ਼ਦੀਪ ਕੌਰ ਨੂੰ 30-30 ਹਜ਼ਾਰ ਰੁਪਏ ਦੀ ਨਕਦ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਜੱਜਲ ਹਾਈ ਸਕੂਲ ਦੀ ਵਿਦਿਆਰਥਣ ਸੰਦੀਪ ਕੌਰ ਨੂੰ ਵੀ ਟੈਬ ਅਤੇ ਨਕਦ ਵਜ਼ੀਫੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਸਰਕਾਰੀ ਹਾਈ ਸਕੂਲ ਸਿੰਗੋ ਦੇ ਹੈੱਡ ਮਾਸਟਰ ਭਗਵਾਨ ਸਿੰਘ ਨੇ ਐਚਐਮਈਐਲ ਦੀ ਸਕਾਲਰਸ਼ਿਪ ਸਕੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ,

ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ

ਜਿਸ ਕਾਰਨ ਪਿਛਲੇ 3 ਸਾਲਾਂ ਤੋਂ ਉਨ੍ਹਾਂ ਦੇ ਸਕੂਲ ਵਿੱਚ ਬੱਚਿਆਂ ਦੇ ਸਿੱਖਿਆ ਪੱਧਰ ਵਿੱਚ ਬਹੁਤ ਸੁਧਾਰ ਹੋ ਰਿਹਾ ਹੈ। ਐਚਐਮਈਐਲ ਨੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ 2018 ਵਿੱਚ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਸੀ, ਜਿਸ ਤਹਿਤ ਪਿਛਲੇ 5 ਸਾਲਾਂ ਵਿੱਚ 1395 ਵਿਦਿਆਰਥੀਆਂ ਨੂੰ ਨਕਦ ਵਜ਼ੀਫੇ ਦਿੱਤੇ ਗਏ, ਜਿਨ੍ਹਾਂ ਵਿੱਚੋਂ 1083 ਸਿਰਫ ਲੜਕੀਆਂ ਨੇ ਜਿੱਤੇ ਸਨ। ਜੋ ਧੀਆਂ ਦੀ ਸਿੱਖਿਆ ਵੱਲ ਨਿਰੰਤਰ ਕਦਮ ਦਾ ਸਬੂਤ ਹੈ। ਇਸ ਦੇ ਤਹਿਤ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈਪਟਾਪ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਟੈਬ ਵੀ ਦਿੱਤੇ ਗਏ।

 

Related posts

ਉਮਾਨ ’ਚ ਫਸੀ ਬਠਿੰਡਾ ਦੀ ਲੜਕੀ ਕਿਰਕਟਰ ਹਰਭਜਨ ਸਿੰਘ ਦੇ ਯਤਨਾਂ ਸਦਕਾ ਘਰ ਪੁੱਜੀ

punjabusernewssite

ਬਰਸਾਤੀ ਪਾਣੀ ਦੇ ਨਿਕਾਸ ਅਤੇ ਸੀਵਰੇਜ ਪ੍ਰਬੰਧ ਅੰਦਰਲੇ ਨੁਕਸਾਂ ਲਈ ਸਥਾਨਕ ਸਰਕਾਰਾਂ ਜ਼ਿੰਮੇਵਾਰ: ਜਮਹੂਰੀ ਅਧਿਕਾਰ ਸਭਾ

punjabusernewssite

ਧੋਬੀਆਣਾ ਬਸਤੀ ’ਚ ਉਜਾੜੇ ਦੇ ਵਿਰੁਧ ਲੋਕਾਂ ਨੇ ਲਗਾਇਆ ਧਰਨਾ

punjabusernewssite