WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਮ੍ਰਿਤਸਰ

ਹਾਕੀ ਟੀਮ ਦਾ ਅੰਮ੍ਰਿਤਸਰ ਵਿਚ ਢੋਲ-ਢਮੱਕਿਆ ਨਾਲ ਸਵਾਗਤ, ਖਿਡਾਰੀ ਦਰਬਾਰ ਸਾਹਿਬ ਹੋਏ ਨਤਮਸਤਕ

ਸ਼੍ਰੀ ਅੰਮ੍ਰਿਤਸਰ ਸਾਹਿਬ, 11 ਅਗਸਤ: ਪੈਰਿਸ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਐਤਵਾਰ ਨੂੰ ਸ਼੍ਰੀ ਅੰਮ੍ਰਿਤਸਰ ਪੁੱਜੀ, ਜਿੱਥੇ ਉਨ੍ਹਾਂ ਦਾ ਢੋਲ-ਢਮੱਕਿਆ ਦੇ ਨਾਲ ਸ਼ਾਹੀ ਸਵਾਗਤ ਕੀਤਾ ਗਿਆ। ਇਸ ਟੀਮ ਦੇ ਵਿਚ 10 ਖਿਡਾਰੀ ਪੰਜਾਬ ਨਾਲ ਸਬੰਧਤ ਹਨ, ਜਿਸ ਕਾਰਨ ਪੰਜਾਬੀਆਂ ਦਾ ਚਾਅ ਚੁੱਕਿਆ ਨਹੀਂ ਜਾ ਰਿਹਾ। ਹਾਲਾਂਕਿ ਇਸ ਦੌਰਾਨ ਬਾਰਸ਼ ਦੀ ਬੂੰਦਾ-ਬਾਂਦੀ ਵੀ ਜਾਰੀ ਰਹੀ ਪ੍ਰੰਤੂ ਪ੍ਰਸੰਸਕਾਂ ਅਤੇ ਖਿਡਾਰੀਆਂ ਦਾ ਜੋਸ਼ ਅਪਣੀ ਧਰਤੀ ’ਤੇ ਪੁੱਜਣ ਕਾਰਨ ਪੂਰਾ ਵਧਿਆ ਹੋਇਆ ਸੀ।

ਜੰਮੂ-ਕਸ਼ਮੀਰ ’ਚ ਫ਼ੌਜ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ

ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ’ਤੇ ਪੁੱਜਣ ਮੌਕੇ ਇਸ ਟੀਮ ਨੂੰ ਫੁੱਲਾਂ ਤੇ ਢੋਲ ਦੀ ਥਾਪ ’ਤੇ ਪਏ ਭੰਗੜਿਆਂ ਨਾਲ ਜਿੱਤ ਦੀ ਮੁਬਾਰਕਬਾਦ ਦਿੱਤੀ ਗਈ।ਖਿਡਾਰੀਆਂ ਨੇ ਵੀ ਪ੍ਰਸੰਸਕਾਂ ਦੇ ਨਾਲ ਭੰਗੜਾ ਪਾਇਆ।ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਹਰਭਜਨ ਸਿੰਘ ਈਟੀਓ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਸਨ ਜਦੋਂ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਐਮਪੀ ਗੁਰਜੀਤ ਸਿੰਘ ਔਜਲਾ ਹਾਜ਼ਰ ਰਹੇ।

ਪਾਵਰਕਾਮ ਨੇ ਬਿਜਲੀ ਚੋਰੀ ਵਿਰੁਧ ਵਿੱਢੀ ਮੁਹਿੰਮ: ਇੱਕ ਦਿਨ ’ਚ ਚੋਰੀ ਦੇ 1,108 ਮਾਮਲੇ ਫੜੇ

ਟੀਮ ਦੇ ਕੈਪਟਨ ਹਰਮਨਪ੍ਰੀਤ ਸਿੰਘ ਤੇ ਹੋਰਨਾਂ ਖਿਡਾਰੀਆਂ ਨੇ ਪੰਜਾਬੀਆਂ ਵੱਲੋਂ ਵਧਾਏ ਹੋਸਲੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਜਿੱਤਾਂ ਦੇ ਲਈ ਹੋਰ ਮਿਹਨਤ ਕਰਨਗੇ। ਇਸ ਮੌਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।ਇਸਤੋਂ ਬਾਅਦ ਟੀਮ ਦੇ ਖਿਡਾਰੀ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਤਸਕ ਹੋਏ ਤੇ ਆਪਣੀ ਜਿੱਤ ਲਈ ਗੁਰੂ ਸਾਹਿਬਾਨ ਦਾ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਬੀਤੇ ਕੱਲ ਦੇਸ ਵਾਪਸ ਪੁੱਜਣ ’ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸਟਰੀ ਹਵਾਈ ਅੱਡੇ ਉਪਰ ਇਸ ਟੀਮ ਦਾ ਸ਼ਾਹੀ ਸਵਾਗਤ ਕੀਤਾ ਗਿਆ ਸੀ। ਇੰਨ੍ਹਾਂ ਖਿਡਾਰੀਆਂ ਦੇ ਪ੍ਰਵਾਰ ਵਾਲੇ ਵੀ ਵਿਸ਼ੇਸ ਤੌਰ ’ਤੇ ਪੁੱਜੇ ਹੋਏ ਸਨ। ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨਾਲ ਸਬੰਧਤ ਹਾਕੀ ਟੀਮ ਦੇ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ।

 

Related posts

ਬੇਲਦਾਰ 10000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ

punjabusernewssite

ਪੰਜਾਬ ’ਚ ਜਮੀਨੀ ਵਿਵਾਦ ਨੂੰ ਲੈ ਕੇ ਦੂਜੇ ਦਿਨ ਵੀ ਚੱਲੀਆਂ ਗੋ.ਲੀਆਂ, ਦੋ ਦੀ ਹੋਈ ਮੌ+ਤ, ਚਾਰ ਜਖ਼ਮੀ

punjabusernewssite

ਸਰਦੀਆਂ ਵਿਚ ਪਾਵਰਕਾਮ ਦੇ ਅਧਿਕਾਰੀ ਹੋਏ ਗਰਮ: ਦਰਜ਼ਨਾਂ ਖ਼ਪਤਕਾਰ ਬਿਜਲੀ ਚੋਰੀ ਕਰਦੇ ਕਾਬੂ, ਲੱਖਾਂ ਦਾ ਕੀਤਾ ਜੁਰਮਾਨਾ

punjabusernewssite