👉ਹੁਣ ਜ਼ਮੀਨ ਵੀ ਖੁਦ ਐਕਵਾਇਰ ਕਰੇਗਾ ਰੇਲਵੇ
Punjab News: ਦੇਸ਼ ਦੀ ਆਜ਼ਾਦੀ ਦੇ 78 ਸਾਲਾਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਧੱਕ ਪਾਉਣ ਵਾਲੀ ਮਾਲਵਾ ਪੱਟੀ ਦੇ ਰੇਲ ਲਿੰਕ ਰਾਹੀਂ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਜੁੜਣ ਦੀ ਉਮੀਦ ਬੱਝ ਗਈ ਹੈ। ਪਿਛਲੇ ਅੱਠ ਸਾਲਾਂ ਤੋਂ ਮਾਲਵਾ ਦੇ ਅੱਧੀ ਦਰਜਨ ਜਿਲਿਆਂ ਨੂੰ ਰਾਜਧਾਨੀ ਚੰਡੀਗੜ੍ਹ ਨਾਲ ਜੋੜਨ ਲਈ ਮੁਹਾਲੀ-ਰਾਜਪੁਰਾ ਰੇਲ ਲਿੰਕ ਵਿਛਾਉਣ ਦੇ ਲਈ ਭੱਜ ਦੌੜ ਕਰ ਰਹੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਦੇ ਯਤਨਾਂ ਨੂੰ ਹੁਣ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ; ਤਰਨਤਾਰਨ ‘ਚ 85 ਕਿਲੋ ਹੈਰੋਇਨ ਬਰਾਮਦ
ਡਾਕਟਰ ਗਾਂਧੀ ਵੱਲੋਂ ਲਗਾਤਾਰ ਇਸ ਪ੍ਰੋਜੈਕਟ ਦੇ ਕੀਤੇ ਜਾ ਰਹੇ ਪਿੱਛੇ ਤੋਂ ਬਾਅਦ ਪਹਿਲੀ ਵਾਰ ਰੇਲਵੇ ਵਿਭਾਗ ਵੱਲੋਂ ਪਹਿਲੀ ਕਿਸ਼ਤ ਵਜੋਂ ਇਸ ਰੇਲ ਲਿੰਕ ਲਈ 203 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਪ੍ਰੋਜੈਕਟ ਉੱਪਰ ਕੁੱਲ 406 ਕਰੋੜ ਰੁਪਏ ਦਾ ਖਰਚਾ ਆਉਣ ਦਾ ਅਨੁਮਾਨ ਹੈ। ਵੱਡੀ ਗੱਲ ਇਹ ਹੈ ਕਿ ਹੁਣ ਮੁਹਾਲੀ-ਰਾਜਪੁਰਾ ਨੂੰ ਰੇਲ ਲਿੰਕ ਨਾਲ ਜੋੜਨ ਦੇ ਲਈ ਜਮੀਨ ਐਕਵਾਇਰ ਕਰਨ ਦਾ ਕੰਮ ਵੀ ਖੁਦ ਰੇਲਵੇ ਵੱਲੋਂ ਕੀਤਾ ਜਾਵੇਗਾ। ਰਾਜਪੁਰਾ ਤੇ ਮੁਹਾਲੀ ਵਿਚਕਾਰ ਵਾਇਆ ਬਨੂੰੜ ਇਹ ਕਰੀਬ 24 ਕਿਲੋਮੀਟਰ ਦੀ ਰੇਲਵੇ ਲਾਈਨ ਵਿਛਣ ਦੇ ਨਾਲ ਪੂਰੀ ਮਾਲਵਾ ਪੱਟੀ ਦੇ ਕਈ ਜਿਲੇ ਰਾਜਧਾਨੀ ਚੰਡੀਗੜ੍ਹ ਨਾਲ ਸਿੱਧੇ ਰੇਲ ਲਿੰਕ ਰਾਹੀ ਜੁੜ ਜਾਣਗੇ।ਇਸ ਦੇ ਨਾਲ ਨਾ ਸਿਰਫ ਸੌਖਾ ਬਲਕਿ ਸਸਤਾ ਸਫਰ ਵੀ ਆਮ ਲੋਕਾਂ ਲਈ ਸਹਾਈ ਹੋਵੇਗਾ ਅਤੇ ਬਠਿੰਡਾ ਤੋਂ ਚੰਡੀਗੜ੍ਹ ਤੱਕ ਲੱਗਣ ਵਾਲੇ 5-6 ਟੋਲ ਪਲਾਜ਼ਿਆਂ ਅਤੇ ਸੜਕੀ ਹਾਦਸਿਆਂ ਤੋਂ ਵੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ’ਚ ਮੁੜ ਕੁੜੀਆਂ ਨੇ ਮਾਰੀ ਬਾਜ਼ੀ
ਰੇਲਵੇ ਵੱਲੋਂ 203 ਕਰੋੜ ਰੁਪਏ ਜਾਰੀ ਕਰਨ ਦੀ ਪੁਸ਼ਟੀ ਕਰਦਿਆਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਪੰਜਾਬੀ ਖਬਰਸਾਰ ਵੈਬਸਾਈਟ ਦੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਰੇਲਵੇ ਦੀ ਪਿੰਕ ਬੁੱਕ ਦੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਆਮ ਲੋਕਾਂ ਨੂੰ ਇਸ ਰੇਲ ਲਿੰਕ ਰਾਹੀ ਵੱਡੀ ਰਾਹਤ ਪਹੁਚਾਉਣਾ ਹੈ, ਜਿਸ ਦੇ ਲਈ ਉਹ ਲਗਾਤਾਰ ਯਤਨ ਕਰਦੇ ਰਹਿਣਗੇ। ਡਾਕਟਰ ਗਾਂਧੀ ਨੇ ਇਹ ਵੀ ਦੱਸਿਆ ਕਿ 27 ਮਈ ਨੂੰ ਉਹ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਜਾ ਰਹੇ ਹਨ, ਜਿੱਥੇ ਇਸ ਪ੍ਰੋਜੈਕਟ ਵਿੱਚ ਤੇਜੀ ਲਿਆਉਣ ਦੇ ਲਈ ਅਪੀਲ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


