Sunday, December 14, 2025

Date:

spot_img

Patiala News: Accident between bus and truck; ਪਟਿਆਲਾ ਦੇ ਸਰਹਿੰਦ ਰੋਡ ‘ਤੇ ਸ਼ੁੱਕਰਵਾਰ ਤੜਕਸਾਰ ਇੱਕ ਬੱਸ ਅਤੇ ਟਰੱਕ ਵਿਚਕਾਰ ਵਾਪਰੇ ਭਿਆਨਕ ਹਾਦਸੇ ਵਿਚ ਬੱਸ ਕੰਢਕਟਰ ਸਹਿਤ ਦੋ ਜਣਿਆਂ ਦੀ ਮੌਤ ਹੋਣ ਅਤੇ ਕਈਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਪਿੰਡ ਬਾਰਨ ਦੇ ਨਜ਼ਦੀਕ ਵਾਪਰਿਆ। ਸਾਹਮਣੇ ਆ ਰਹੀ ਜਾਣਕਾਰੀ ਮੁਤਾਬਕ ਹਾਦਸੇ ਵਿਚ ਬੱਸ ਦੇ ਕੰਢਕਟਰ ਰੇਸ਼ਮ ਸਿੰਘ ਅਤੇ ਟਰੱਕ ਦੇ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋਈ ਹੈ। ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਦੇ ਪਠਾਨਕੋਟ ਡੀਪੂ ਦੀ ਬੱਸ (ਨੰਬਰ ਪੀਬੀ 06 ਬੀਬੀ-3765) ਅੱਜ ਸਵੇਰ ਪਟਿਆਲਾ ਤੋਂ ਜਲੰਧਰ ਵੱਲ ਜਾ ਰਹੀ ਸੀ।

ਇਹ ਵੀ ਪੜ੍ਹੋ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਨੌਂ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਇਸ ਦੌਰਾਨ ਜਦ ਇਹ ਬੱਸ ਬਾਰਨ ਪਿੰਡ ਕੋਲ ਸੈਣੀ ਪੰਪ ਦੇ ਨਜ਼ਦੀਕ ਪੁੱਜੀ ਤਾਂ ਇੱਕ ਵਾਹਨ ਨੂੰ ਓਵਰਟੇਕ ਕਰਦੇ ਹੋਏ ਅੱਗੇ ਤੋਂ ਆ ਰਹੇ ਟਰੱਕ ਦੇ ਨਾਲ ਇਸਦੀ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਟਰੱਕ ਅਤੇ ਬੱਸ ਦੇ ਮੂਹਰਲੇ ਹਿੱਸੇ ਦੇ ਬੁਰੀ ਤਰ੍ਹਾਂ ਪਰਖੱਚੜੇ ਉੱਡ ਗਏ ਅਤੇ ਕੰਢਕਟਰ ਦੀ ਲਾਸ਼ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਇਸ ਹਾਦਸੇ ਵਿਚ ਬੱਸ ਵਿਚ ਸਵਾਰ ਕਰੀਬ ਅੱਧੀ ਦਰਜ਼ਨ ਸਵਾਰੀਆਂ ਜਖ਼ਮੀਆਂ ਹੋ ਗਈਆਂ, ਜਿੰਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਹਰਿਆਣਾ ਧਾਕੜ ਜਵਾਨ, ਧਾਕੜ ਕਿਸਾਨ ਤੇ ਧਾਕੜ ਪਹਿਲਵਾਨ ਦੀ ਧਰਤੀ : ਨਾਇਬ ਸਿੰਘ ਸੈਣੀ

👉ਫਤਿਹਾਬਾਦ ਵਿੱਚ ਸਾਂਸਦ ਖੇਡ ਮਹੋਤਸਵ ਦਾ ਸਮਾਪਨ, ਮੁੱਖ ਮੰਤਰੀ...

ਲੁੱਟ ਖੋਹ ਦੀ ਕਹਾਣੀ ਝੂਠੀ ਨਿਕਲੀ; ਪੁਲਿਸ ਕਾਂਸਟੇਬਲ ਸਮੇਤ 6 ਗ੍ਰਿਫਤਾਰ

Faridkot News: ਤਿੰਨ ਦਿਨ ਪਹਿਲਾਂ ਫ਼ਰੀਦਕੋਟ ਇਲਾਕੇ 'ਚ ਇੱਕ...

ਥਰਮਲ ਕਲੋਨੀ ਦੇ ਪੈਸਕੋ ਮੁਲਾਜ਼ਮਾਂ ਨੇ ਵਿਭਾਗੀ ਮੰਗਾਂ ਨੂੰ ਲੈ ਕੇ ਕੀਤਾ ਦੋ ਘੰਟਿਆਂ ਦਾ ਟੂਲ ਡਾਊਨ

Bathinda News:ਪੀਐਸਪੀਸੀਐਲ, ਪੀਐਸਟੀਸੀਐਲ, ਕੰਨਰੈਕਟਚੂਅਲਵਰਕਰਜ ਯੂਨੀਅਨ ਪੰਜਾਬ( ਜੋਨ ਬਠਿੰਡਾ) ਥਰਮਲ...