Rajpura News: ਪਟਿਆਲਾ-ਰਾਜਪੁਰਾ ਰੋਡ ‘ਤੇ ਵੀਰਵਾਰ ਤੜਕਸਾਰ ਵਾਪਰੇ ਇੱਕ ਭਿਆਨਕ ਹਾਦਸੇ ਦੇ ਵਿਚ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਵਿਚ ਇੱਕ ਬੱਚੇ ਤਿੰਨ ਜਣਿਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਘਟਨਾ ਤੋਂ ਬਾਅਦ ਕਾਰ ਸਵਾਰ ਨੂੰ ਲੋਕਾਂ ਨੇ ਫੜ ਲਿਆ ਅਤੇ ਪੁਲਿਸ ਵੱਲੋਂ ਮੌਕੇ ‘ਤੇ ਪੁੱਜ ਕੇ ਜਾਂਚ ਕਰਵਾਈ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਕਰੀਬ ਸਾਢੇ ਪੰਜ ਵਜੇ ਰਾਜਪੁਰਾ-ਪਟਿਆਲਾ ਜੀ.ਟੀ. ਰੋਡ ’ਤੇ ਚੂਨਾ ਭੱਠੀ ਸਾਹਮਣੇ ਪਟਿਆਲਾ ਸਾਈਡ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ(ਨੰਬਰ ਸੀਐਚ01ਸੀਐਕਸ-0244) ਨੇ ਸੜਕ ਕਿਨਾਰੇ ਜਾ ਰਹੇ ਚਾਰ ਜਣਿਆਂ ਨੂੰ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ Immigration ਕੰਪਨੀ ਦੇ ਮਾਲਕ ਦੀ ਖੁਦ+ਕੁਸ਼ੀ ਮਾਮਲੇ ‘ਚ AIG ਸਹਿਤ ਪੰਜ ਵਿਰੁੱਧ ਪਰਚਾ ਦਰਜ਼
ਇਹ ਟੱਕਰ ਇੰਨੀਂ ਭਿਆਨਕ ਸੀ ਕਿ ਸੜਕ ਕਿਨਾਰੇ ਜਾ ਰਹੇ ਲੋਕ ਕਈ-ਕਈ ਫੁੱਟ ਹਵਾ ਵਿਚ ਉੱਛਲ ਗਏ। ਇਸ ਹਾਦਸੇ ਵਿਚ ਇੱਕ ਨੌਜਵਾਨ ਸਹਿਤ ਤਿੰਨ ਜਣਿਆਂ ਦੀ ਮੌਤ ਹੋ ਗਈ, ਜਿਸਦੇ ਵਿਚ ਇੱਕ ਔਰਤ ਅਤੇ ਇੱਕ ਛੋਟੀ ਬੱਚੀ ਸ਼ਾਮਲ ਹੈ। ਜਦਕਿ ਹਾਦਸੇ ਵਿਚ ਇੱਕ ਬੱਚਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਚੰਡੀਗੜ੍ਹ ਰੈਫ਼ਰ ਕੀਤਾ ਗਿਆ। ਮ੍ਰਿਤਕਾਂ ਦੀ ਪਹਿਚਾਣ ਪ੍ਰਦੀਪ ਰਿਸ਼ੀਦੇਵ(40 ਸਾਲ), ਯਸ਼ੋਧਾ (60 ਸਾਲ) ਅਤੇ ਅਨੰਨਿਆ (13 ਸਾਲ) ਦੇ ਤੌਰ ‘ਤੇ ਹੋਈ ਹੈ।
ਮ੍ਰਿਤਕ ਗਣੈਸ਼ ਕਲੌਨੀ ਰਾਜਪੁਰਾ ਦੇ ਰਹਿਣ ਵਾਲੇ ਸਨ, ਜੋਕਿ ਮੂਲਰੁਪ ਵਿਚ ਬਿਹਾਰ ਨਾਲ ਸਬੰਧਤ ਸਨ। ਜਦਕਿ ਇਸ ਹਾਦਸੇ ਵਿਚ ਚੰਡੀਗੜ੍ਹ ਨੰਬਰ ਕਾਰ ਦਾ ਡਰਾਈਵਰ , ਜਿਸਦੀ ਪਹਿਚਾਣ ਅਖਿਲ ਦੇ ਤੌਰ ‘ਤੇ ਹੋਈ ਹੈ, ਵੀ ਗੰਭੀਰ ਜਖ਼ਮੀ ਹੋ ਗਿਆ। ਉਧਰ, ਮੌਕੇ ‘ਤੇ ਪੁੱਜੇ ਥਾਣੇਦਾਰ ਜਗਦੀਸ਼ ਕੁਮਾਰ ਨੇ ਮੀਡੀਆ ਨੂੰ ਦਸਿਆ ਕਿ ਇਸ ਹਾਦਸੇ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਤੇ ਇੱਕ ਜਖ਼ਮੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













