spot_img

ਪੰਜਾਬ ‘ਚ ਭਿਆਨਕ ਸੜਕ ਹਾਦਸਾ; ਭਾਰਤੀ ਫ਼ੌਜ ਦੇ ਜਵਾਨ, ਪਤਨੀ, ਮਾਂ ਤੇ ਮਾਸੂਮ ਪੁੱਤਰ ਦੀ ਹੋਈ ਮੌ*ਤ

Date:

spot_img

Jalandhar/Hoshiarpur News: ਪੰਜਾਬ ਦੇ ਵਿਚ ਸੋਮਵਾਰ ਤੜਕਸਾਰ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਭਾਰਤੀ ਫ਼ੌਜ ਦੇ ਜਵਾਨ, ਉਸਦੀ ਪਤਨੀ, ਮਾਸੂਮ ਪੁੱਤਰ ਅਤੇ ਮਾਤਾ ਦੀ ਮੌਤ ਹੋ ਗਈ। ਇਹ ਹਾਦਸਾ ਜਲੰਧਰ ਦੇ ਨਜਦੀਕ ਕਿਸ਼ਨਗੜ੍ਹ ਚੌਂਕ ਕੋਲ ਹੋਇਆ। ਮ੍ਰਿਤਕ ਦੀ ਪਹਿਚਾਣ ਰੁਪਿੰਦਰ ਸਿੰਘ, ਪਤਨੀ ਪ੍ਰਦੀਪ ਕੌਰ, ਪੁੱਤਰ ਅਰਭ ਅਤੇ ਮਾਂ ਪੱਪੀ ਕੌਰ ਵਾਸੀ ਪਿੰਡ ਹਿੰਮਤਪੁਰ ਜ਼ਿਲ੍ਰਾ ਹੁਸ਼ਿਆਰਪੁਰ ਨੇੜੇ ਮੁਕੇਰੀਆ ਵਜੋਂ ਹੋਈ ਹੈ।

ਇਹ ਵੀ ਪੜ੍ਹੋ 👉Punjab Govt ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਮਾਰਚ 2022 ਤੋਂ ਮਈ 2026 ਤੱਕ 16,000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ

ਪਿੰਡ ਦੇ ਲੋਕਾਂ ਨੇ ਦਸਿਆ ਕਿ ਜੰਮੂ ਕਸ਼ਮੀਰ ਦੇ ਪੁਣਛ ‘ਚ ਤੈਨਾਤ ਰੁਪਿੰਦਰ ਸਿੰਘ ਦੋ ਦਿਨ ਪਹਿਲਾਂ ਹੀ ਫ਼ੌਜ ਵਿਚੋਂ ਛੁੱਟੀ ਲੈ ਕੇ ਆਇਆ ਸੀ। ਪ੍ਰਵਾਰ ਦੇ ਮੈਂਬਰਾਂ ਮੁਤਾਬਕ ਰੁਪਿੰਦਰ ਤੇ ਉਸਦੀ ਪਤਨੀ ਨੇ ਆਪਣੇ ਘਰ ਲੜਕਾ ਹੋਣ ਦੀ ਸੁੱਖਣਾ ਪੂਰੀ ਕਰਨ ਲਈ ਹਜੂਰ ਸਾਹਿਬ ਜਾਣਾ ਸੀ। ਜਿਸਦੇ ਚੱਲਦੇ ਅੱਜ ਤੜਕਸਾਰ ਕਰੀਬ ਸਾਢੇ ਚਾਰ ਵਜੇਂ ਡੇਢ ਸਾਲਾਂ ਲੜਕੇ ਅਤੇ ਬਜ਼ੁਰਗ ਮਾਤਾ ਦੇ ਨਾਲ ਜਲੰਧਰ ਤੋਂ ਹਜੂਰ ਸਾਹਿਬ ਰੇਲ ਗੱਡੀ ਰਾਹੀਂ ਜਾਣ ਲਈ ਘਰੋਂ ਬਲੈਨੋ ਕਾਰ ‘ਤੇ ਚੱਲੇ ਸਨ।

ਇਹ ਵੀ ਪੜ੍ਹੋ 👉ਨੀਟ ਪੇਪਰ ਲੀਕ ਮਾਮਲੇ ਤੇ ਕਾਂਗਰਸ ਨੇ ਘੇਰੀ ਮੋਦੀ ਸਰਕਾਰ;ਸਿੱਖਿਆ ਮੰਤਰੀ ਦਾ ਮੰਗਿਆ “ਅਸਤੀਫਾ”

ਇਸ ਦੌਰਾਨ ਭੋਗਪੁਰ ਨਜ਼ਦੀਕ ਅਚਾਨਕ ਕਾਰ ਦੂਜੀ ਸਾਈਡ ‘ਤੇ ਚਲੀ ਗਈ ਅਤੇ ਅੱਗਿਓ ਆ ਰਹੀ ਕਰੇਟਾ ਕਾਰ ਨਾਲ ਇਸਦੀ ਟੱਕਰ ਹੋ ਗਈ। ਇਹ ਟੱਕਰ ਇੰਨ੍ਹੀਂ ਭਿਆਨਕ ਸੀ ਕਿ ਹਾਦਸੇ ਵਿਚ ਪ੍ਰਵਾਰ ਦੇ ਚਾਰਾਂ ਜਣਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੀ ਕਾਰ ਵਿਚ ਸਵਾਰ ਤਿੰਨ ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img

Share post:

Popular

More like this
Related

Punjab ਵੱਲੋਂ ਸਤੰਬਰ 2026 ਦੌਰਾਨ ਸ਼ੁੱਧ ਜੀਐਸਟੀ ਪ੍ਰਾਪਤੀ ਵਿੱਚ 22.11% ਵਾਧਾ ਦਰਜ: ਹਰਪਾਲ ਸਿੰਘ ਚੀਮਾ

👉ਸਮੁੱਚੇ ਜੀਐਸਟੀ ਵਿੱਚ 17.39% ਵਾਧਾ, ਐਸਜੀਐਸਟੀ ਨਕਦ ਵਾਧਾ ਦੇਸ਼...