ਪੌਂਗ ਡੈਮ ਵਿਖੇ ਬਰਡ ਵਾਚਿੰਗ ਤੇ ਅਲਾਪ ਸਿਕੰਦਰ ਦੀ ਪੇਸ਼ਕਾਰੀ ਨਾਲ ਹੋਵੇਗੀ ਫੈਸਟ ਦੀ ਸ਼ੁਰੂਆਤ
ਨਾਈਟ ਕੈਂਪਿੰਗ, ਸਾਈਕਲੋਥੋਨ, ਕਿਡਸ ਕਾਰਨੀਵਾਲ, ਆਫ਼-ਰੋਡਿੰਗ, ਬੂਟਿੰਗ, ਜੰਗਲ ਸਫਾਰੀ ਤੇ ਸੱਭਿਆਚਾਰਕ ਸ਼ਾਮ ਦਾ ਆਨੰਦ
hoshiarpur News: ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਲਾਜਵੰਤੀ ਸਪੋਰਟਸ ਸਟੇਡੀਅਮ ਵਿਖੇ 21 ਤੋਂ 25 ਫਰਵਰੀ ਤੱਕ ਨੇਚਰ ਫੈਸਟ ਦੇ ਨਾਲ-ਨਾਲ ਜ਼ਿਲ੍ਹੇ ਦੀਆਂ ਪ੍ਰਮੁੱਖ ਸੈਰ ਸਪਾਟੇ ਵਾਲੀਆਂ ਥਾਵਾਂ ’ਤੇ ਵੱਖ-ਵੱਖ ਸਰਗਰਮੀਆਂ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪੰਜ ਦਿਨਾਂ ਨੇਚਰ ਫੈਸਟ ਦੌਰਾਨ ਹੋਣ ਵਾਲੇ ਵੱਖ-ਵੱਖ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਸਮੂਹ ਭਾਗੀਦਾਰਾਂ ਨਾਲ ਚਰਚਾ ਉਪਰੰਤ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਪੌਂਗ ਡੈਮ ਵਿਖੇ ਬਰਡ ਵਾਚਿੰਗ ਨਾਲ ਨੇਚਰ ਫੈਸਟ ਦੀ ਸ਼ੁਰੂਆਤ ਹੋਵੇਗੀ
ਇਹ ਵੀ ਪੜ੍ਹੋ ਪੰਜਾਬ ‘ਚ 4,474 ਸਰਕਾਰੀ ਇਮਾਰਤਾਂ ‘ਤੇ ਸੋਲਰ ਪੈਨਲ ਲਗਾ ਕੇ ਸਾਲਾਨਾ 4.9 ਕਰੋੜ ਯੂਨਿਟ ਗਰੀਨ ਊਰਜਾ ਕੀਤੀ ਜਾ ਰਹੀ ਹੈ ਪੈਦਾ
ਜਦਕਿ ਸ਼ਾਮ ਨੂੰ ਲਾਜਵੰਤੀ ਸਟੇਡੀਅਮ ਵਿਖੇ ਸਟਾਰ ਨਾਈਟ ਹੋਵੇਗੀ, ਜਿਸ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਲਾਪ ਸਿਕੰਦਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਸਮਾਗਮ ਨੂੰ ਨਿਰਵਿਘਨ ਢੰਗ ਨਾਲ ਕਰਵਾਉਣ ਅਤੇ ਯਾਦਗਾਰੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। 22 ਫਰਵਰੀ ਨੂੰ ਦੂਜੇ ਦਿਨ ਵੀ ਮਨੋਰੰਜਕ ਗਤੀਵਿਧੀਆਂ ਜਾਰੀ ਰਹਿਣਗੀਆਂ, ਜਿਨ੍ਹਾਂ ਵਿੱਚ ਸੋਲਿਸ ਅਤੇ ਥਰੋਲੀ ਵਿਖੇ ਨਾਈਟ ਕੈਂਪਿੰਗ ਅਤੇ ਲਾਜਵੰਤੀ ਸਟੇਡੀਅਮ ਵਿਖੇ ਸਾਈਕਲੋਥੋਨ ਤੋਂ ਇਲਾਵਾ ਵਨ ਚੇਤਨਾ ਪਾਰਕ ਵਿਖੇ ਕਿਡਜ਼ ਕਾਰਨੀਵਾਲ ਅਤੇ 23 ਫਰਵਰੀ ਨੂੰ ਸਟੇਡੀਅਮ ਵਿਖੇ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਸਕਰੀਨਿੰਗ ਸ਼ਾਮਲ ਹੈ।
ਇਹ ਵੀ ਪੜ੍ਹੋ ਹਥਿਆਰਬੰਦ ਤਿਆਰੀ ਜਰੂਰੀ ਪਰ ਵਾਤਾਵਰਣ, ਵਿਕਾਸ ਤੇ ਤਰੱਕੀ ਲਈ ਅਮਨ-ਸ਼ਾਂਤੀ ਲਾਜਮੀ:ਡਾ ਬਲਬੀਰ ਸਿੰਘ
ਆਫ਼-ਰੋਡਿੰਗ ਦਾ ਜ਼ਿਕਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਫ਼-ਰੋਡਿੰਗ ਕੁਕਾਨੇਟ ਵਿਖੇ ਹੋਵੇਗੀ, ਜਿਸ ਵਿੱਚ ਭਾਗ ਲੈਣ ਵਾਲਿਆਂ ਦੀ ਸਹੂਲਤ ਲਈ ਲੋੜੀਂਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਨੇਚਰ ਰੀਟਰੀਟ, ਚੌਹਾਲ ਵਿਖੇ ਬੂਟਿੰਗ ਤੇ ਜੰਗਲ ਸਫਾਰੀ ਅਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਸੰਗੀਤਕ ਸ਼ਾਮ ਸਮਾਪਤੀ ਵਾਲੇ ਦਿਨ ਦੇ ਮੁੱਖ ਆਕਰਸ਼ਣ ਹੋਣਗੇ। ਡਿਪਟੀ ਕਮਿਸ਼ਨਰ ਨੇ ਲੋਕਾਂ ਖਾਸ ਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਨੇਚਰ ਫੈਸਟ ਵਿੱਚ ਵਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਫੈਸਟ ਸਬੰਧੀ ਲੋਕਾਂ ਨੂੰ ਸੂਚਨਾਵਾਂ ਤੋਂ ਜਾਣੂ ਕਰਵਾਉਣ ਲਈ ਵੈੱਬਸਾਈਟ Naturefesthsp.com ਸਥਾਪਤ ਕਰਨ ਤੋਂ ਇਲਾਵਾ ਹੈਲਪਲਾਈਨ ਨੰਬਰ 90565-68870 ਵੀ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਮੁੱਚਾ ਪ੍ਰੋਗਰਾਮ ਮਨੋਰੰਜਨ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੋਵੇਗਾ ਅਤੇ ਲੋਕਾਂ ਨੂੰ ਜ਼ਿਲ੍ਹੇ ਦੀ ਅਮੀਰ ਕੁਦਰਤੀ ਵਿਰਾਸਤ ਦਾ ਆਨੰਦ ਲੈਣ ਮਾਨਣ ਲਈ ਫੈਸਟ ਵਧ-ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਨੇਚਰ ਫੈਸਟ ਸਬੰਧੀ ਪ੍ਰੋਗਰਾਮ ਜਾਰੀ"