Thursday, May 21, 2026
spot_img
spot_img
spot_img

ਡਿੱਬਰੂਗੜ੍ਹ ਤੋਂ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਪਪਲਪ੍ਰੀਤ ਸਿੰਘ ਨੂੰ ਵੀ ਪੰਜਾਬ ਲਿਆਂਦਾ

Date:

spot_img

👉ਅੱਜ ਅਜਨਾਲਾ ਦੀ ਕੋਰਟ ਵਿਚ ਪੇਸ਼ ਕਰਕੇ ਹਾਸਲ ਕੀਤਾ ਜਾਵੇਗਾ ਪੁਲਿਸ ਰਿਮਾਂਡ
Amritsar News: ਦੋ ਸਾਲ ਪਹਿਲਾਂ ਐਨਐਸਏ ਲਗਾ ਕੇ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਭੇਜੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ 9 ਸਾਥੀਆਂ ਨੂੰ ਹੁਣ ਪੰਜਾਬ ਪੁਲਿਸ ਲਗਾਤਾਰ ਵਾਪਸ ਲਿਆ ਰਹੀ ਹੈ। ਇਸੇ ਕੜੀ ਤਹਿਤ ਅੰਮ੍ਰਿਤਪਾਲ ਸਿੰਘ ਦੇ ਆਖ਼ਰੀ ਸਾਥੀ ਪਪਲਪ੍ਰੀਤ ਸਿੰਘ ਨੂੰ ਵੀ ਪੰਜਾਬ ਪੁਲਿਸ ਦੀ ਵਿਸ਼ੇਸ ਟੀਮ ਪੰਜਾਬ ਵਾਪਸ ਲਿਆਈ ਹੈ। ਸੂਚਨਾ ਮੁਤਾਬਕ ਉਸਨੂੂੰ ਰਾਤ 11 ਵਜੇਂ ਅੰਮ੍ਰਿਤਸਰ ਏਅਰਪੋਰਟ ਰਾਹੀਂ ਇੱਥੈ ਲਿਆਂਦਾ ਗਿਆ। ਹੁਣ ਉਸਨੂੰ ਥੋੜੀ ਦੇਰ ਬਾਅਦ ਅਜਨਾਲਾ ਦੀ ਲੋਕਲ ਕੋਰਟ ਵਿਚ ਪੇਸ਼ ਪੁਲਿਸ ਰਿਮਾਂਡ ਮੰਗਿਆ ਜਾਵੇਗਾ।

ਇਹ ਵੀ ਪੜ੍ਹੋ  Tahawwur Rana ਨੂੰ ਵਿਸ਼ੇਸ ਅਦਾਲਤ ਨੇ 18 ਦਿਨਾਂ ਲਈ NIA ਦੀ ਹਿਰਾਸਤ ’ਚ ਭੇਜਿਆ

ਪਪਲਪ੍ਰੀਤ ਸਿੰਘ ਉਪਰ ਵੀ ਅਜਨਾਲਾ ਹਿੰਸਾ ਤੋਂ ਇਲਾਵਾ ਹੋਰਨਾਂ ਕਈ ਮਾਮਲਿਆਂ ਵਿਚ ਕੇਸ ਦਰਜ਼ ਹਨ। ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਹੁਣ ਤੱਕ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ਵਿਚ ਬੰਦ 9 ਬੰਦੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਜਿੰਨ੍ਹਾਂ ਵਿਚੋਂ ਜਿਆਦਾਤਰ ਨੂੰ ਪੁਛਗਿਛ ਤੋਂ ਬਾਅਦ ਨਿਆਂਇਕ ਹਿਰਾਸਤ ਤਹਿਤ ਬਠਿੰਡਾ, ਅੰਮ੍ਰਿਤਸਰ ਅਤੇ ਪਟਿਆਲਾ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਫ਼ਰਵਰੀ 2023 ਵਿਚ ਇੱਕ ਸਾਥੀ ਨੂੰ ਛੂਡਾਉਣ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਸੈਕੜੇ ਸਾਥੀਆਂ ਨਾਲ ਗੁਰੂ ਗਰੰਥ ਸਾਹਿਬ ਦੀ ਪਾਲਕੀ ਲੈ ਕੇ ਅਜਨਾਲਾ ਥਾਣੇ ਜਾ ਪੁੱਜੇ ਸਨ ਤੇ ਪੁਲਿਸ ਨੇ ਇਸ ਮਾਮਲੇ ਵਿਚ ਹੋਈ ਹਿੰਸਾ ਦੇ ਦੋਸ਼ਾਂ ਹੇਠ ਇੰਨ੍ਹਾਂ ਵਿਰੁਧ ਪਰਚਾ ਦਰਜ਼ ਕੀਤਾ ਸੀ।

ਇਹ ਵੀ ਪੜ੍ਹੋ  Trump Govt ਦਾ ਵੱਡਾ ਕਦਮ, ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

ਇਸਤੋਂ ਬਾਅਦ ਮਾਰਚ ’ਚ ਇੰਨ੍ਹਾਂ ਦੀ ਫ਼ੜੋ-ਫ਼ੜਾਈ ਸ਼ੁਰੂ ਹੋਈ ਸੀ ਤੇ ਜਿਸਤੋਂ ਬਾਅਦ ਅੰਮ੍ਰਿਤਪਾਲ ਸਿੰਘ ਸਹਿਤ ਇਸਦੇ 9 ਸਾਥੀਆਂ ਨੂੰ ਕੌਮੀ ਸੁਰੱਖਿਆ ਐਕਟ ਤਹਿਤ ਨਜ਼ਰਬੰਦ ਕਰਦਿਆਂ ਆਸਾਮ ਦੀ ਡਿੱਬਰੂਗੜ੍ਹ ਜੇਲ੍ਹ ’ਚ ਬੰਦ ਕਰ ਦਿੱਤਾ ਸੀ। ਇਸਤੋਂ ਬਾਅਦ ਮੁੜ ਸਾਲ 2024 ਵਿਚ ਐਨਐਸਏ ’ਚ ਇੱਕ ਸਾਲ ਲਈ ਹੋਰ ਵਾਧਾ ਕਰ ਦਿੱਤਾ ਗਿਆ ਸੀ। ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਦੌਰਾਨ ਹੀ ਜੇਲ੍ਹ ’ਚ ਬੈਠੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਾਲ 2024 ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ ਹਲਕੇ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਜਿੱਤ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

spot_img

Share post:

spot_img

Popular

More like this
Related

Punjab News : ਦੁੱਧ ਸੈਂਪਲਿੰਗ ਮੁਹਿੰਮ ; ਪੰਜਾਬ ‘ਚ ਦੋ ਦਿਨਾਂ ਵਿਚ 211 ਸੈਂਪਲ ਲਏ, 68 ਹੋਏ ਫੇਲ

👉ਉਲੰਘਣਾ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ...

ਚੋਣਾਂ ਤੋਂ ਪਹਿਲਾਂ ਸਿਆਸੀ ਟਕਰਾਅ, ਵੱਡਾ ਅਕਾਲੀ ਆਗੂ ਹੋਇਆ ਗ੍ਰਿਫ਼ਤਾਰ

Faridkot News : ਫਰੀਦਕੋਟ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ...