spot_img
spot_img
spot_img

Hoshiarpur News: ਨਗਰ ਨਿਗਮ ਚੋਣਾਂ ਵਿਚਾਲੇ ਅਕਾਲੀ-ਭਾਜਪਾ ਦਾ ਹੋਇਆ ਗੱਠਜੋੜ! ਪੜ੍ਹੋ ਪੂਰੀ ਖ਼ਬਰ

Date:

spot_img

Hoshiarpur News: ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆਂ ਇਲਾਕੇ ਤੋਂ ਇਕ ਦਿਲਚਸਪ ਸਿਆਸੀ ਦ੍ਰਿਸ਼ ਨਿਕਲ ਕੇ ਸਾਹਮਣੇ ਆਇਆ। ਨਗਰ ਨਿਗਮ ਚੋਣਾਂ ਦੀ ਰੈਲੀ ਦੌਰਾਨ ਭਾਜਪਾ ਦੇ ਐਮਐਲਏ ਜੰਗੀ ਲਾਲ ਮਹਾਜਨ ਨੂੰ ਆਪਣੇ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਲੋਕਾਂ ਕੋਲ ਸਮਰਥਨ ਮੰਗਦੇ ਵੇਖਿਆ ਗਿਆ। ਹਾਲਾਂਕਿ ਪੰਜਾਬ ਦੀ ਸਿਆਸਤ ਵਿੱਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਵੱਖ-ਵੱਖ ਰਾਹਾਂ ‘ਤੇ ਤੁਰਨ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਬਿਆਨ ਲਗਾਤਾਰ ਦਿੱਤੇ ਜਾ ਰਹੇ ਹਨ, ਪਰ ਮੈਦਾਨੀ ਪੱਧਰ ਦੀ ਤਸਵੀਰ ਕੁਝ ਹੋਰ ਹੀ ਇਸ਼ਾਰਾ ਕਰਦੀ ਨਜ਼ਰ ਆਈ। ਜਦੋਂ ਭਾਜਪਾ ਵਿਧਾਇਕ ਅਕਾਲੀ ਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਤਾਂ ਸਿਆਸੀ ਗੱਲਬਾਤ ਹੋਰ ਤੇਜ਼ ਹੋ ਗਈ। ਇਸ ਮਾਮਲੇ ਬਾਰੇ ਸਵਾਲ ਕੀਤੇ ਜਾਣ ‘ਤੇ ਭਾਜਪਾ ਦੇ ਆਗੂ ਸਪਸ਼ਟ ਜਵਾਬ ਦੇਣ ਤੋਂ ਕਤਰਾਉਂਦੇ ਰਹੇ ਅਤੇ ਗੱਲਬਾਤ ਤੋਂ ਪਾਸਾ ਕਰ ਗਏ।

ਇਹ ਵੀ ਪੜ੍ਹੋ 👉National News: NEET ਤੋਂ ਬਾਅਦ ਹੁਣ ਸੀਬੀਐਸਈ ਮੁਲਾਂਕਣ ਵਿੱਚ ਗੜਬੜੀ, ਪ੍ਰਧਾਨ ਮੰਤਰੀ ਸਿੱਖਿਆ ਮੰਤਰੀ ਨੂੰ ਬਰਖਾਸਤ ਕਰਨ- ਕੇਜਰੀਵਾਲ

ਇਸ ਸਬੰਧੀ ਜਦੋਂ ਜੰਗੀ ਲਾਲ ਮਹਾਜਨ ਨਾਲ ਗੱਲ ਕੀਤੀ ਗਈ ਕਿ ਭਾਜਪਾ ਨਾਲ ਜੁੜੇ ਹੋਣ ਦੇ ਬਾਵਜੂਦ ਉਹ ਅਕਾਲੀ ਉਮੀਦਵਾਰ ਲਈ ਮੁਹਿੰਮ ਕਿਉਂ ਚਲਾ ਰਹੇ ਹਨ, ਤਾਂ ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਗਠਜੋੜ ਬਾਰੇ ਫੈਸਲੇ ਉੱਚ ਪੱਧਰ ‘ਤੇ ਹੁੰਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਸੋਚ ਅਤੇ ਇਲਾਕਾਈ ਸਬੰਧਾਂ ਦੇ ਆਧਾਰ ‘ਤੇ ਲਿਆ ਗਿਆ ਕਦਮ ਹੈ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਹੁਸ਼ਿਆਰਪੁਰ ਦੌਰੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਅਤੇ ਹੋਰ ਨੇਤਾਵਾਂ ਨੇ ਖੁੱਲ੍ਹ ਕੇ ਦਾਅਵਾ ਕੀਤਾ ਸੀ ਕਿ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦੀ ਤਿਆਰੀ ਕਰ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related