ਸੁਖਜਿੰਦਰ ਸਿੰਘ ਮਾਨ
ਚੰਡੀਗੜ੍ਹ, 19 ਜਨਵਰੀ: ਕਰੀਬ 10 ਸਾਲ ਪਹਿਲਾਂ ਹੋਂਦ ਵਿਚ ਆਈ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਲਈ ਅੱਜ ਐਤਵਾਰ ਨੂੰ ਪਹਿਲੀ ਵਾਰ ਹੋਈਆਂ ਚੋਣਾਂ ਦੌਰਾਨ ਮੈਦਾਨ ਵਿਚ ਨਿੱਤਰੇ ਸਾਰੇ ਹੀ ਧੜਿਆਂ ਰਲਵੀਂ-ਮਿਲਵੀਂ ਜਿੱਤ ਨਸੀਬ ਹੋਈ ਹੈ। ਜਦੋਂਕਿ ਇੰਨਾਂ ਚੋਣਾਂ ਵਿਚ ਸਭ ਤੋਂ ਵੱਧ ਸਰਗਰਮ ਰਹੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਬਿੰਦਰ ਸਿੰਘ ਖ਼ਾਲਸਾ ਨਾਂ ਦੇ ਅਜ਼ਾਦ ਉਮੀਦਵਾਰ ਨੇ ਵੱਡੇ ਅੰਤਰ ਨਾਲ ਮਾਤ ਦਿੱਤੀ। ਉਂਝ ਇੰਨ੍ਹਾਂ ਚੋਣਾਂ ਵਿਚ ਝੀਂਡਾ ਧੜਾ ਸਭ ਤੋਂ ਵੱਡਾ ਗਰੁੱਪ ਬਣਕੇ ਉਭਰਿਆ ਹੈ।
ਇਹ ਵੀ ਪੜ੍ਹੋਧੁੰਦ ਕਾਰਨ ਵਾਪਰਿਆ ਹਾਦਸਾ; ਔਰਤ ਦੇ ਫੁੱਲ ਪਾਉਣ ਜਾ ਰਹੇ ਦੋ ਰਿਸ਼ਤੇਦਾਰਾਂ ਦੀ ਹੋਈ ਮੌ+ਤ
ਉਨ੍ਹਾਂ ਵੱਲੋਂ ਹਰਿਆਣਾ ਪੰਥਕ ਦਲ ਬਣਾ ਕੇ ਚੋਣ ਲੜੀ ਸੀ। ਜਦਂੋਕਿ ਦੀਦਾਰ ਸਿੰਘ ਨਲਵੀਂ ਵੱਲੋਂ ਸਿੱਖ ਸਮਾਜ ਸੰਸਥਾ, ਬਲਜੀਤ ਸਿੰਘ ਦਾਦੂਵਾਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਜਾਦ ਅਤੇ ਬਾਦਲ ਧੜੇ ਨਾਲ ਸਮਝੇ ਜਾਂਦੇ ਬਲਦੇਵ ਸਿੰਘ ਕਿਆਮਪੁਰੀ ਵੱਲੋਂ ਹਰਿਆਣਾ ਸਿੱਖ ਪੰਥਕ ਦਲ ਦੇ ਨਾਂ ਹੇਠ ਚੋਣਾਂ ਲੜੀਆਂ ਜਾ ਰਹੀਆਂ ਸਨ। ਹਰਿਆਣਾ ਵਿਚ ਸ਼੍ਰੋਮਣੀ ਕਮੇਟੀ ਦੀਆਂ ਕੁੱਲ 49 ਸੀਟਾਂ ਵਿਚੋਂ 40 ਵਿਚ ਵੋਟਾਂ ਨਾਲ ਉਮੀਦਵਾਰ ਚੁਣੇ ਜਾਣੇ ਹਨ ਜਦਕਿ 9 ਨੂੰ ਚੁਣੇ ਹੋਏ ਮੈਂਬਰਾਂ ਵੱਲੋਂ ਸਰਕਾਰ ਦੀ ਸਹਾਇਤਾ ਨਾਲ ਨਾਮਜਦ ਕੀਤਾ ਜਾਣਾ ਹੈ।ਉਂਝ ਟੋਹਾਣਾ ਤੋਂ ਇੱਕ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਚੁਣਿਆ ਗਿਆ ਸੀ,
ਇਹ ਵੀ ਪੜ੍ਹੋ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਹੁਣ 21 ਦੀ ਥਾਂ 22 ਜਨਵਰੀ ਨੂੰ
ਜਿਸ ਕਾਰਨ 39 ਥਾਵਾਂ ’ਤੇ ਅੱਜ 8 ਵਜੇਂ ਤੋਂ 5 ਵਜੇਂ ਤੱਕ ਵੋਟਾਂ ਪਈਆਂ ਸਨ ਤੇ ਉਸਤੋਂ ਬਾਅਦ ਚੋਣ ਨਤੀਜ਼ੇ ਸਾਹਮਣੇ ਆਉਣੇ ਸ਼ੁਰੂ ਹੋ ਗਏ।ਗੌਰਤਲਬ ਹੈ ਕਿ ਤਤਕਾਲੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਐਨ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2014 ਵਿਚ ਵੱਖਰੀ ਹਰਿਆਣਾ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਦਾ ਮਤਾ ਵਿਧਾਨ ਸਭਾ ਵਿਚ ਪਾਸ ਕੀਤਾ ਸੀ, ਜਿਸਨੂੰ ਅੱਗੇ ਅਕਾਲੀ ਦਲ ਦੀ ਭਾਈਵਾਲ ਰਹੀ ਭਾਰਤੀ ਜਨਤਾ ਪਾਰਟੀ ਦੀ ਖੱਟਰ ਸਰਕਾਰ ਨੇ ਬਰਕਰਾਰ ਰੱਖਿਆ ਤੇ ਹਰਿਆਣਾ ਦੇ ਗੁਰਦੂਆਰਿਆਂ ਦੀ ਸੇਵਾ ਸੰਭਾਲ ਲਈ ਇਸ ਐਕਟ ਤਹਿਤ ਐਡਹਾਕ ਕਮੇਟੀ ਬਣਾਈ ਰੱਖੀ। ਹੁਣ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


