ਹਰਿਆਣਾ ’ਚ ਪਹਿਲੀ ਵਾਰ 6 ਮਾਰਚ ਨੂੰ ਹੋਣਗੀਆਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਚੋਣਾਂ

0
13

ਚੰਡੀਗੜ੍ਹ, 8 ਫਰਵਰੀ : ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਵੱਖ ਹੋ ਕੇ ਹਰਿਆਣਾ ਦੇ ਸਿੱਖਾਂ ਲਈ ਬਣਾਈ ਵੱਖਰੀ ਸਿੱਖ ਗੁਰਦੂਆਰਾ ਪ੍ਰਬੰਧਕ ਕਮੇਟੀ ਲਈ ਪਹਿਲੀ ਵਾਰ 6 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਹਨ। ਸੂਬੇ ਵਿਚ ਇਤਿਹਾਸਕ ਗੁਰਦੂਆਰਿਆਂ ਦੀ ਸਾਂਭ-ਸੰਭਾਲ ਲਈ 40 ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ। ਜਿਸਦੇ ਵਿਚੋਂ ਬਾਅਦ ’ਚ ਪ੍ਰਧਾਨ ਤੇ ਹੋਰ ਅਹੁੱਦੇਦਾਰਾਂ ਦੀ ਚੋਣ ਹੋਵੇਗੀ। ਚੋਣ ਕਮਿਸ਼ਨਰ ਜਸਟਿਸ ਐਚ.ਐਸ ਭੱਲਾ ਵਲੋਂ ਜਾਰੀ ਚੋਣ ਸਡਿਊਲ ਮੁਤਾਬਕ 9 ਫ਼ਰਵਰੀ ਨੂੰ ਇੰਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ, ਜਿਸਤੋਂ ਬਾਅਦ 10 ਤੋਂ 16 ਫ਼ਰਵਰੀ ਤੱਕ ਨਾਮਜਦਗੀਆਂ ਹੋਣਗੀਆਂ।

ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਦਿੱਲੀ ਅਕਾਲੀ ਦਲ ਵਿਚੋਂ ਚਾਰ ਆਗੂਆਂ ਨੂੰ ਕੱਢਿਆ ਬਾਹਰ

ਇਸੇ ਤਰ੍ਹਾਂ 17 ਫ਼ਰਵਰੀ ਨੂੰ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ 21 ਫ਼ਰਵਰੀ ਤੱਕ ਕਾਗਜ਼ ਵਾਪਸ ਲਏ ਜਾਣਗੇ। ਵੋਟਾਂ 6 ਮਾਰਚ ਨੂੰ ਸਵੇਰੇ 8 ਵਜੇਂ ਤੋਂ ਸ਼ਾਮ 5 ਵਜੇਂ ਤੱਕ ਪੈਣਗੀਆਂ ਅਤੇ ਇਸੇ ਦਿਨ ਚੋਣ ਨਤੀਜ਼ੇ ਐਲਾਨੇ ਜਾਣਗੇ। ਕਰੀਬ ਸਾਢੇ 9 ਸਾਲ ਪਹਿਲਾਂ 11 ਜੁਲਾਈ 2014 ਨੂੰ ਹਰਿਆਣਾ ਵਿਧਾਨ ਸਭਾ ਵਲੋਂ ਪਾਸ ਕੀਤੇ ਮਤੇ ਤੋਂ ਬਾਅਦ ਹੋਂਦ ਵਿਚ ਆਈ ਇਸ ਵੱਖਰੀ ਕਮੇਟੀ ਨੂੰ 20 ਸਤੰਬਰ 2022 ਨੂੰ ਦੇਸ ਦੀ ਸਰਬਉੱਚ ਅਦਾਲਤ ਨੇ ਵੀ ਮਾਨਤਾ ਦੇ ਦਿੱਤੀ ਸੀ। ਜਿਸਤੋਂ ਬਾਅਦ ਇਸ ਕਮੇਟੀ ਦੀਆਂ ਚੋਣਾਂ ਲਈ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਇਸ ਦੌਰਾਨ ਐਡਹਾਕ ਕਮੇਟੀ ਵੀ ਬਣਾਈ ਗਈ ਸੀ, ਜਿਸਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਵੀ ਰਹਿ ਚੁੱਕੇ ਹਨ ਤੇ ਮੌਜੂਦਾ ਸਮੇਂ ਭੁਪਿੰਦਰ ਸਿੰਘ ਇਸਦੇ ਪ੍ਰਧਾਨ ਹਨ।

ਅਰਵਿੰਦ ਕੇਜ਼ਰੀਵਾਲ ਦੀਆਂ ਮੁਸ਼ਕਿਲਾਂ ਵਧੀਆਂ, ਅਦਾਲਤ ਨੇ ਸੁਣਾਇਆ ਮਹੱਤਵਪੂਰਨ ਹੁਕਮ

ਹਰਿਆਣਾ ਦੇ ਕਈ ਇਲਾਕਿਆਂ ’ਚ ਹੈ ਸਿੱਖਾਂ ਦਾ ਪ੍ਰਭਾਵ
ਚੰਡੀਗੜ੍ਹ: ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਪੰਜਾਬ ਤੋਂ ਬਾਹਰੋਂ ਦਿੱਲੀ ਤੋਂ ਬਾਅਦ ਹਰਿਆਣਾ ’ਚ ਸਿੱਖਾਂ ਦੀ ਵੱਡੀ ਆਬਾਦੀ ਹੈ। ਸੂਬੇ ਦੇ ਚਾਰ ਲੋਕ ਸਭਾ ਹਲਕਿਆਂ ਕਰਨਾਲ, ਕੁਰੂਕਸ਼ਤੇਰ, ਸਿਰਸਾ ਤੇ ਅੰਬਾਲਾ ਵਿਚ ਸਿੱਖਾਂ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦੇ ਹਨ। ਇਸੇ ਤਰ੍ਹਾਂ ਸੂਬੇ ਦੀਆਂ ਤਿੰਨ ਦਰਜ਼ਨ ਵਿਧਾਨ ਸਭਾ ਸੀਟਾਂ ’ਤੇ ਵੀ ਸਿੱਖ ਪ੍ਰਭਾਵਸ਼ਾਲੀ ਭੂਮਿਕਾ ਵਿਚ ਹਨ। ਪ੍ਰੰਤੂ ਇਸਦੇ ਬਾਵਜੂਦ ਹਰਿਆਣਾ ’ਚ ਮੌਜੂਦਾ ਸਮੇਂ ਸਿੱਖਾਂ ਵਿਚ ਭਾਰੀ ਫੁੱਟ ਦੇਖਣ ਨੂੰ ਮਿਲ ਰਹੀ ਹੈ, ਜਿਸਦਾ ਫ਼ਾਈਦਾ ਸਥਾਪਤ ਸਿਆਸੀ ਧਿਰਾਂ ਉਠਾ ਰਹੀਆਂ ਹਨ।

 

LEAVE A REPLY

Please enter your comment!
Please enter your name here