ਤਲਵੰਡੀ ਸਾਬੋ, 17 ਜਨਵਰੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਮੇਰੀ ਦਸਤਾਰ ਮੇਰੀ ਸ਼ਾਨ’ ਕੈਂਪ ਗੁਰੂ ਕੀ ਕਾਸ਼ੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਲਗਾਇਆ ਗਿਆ। ਦਸਤਾਰਾਂ ਦੇ ਕੈਂਪ ਦੀ ਸ਼ੁਰੂਆਤ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ (ਜੱਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਦੀ ਹਾਜਰੀ ਵਿਚ ਭਾਈ ਹਰਪਾਲ ਸਿੰਘ (ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਜੀ ਦੇ ਹੈਡਗ੍ਰਾਂਥੀ) ਵੱਲੋਂ ਅਰਦਾਸ ਕਰਕੇ ਸ਼ੁਰੂਆਤ ਕੀਤੀ ਗਈ।
ਸ਼੍ਰੋਮਣੀ ਕਮੇਟੀ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਗੁਰਮਤਿ ਸਮਾਗਮ
ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ. ਜੀ. ਪੀ. ਸੀ., ਬਲਵਿੰਦਰ ਸਿੰਘ ਭੂੰਦੜ , ਡਾ. ਦਲਜੀਤ ਸਿੰਘ ਚੀਮਾ , ਅਮਰਜੀਤ ਸਿੰਘ ਮਹਿਤਾ , ਅਮਰਜੀਤ ਸਿੰਘ ਚਾਵਲਾ , ਗੁਰਪ੍ਰੀਤ ਸਿੰਘ ਝੱਬਰ, ਗੁਰਵਿੰਦਰ ਸਿੰਘ ਨੇ ਪਹੁੰਚ ਕੇ ਨੌਜਵਾਨਾਂ ਤੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।
ਖੁਸ਼ਖਬਰ: ਬਠਿੰਡਾ ਤੋਂ ਹੁਣ ਦਿੱਲੀ ਲਈ ਹਫਤੇ ਵਿੱਚ ਪੰਜ ਦਿਨ ਉੱਡਣਗੇ ਜਹਾਜ਼
ਇਸ ਮੌਕੇ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਅਕਾਸ਼ਦੀਪ ਸਿੰਘ ਮਿੱਡੂਖੇੜ੍ਹਾ ਸਕੱਤਰ ਜਨਰਲ ਯੂਥ ਅਕਾਲੀ ਦਲ, ਹਰਵਿੰਦਰ ਸਿੰਘ ਖੇੜਾ, ਗਰਦੌਰ ਸਿੰਘ ਸੰਧੂ ਜਨਰਲ ਸੈਕਟਰੀ, ਸਨਦੀਪ ਸਿੰਘ ਬਾਠ ਬਠਿੰਡਾ ਦਿਹਾਤੀ, ਗੁਰਪ੍ਰੀਤ ਸਿੰਘ ਚਹਿਲ (ਬਠਿੰਡਾ ਸ਼ਹਿਰੀ), ਅਭੈ ਸਿੰਘ ਢਿੱਲੋਂ (ਜਨਰਲ ਸੈਕਰੇਟਰੀ), ਯੂਥ ਆਗੂ ਹਨੀਸ਼ ਬਾਂਸਲ, ਰਣਦੀਪ ਸਿੰਘ ਢਿਲਵਾਂ, ਦਵਿੰਦਰ ਸਿੰਘ ਕੋਟਬਖਤੂ, ਐਡਵੋਕੇਟ ਸਤਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਪੀਤਾ ਹਜਾਰ ਸਨ।
Share the post "ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤਹਿਤ ਸੈਂਕੜੇ ਬਚਿਆਂ ਤੇ ਨੌਜਵਾਨਾਂ ਨੇ ਸਜਾਇਆਂ ਦਸਤਾਰਾਂ"