Sangrur News:ਸੰਗਰੂਰ ਦੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਇੱਕ ਕਥਾ ਵਾਚਕ ਦੀ ਕਾਰ ਉਪਰ ਹੋਈ ਗੋਲੀਬਾਰੀ ਦਾ ਮਾਮਲਾ ਚਰਚਾ ਵਿਚ ਬਣਿਆ ਹੋਇਆ ਸੀ ਪ੍ਰੰਤੂ ਜਦ ਪੁਲਿਸ ਨੇ ਪੜਤਾਲ ਕੀਤੀ ਤਾਂ ਹਰ ਇੱਕ ਦੇ ਮੂੰਹ ਵਿਚ ਉੰਗਲਾਂ ਪੈ ਗਈਆਂ, ਕਿਉਂਕਿ ਲੋਕਾਂ ਨੂੰ ਰੱਬ ਦੇ ਨਾਲ ਜੋੜਣ ਦਾ ਦਾਅਵਾ ਕਰਨ ਵਾਲੇ ਇਸ ਬਾਬੇ ਨੇ ਸੁਰੱਖਿਆ ਲੈਣ ਦੇ ਲਈ ਆਪਣੈ ਸਾਢੂ ਨਾਲ ਮਿਲਕੇ ਗੋਲੀਬਾਰੀ ਦਾ ਡਰਾਮਾ ਰਚਿਆ ਸੀ। ਮਾਮਲੇ ਦੀ ਪੁਸ਼ਟੀ ਕਰਦਿਆਂ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ 29 ਜੁਲਾਈ ਦੀ ਦੇਰ ਰਾਤ ਨੂੰ ਕਥਾ ਵਾਚਕ ਬਾਬਾ ਮਿਲਨਜੌਤ ਸਿੰਘ ਦੇ ਘਰ ਅੱਗੇ ਖੜ੍ਹੀ ਕਾਰ ਉਪਰ ਫ਼ਾਈਰ ਹੋਏ ਸਨ, ਜਿਸਦੇ ਸਬੰਧ ਵਿਚ ਪਰਚਾ ਦਰਜ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ ਮੰਦਭਾਗੀ ਖਬਰ; ਗੱਡੀ ‘ਤੇ ਪੱਥਰ ਡਿੱਗਣ ਕਾਰਨ SDM ਤੇ ਉਸਦੇ ਮਾਸੂਮ ਪੁੱਤਰ ਦੀ ਹੋਈ ਮੌ+ਤ
ਪੁਲਿਸ ਨੇ ਜਦ ਇਸ ਕੇਸ ਦੀ ਪੜ੍ਹਤਾਲ ਕੀਤੀ ਤਾਂ ਸੀਸੀਟੀਵੀ ਫ਼ੁਟੇਜ਼ ਵਿਚ ਸਾਹਮਣੇ ਆਈ ਗੱਡੀ ਟਰੇਸ ਹੋਈ। ਜਿਸਨੁੰ ਪੁਲਿਸ ਨੇ ਕਾਬੂ ਕਰਕੇ ਜਦ ਜਾਂਚ ਅੱਗੇ ਤੋਰੀ ਤਾਂ ਪਤਾ ਲੱਗਿਆ ਕਿ ਇਹ ਨਕਲੀ ਹਮਲੇ ਦੀ ਕਹਾਣੀ ਖੁਦ ਬਾਬਾ ਮਿਲਨਜੌਤ ਸਿੰਘ ਨੇ ਪੁਲਿਸ ਸੁਰੱਖਿਆ ਲੈਣ ਲਈ ਘੜੀ ਸੀ, ਕਿਉਂਕਿ ਹੋਰਨਾਂ ਬਾਬਿਆਂ ਦੇ ਨਾਲ ਕਈ-ਕਈ ਗੰਨਮੈਨ ਸਨ ਪ੍ਰੰਤੂ ਉਸਨੁੰ ਕੋਸ਼ਿਸ ਕਰਨ ਦੇ ਬਾਵਜੂਦ ਵੀ ਨਹੀਂ ਮਿਲ ਰਿਹਾ ਸੀ। ਜਿਸਦੇ ਚੱਲਦੇ ਉਸਨੇ ਅਪਣੇ ਚੰਡੀਗੜ੍ਹ ਰਹਿੰਦੇ ਸਾਢੂ ਜਸਵਿੰਦਰ ਸਿੰਘ ਨਾਲ ਮਿਲਕੇ ਇਹ ਸਾਰੀ ਸਾਜਸ਼ ਰਚੀ ਤੇ ਜਸਵਿੰਦਰ ਨੇ ਇਸ ਕੰਮ ਲਈ ਆਪਣੇ ਦੋਸਤਾਂ ਅਚਲ, ਪਿਯੂਸ਼ ਅਤੇ ਸੰਦੀਪ ਆਦਿ ਨੂੰ ਇਹ ਕੰਮ ਸੌਪਿਆ।
ਇਹ ਵੀ ਪੜ੍ਹੋ Big News; ਬੀਤੀ ਰਾਤ ਭਾਜਪਾ ‘ਚ ਸ਼ਾਮਲ ਹੋਣ ਵਾਲੇ ਸਾਬਕਾ ਅਕਾਲੀ ਆਗੂ ਦੇ ਘਰ ਵਿਜੀਲੈਂਸ ਦੀ Raid
ਇਸਦੇ ਬਦਲੇ ਡੇਢ ਲੱਖ ਰੁਪਏ ਬਾਬੇ ਵੱਲੋਂ ਦਿੱਤੇ ਗਏ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਕਾਂਡ ਵਿਚ ਵਰਤੀ ਗਈ ਗੱਡੀ, ਪਿਸਤੌਲ ਅਤੇ ਬਾਬੇ ਵੱਲੋਂ ਦਿੱਤੇ ਪੈਸਿਆਂ ਵਿਚੋਂ 50 ਹਜ਼ਾਰ ਰੁਪਏ ਵੀ ਬਰਾਮਦ ਕਰ ਲਏ ਹਨ। ਪੁਲਿਸ ਮੁਤਾਬਕ ਬਾਬੇ ਦੇ ਸਾਢੂ ਅਤੇ ਉਸਦੇ ਤਿੰਨਾਂ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਖੁਦ ਬਾਬਾ ਹਾਲੇ ਤੱਕ ਫ਼ਰਾਰ ਹਨ। ਇਸ ਘਟਨਾ ਦੀ ਇਲਾਕੇ ਵਿਚ ਪੂਰੀ ਚਰਚਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


