ਬਠਿੰਡਾ ’ਚ ਪਤੀ ਨੇ ਕੀਤੀ ਆਤਮਹੱਤਿਆ; ਪ੍ਰੋਫੈਸਰ ਪਤਨੀ ਸਹਿਤ ਸਹੁਰੇ ਪ੍ਰਵਾਰ ਵਿਰੁਧ ਕੇਸ ਦਰਜ਼

0
823
+3

Bathinda News: ਬੀਤੇ ਕੱਲ ਤਲਵੰਡੀ ਸਾਬੋ ’ਚ ਆਤਮਹੱਤਿਆ ਕਰਨ ਵਾਲੇ ਨੌਜਵਾਨ ਗੁਰਜੀਵਨ ਸਿੰਘ ਦੀ ਮੌਤ ਦੇ ਮਾਮਲੇ ਵਿਚ ਹੁਣ ਨਵਾਂ ਮੋੜ ਆ ਗਿਆ ਹੈ। ਤਲਵੰਡੀ ਸਾਬੋ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਮਾਨਾ ਸਿੰਘ ਦੀ ਸਿਕਾਇਤ ’ਤੇ ਗੁਰਜੀਵਨ ਸਿੰਘ ਦੀ ਪਤਨੀ ਅਤੇ ਸਹੁਰੇ ਪ੍ਰਵਾਰ ਵਿਰੁਧ ਬੀਐਨਐਸ ਦੀ ਧਾਰਾ 108, 61(2) ਤਹਿਤ ਪਰਚਾ ਦਰਜ਼ ਕਰ ਲਿਆ ਹੈ। ਥਾਣਾ ਮੁਖੀ ਨੇ ਪੁਸ਼ਟੀ ਕਰਦਿਆਂ ਦਸਿਆ ਕਿ ਇਕੱਲੀ ਪਤਨੀ ਨੂੰ ਛੱਡ ਦੂਜੇ ਸਹੁਰੇ ਪ੍ਰਵਾਰ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਇਸ ਕੇਸ ਵਿਚ ਮੁਲਜ਼ਮ ਬਣਾਏ ਵਿਅਕਤੀਆਂ ਵਿਚ ਮ੍ਰਿਤਕ ਗੁਰਜੀਵਨ ਸਿੰਘ ਦੀ ਪਤਨੀ ਸੰਦੀਪ ਕੌਰ, ਉਸਦੇ ਪਿਤਾ ਪਰਮਜੀਤ ਸਿੰਘ, ਮਾਤਾ ਬਿੰਦਰ ਕੌਰ, ਭੈਣ ਸਰਬਜੀਤ ਕੌਰ ਅਤੇ ਭਰਾ ਗੁਰਦੀਪ ਸਿੰਘ ਦੇ ਨਾਂ ਸ਼ਾਮਲ ਹਨ।

ਇਹ ਵੀ ਪੜ੍ਹੋ  ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਨੂੰ ਲੈਣ ਲਈ ਡਿੱਬਰੂਗੜ੍ਹ ਪੁੱਜੀ ਪੰਜਾਬ ਪੁਲਿਸ

ਪੁਲਿਸ ਅਧਿਕਾਰੀਆਂ ਮੁਤਾਬਕ ਇਹ ਸਾਰੇ ਬੱਲਾ ਰਾਮ ਨਗਰ ਬਠਿੰਡਾ ਦੇ ਰਹਿਣ ਵਾਲੇ ਹਨ। ਗੌਰਤਲਬ ਹੈ ਕਿ ਮੁਦਈ ਨੇ ਪੁਲਿਸ ਕੋਲ ਦਰਜ਼ ਕਰਵਾਏ ਬਿਆਨਾਂ ਵਿਚ ਦੋਸ਼ ਲਗਾਇਆ ਸੀ ਕਿ ਉਸਦੇ ਭਰਾ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਸੰਦੀਪ ਕੌਰ ਨਾਲ ਹੋਇਆ ਸੀ। ਸੰਦੀਪ ਕੌਰ ਇੱਕ ਸਰਕਾਰੀ ਕਾਲਜ਼ ਵਿਚ ਬਤੌਰ ਪ੍ਰੋਫੈਸਰ ਨੌਕਰੀ ਕਰਦੀ ਹੈ ਤੇ ਉਸਦੇ ਭਰਾ ਨੂੰ ਆਪਣੇ ਨਾਲ ਬਠਿੰਡਾ ਰਹਿਣ ਲਈ ਹੀ ਦਬਾਅ ਪਾਉਂਦੇ ਸਨ ਤੇ ਕੋਈ ਨੌਕਰੀ ਨਾਂ ਹੋਣ ਕਾਰਨ ਉਸਨੂੰ ਤੰਗ ਪ੍ਰੇਸ਼ਾਨ ਵੀ ਕਰਦੇ ਸਨ,ਜਿਸਦੇ ਚੱਲਦੇ ਉਸਨੇ ਬੀਤੇ ਕੱਲ ਆਤਮਹੱਤਿਆ ਕਰ ਲਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+3

LEAVE A REPLY

Please enter your comment!
Please enter your name here