Bathinda ‘ਚ ਪਤੀ ਵੱਲੋਂ ਪਤਨੀ ਦਾ ਲਾਇਸੰਸੀ ਪਿਸ+ਤੌਲ ਨਾਲ ਗੋ+ਲੀਆਂ ਮਾਰ ਕੇ ਕ+ਤ+ਲ

Date:

spot_img

Bathinda News: husband kills wife; ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਘਰੇਲੂ ਕਲੈਸ਼ ਦੇ ਚੱਲਦਿਆਂ ਮੰਗਲਵਾਰ ਤੜਕਸਾਰ ਇੱਕ ਪਤੀ ਵੱਲੋਂ ਆਪਣੇ ਪਤਨੀ ਦਾ ਲਾਇਸੰਸੀ ਪਿਸਤੌਲ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੀ ਪਹਿਚਾਣ ਜਸਪ੍ਰੀਤ ਕੌਰ (42 ਸਾਲ) ਵਾਸੀ ਪਿੰਡ ਪੱਕਾ ਕਲਾਂ ਦੇ ਤੌਰ ‘ਤੇ ਹੋਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਥਾਣਾ ਸੰਗਤ ਦੇ ਐਸਐਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਉੱਪਰ ਮੁਲਜਮ ਜਗਸੀਰ ਸਿੰਘ ਵਿਰੁਧ ਕਤਲ ਦਾ ਪਰਚਾ ਦਰਜ਼ ਕਰ ਲਿਆ।

ਇਹ ਵੀ ਪੜ੍ਹੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਦੋ ਕਾਰਕੁੰਨ ਕਾਬੂ; ਇੱਕ ਹੈਂਡ-ਗ੍ਰਨੇਡ ਬਰਾਮਦ

ਮੁਢਲੀ ਜਾਣਕਾਰੀ ਮੁਤਾਬਕ ਦੋਨਾਂ ਪਤੀ-ਪਤਨੀ ਵਿਚਕਾਰ ਪਿਛਲੇ ਕਈ ਸਾਲਾਂ ਤੋਂ ਘਰੇਲੂ ਕਲੈਸ਼ ਚੱਲਦਾ ਆ ਰਿਹਾ ਸੀ। ਇਸ ਸਬੰਧ ਵਿਚ ਕਈ ਵਾਰ ਪੰਚਾਇਤਾਂ ਵੀ ਹੋਈਆਂ ਸਨ ਪ੍ਰੰਤੂ ਘਰ ਸ਼ਾਂਤੀ ਨਹੀਂ ਹੋ ਸਕੀ।ਜਿਸਦੇ ਚੱਲਦੇ ਅੱਜ ਤੜਕਸਾਰ ਮੁਲਜਮ ਜਗਸੀਰ ਸਿੰਘ ਦਾ ਆਪਣੀ ਪਤਨੀ ਨਾਲ ਵਿਵਾਦ ਹੋ ਗਿਆ ਤੇ ਉਸਨੈ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਚਲਾ ਕੇ ਉਸਦਾ ਕਤਲ ਕਰ ਦਿੱਤਾ। ਹਾਲਾਂਕਿ ਜਸਪ੍ਰੀਤ ਕੌਰ ਨੂੰ ਬਚਾਉਣ ਦੇ ਲਈ ਤੁਰੰਤ ਏਮਜ਼ ਹਸਪਤਾਲ ਵਿਚ ਵੀ ਲਿਜਾਇਆ ਗਿਆ ਪ੍ਰੰਤੂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੇ ਘਰ ਇੱਕ 17 ਸਾਲਾਂ ਦਾ ਪੁੱਤਰ ਵੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਫ਼ਰਾਰ ਹੋ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Vigilance Bureau ਨੇ ਅਗਸਤ ਮਹੀਨੇ ਦੌਰਾਨ ਰਿਸ਼ਵਤਖੋਰੀ ਦੇ 6 ਕੇਸਾਂ ਵਿੱਚ 8 ਵਿਅਕਤੀਆਂ ਨੂੰ ਰੰਗੇ ਹੱਥੀਂ ਕੀਤਾ ਕਾਬੂ

Punjab News:ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ...

CM Nayab Singh Saini ਸ੍ਰੀ ਰਾਮ ਕਥਾ ਦੇ ਸਮਾਪਨ ਸਮਾਰੋਹ ਵਿੱਚ ਹੋਏ ਸ਼ਾਮਲ, ਕਥਾ ਦਾ ਕੀਤਾ ਸਰਵਣ,ਯੱਗ ਵਿੱਚ ਦਿੱਤੀ ਆਹੂਤੀ

👉ਪ੍ਰਭੂ ਸ੍ਰੀ ਰਾਮ ਦਾ ਜੀਵਨ ਮਰਿਆਦਾ, ਫਰਜ਼ ਨਿਭਾਉਣ, ਤਿਆਗ...

ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਹੋਈ ਮੌ+ਤ, ਦੂਜਾ ਗੰਭੀਰ ਜ਼ਖਮੀ

Sangrur News:ਸੁਨਾਮ ਨੇੜੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ...

ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱ+ਗ ,ਜਾਨੀ ਨੁਕਸਾਨ ਤੋਂ ਬਚਾਅ

Jalandhar News:ਅੱਜ ਸਵੇਰੇ ਜਲੰਧਰ ਵਿੱਚ ਇੱਕ ਪੰਜਾਬ ਰੋਡਵੇਜ਼ ਦੀ...