ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ‘ਤੇ ਮਾਣ ਹੈ- ਕੇਜਰੀਵਾਲ

Date:

spot_img

👉ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ- ਕੇਜਰੀਵਾਲ
👉ਜੋ ਸਵਾਲ ਚੁੱਕੇ, ਗਲੀ-ਸੜੀ ਵਿਵਸਥਾ ਬਦਲਣਾ ਚਾਹੇ, ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇ, ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ- ਕੇਜਰੀਵਾਲ
👉ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਿਹਾ, ਕੀ ਪੇਪਰ ਲੀਕ ਖਿਲਾਫ਼ ਆਵਾਜ਼ ਚੁੱਕਣ ਵਾਲੇ ਸਾਡੇ ਬੱਚੇ ਦਿਮਾਗੀ ਨਕਸਲ ਹਨ?- ਸੰਜੇ ਸਿੰਘ
New Delhi News:ਆਮ ਆਦਮੀ ਪਾਰਟੀ ਨੇ ਆਜ਼ਾਦੀ ਦਿਹਾੜੇ ‘ਤੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਿੱਚ ਸਰਕਾਰ ਖਿਲਾਫ਼ ਉੱਠਣ ਵਾਲੀ ਹਰ ਆਵਾਜ਼ ਨੂੰ ‘ਦਿਮਾਗੀ ਨਕਸਲ’ ਕਹਿਣ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। “ਆਪ” ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਖ਼ੁਦ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਹਾਂ, ਮੈਂ ਦਿਮਾਗੀ ਨਕਸਲ ਹਾਂ, ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ‘ਤੇ ਮਾਣ ਹੈ। ਇਸ ਦੇਸ਼ ਵਿੱਚ ਜੋ ਸਵਾਲ ਚੁੱਕੇ, ਗਲੀ-ਸੜੀ ਵਿਵਸਥਾ ਬਦਲਣਾ ਚਾਹੇ ਅਤੇ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖੇ, ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਉਹ ਦਿਮਾਗੀ ਨਕਸਲ ਹੈ। ਅੱਜ ਜੇਕਰ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾ, ਤਾਂ ਮੈਂ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰਾਂਗਾ।ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਉਹ ਹੈ, ਜੋ ਇਸ ਦੇਸ਼ ਵਿੱਚ ਪ੍ਰਸ਼ਨ ਚੁੱਕਣ ਦੀ ਹਿੰਮਤ ਕਰਦਾ ਹੈ। ਜੋ ਗਲੀ-ਸੜੀ ਵਿਵਸਥਾ ਨੂੰ ਬਦਲਣਾ ਚਾਹੁੰਦਾ ਹੈ, ਜੋ ਚੰਗੇ ਸਰਕਾਰੀ ਸਕੂਲ, ਹਸਪਤਾਲ, ਬਿਜਲੀ, ਪਾਣੀ, ਸੀਵਰ, ਡ੍ਰੇਨੇਜ ਅਤੇ ਚੰਗੀ ਵਿਵਸਥਾ ਚਾਹੁੰਦਾ ਹੈ, ਜੋ ਭ੍ਰਿਸ਼ਟਾਚਾਰ ਮੁਕਤ ਭਾਰਤ ਦਾ ਸਪਨਾ ਦੇਖਦਾ ਹੈ, ਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ।

ਇਹ ਵੀ ਪੜ੍ਹੋ  ਸੰਗਰੂਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ: ਸੀਨੀਅਰ ਆਗੂ ਅਤੇ ਪ੍ਰਮੁੱਖ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਜੋ ਪ੍ਰਧਾਨ ਮੰਤਰੀ ਅਤੇ ਭਾਜਪਾ ਤੋਂ ਡਰਦਾ ਨਹੀਂ ਹੈ ਅਤੇ ਇੱਕ ਵਿਕਸਿਤ ਭਾਰਤ ਦਾ ਸਪਨਾ ਦੇਖਦਾ ਹੈ, ਉਹ ਪ੍ਰਧਾਨ ਮੰਤਰੀ ਦੇ ਹਿਸਾਬ ਨਾਲ ਦਿਮਾਗੀ ਨਕਸਲ ਹੈ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਜੇਕਰ ਭਗਤ ਸਿੰਘ ਜਿਊਂਦੇ ਹੁੰਦੇ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਅੱਜ ਜੇਕਰ ਬਾਬਾ ਸਾਹਿਬ ਅੰਬੇਡਕਰ ਜਿਊਂਦੇ ਹੁੰਦੇ, ਜਿਨ੍ਹਾਂ ਨੇ ਸਭ ਦੀ ਬਰਾਬਰੀ ਲਈ ਲੜਾਈ ਲੜੀ ਸੀ, ਤਾਂ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਵੀ ਨਾ ਛੱਡਦੇ ਅਤੇ ਉਨ੍ਹਾਂ ਨੂੰ ਵੀ ਦਿਮਾਗੀ ਨਕਸਲ ਕਹਿੰਦੇ। ਮੈਂ ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਅਰਵਿੰਦ ਕੇਜਰੀਵਾਲ ਉਨ੍ਹਾਂ ਦੇ ਹਿਸਾਬ ਨਾਲ ਦਿਮਾਗੀ ਨਕਸਲ ਹਾਂ ਕਿਉਂਕਿ ਮੈਂ ਦੇਸ਼ ਭਗਤ ਹਾਂ ਅਤੇ ਮੈਨੂੰ ਇਸ ਗੱਲ ‘ਤੇ ਮਾਣ ਹੈ। ਜੇਕਰ ਦੇਸ਼ ਦੇ ਖਿਲਾਫ਼ ਕੋਈ ਕੁਝ ਕਰੇਗਾ ਜਾਂ ਬੋਲੇਗਾ, ਤਾਂ ਕੇਜਰੀਵਾਲ ਆਪਣੀ ਪੂਰੀ ਤਾਕਤ ਨਾਲ ਉਸ ਦਾ ਮੁਕਾਬਲਾ ਕਰੇਗਾ।ਉੱਧਰ, “ਆਪ” ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੀ ਇਸ ਵੇਲੇ ਨੌਜਵਾਨਾਂ ਅਤੇ ਜੇਨ-ਜੀ ਦੇ ਅੰਦੋਲਨ ਤੋਂ ਬਹੁਤ ਪਰੇਸ਼ਾਨ ਹਨ ਅਤੇ ਹੁਣ ਜੇਨ-ਅਲਫ਼ਾ ਵੀ ਸੜਕਾਂ ‘ਤੇ ਆ ਗਏ ਹਨ। ਉਹ ਕਹਿ ਰਹੇ ਹਨ ਕਿ ਪੇਪਰ ਲੀਕ ਬੰਦ ਕਰੋ, ਸਾਡੇ ਸਕੂਲ ਠੀਕ ਕਰੋ ਅਤੇ ਸਾਡੀ ਜ਼ਿੰਦਗੀ ਵਿੱਚ ਸੁਧਾਰ ਲਿਆਓ। ਪ੍ਰਧਾਨ ਮੰਤਰੀ ਜੀ ਇੰਨੇ ਪਰੇਸ਼ਾਨ ਹਨ ਕਿ ਕਦੇ ਰਾਤ ਨੂੰ 12 ਵਜੇ ਉੱਠ ਕੇ ਰੀਲ ਬਣਾਉਣ ਲੱਗਦੇ ਹਨ ਅਤੇ ਕਦੇ ਇਨ੍ਹਾਂ ਹੀ ਨੌਜਵਾਨਾਂ ਨੂੰ ਦਿਮਾਗੀ ਨਕਸਲ ਕਹਿੰਦੇ ਹਨ।ਸੰਜੇ ਸਿੰਘ ਨੇ ਪੁੱਛਿਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਦਿਮਾਗੀ ਨਕਸਲ ਕਿਸ ਨੂੰ ਕਹਿੰਦੇ ਹੋ? ਉਹ ਨੌਜਵਾਨ ਜੋ ਕਹਿ ਰਹੇ ਹਨ ਕਿ ਦੇਸ਼ ਵਿੱਚ ਪੇਪਰ ਲੀਕ ਬੰਦ ਕਰੋ ਅਤੇ ਸਾਨੂੰ ਰੋਜ਼ਗਾਰ ਦਿਓ? ਉਹ ਛੋਟੇ-ਛੋਟੇ ਬੱਚੇ ਜੋ ਸੜਕਾਂ ‘ਤੇ ਉਤਰ ਕੇ ਕਹਿ ਰਹੇ ਹਨ ਕਿ ਸਾਡੇ ਸਕੂਲ ਦੀ ਛੱਤ ਟੁੱਟ ਰਹੀ ਹੈ, ਬੱਚਿਆਂ ਦੇ ਬੈਠਣ ਲਈ ਕਮਰਾ ਨਹੀਂ ਹੈ, ਮਿਡ-ਡੇ ਮੀਲ ਵਿੱਚ ਲੂਣ-ਰੋਟੀ ਖਾਣ ਨੂੰ ਮਿਲਦੀ ਹੈ ਅਤੇ ਸਾਡੇ ਖਾਣੇ ਵਿੱਚ ਕੀੜੇ ਮਿਲਦੇ ਹਨ, ਇਸ ਨੂੰ ਠੀਕ ਕੀਤਾ ਜਾਵੇ।

ਇਹ ਵੀ ਪੜ੍ਹੋ  Dr. Baljit Kaur ਵੱਲੋਂ ਗੁਰਦਾਸਪੁਰ ਦੇ ਘੱਟ ਗਿਣਤੀ ਬਹੁਲ ਖੇਤਰਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 8.33 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ

ਕੀ ਪ੍ਰਧਾਨ ਮੰਤਰੀ ਜੀ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕਰ ਰਹੇ ਹਨ? ਪ੍ਰਧਾਨ ਮੰਤਰੀ ਜੀ ਤੋਂ ਇਹ ਬਰਦਾਸ਼ਤ ਨਹੀਂ ਹੋ ਰਿਹਾ ਹੈ ਕਿ ਜਨਤਾ, ਨੌਜਵਾਨ, ਛੋਟੇ-ਛੋਟੇ ਬੱਚੇ, ਕਿਸਾਨ ਅਤੇ ਇਸ ਦੇਸ਼ ਦੀਆਂ ਮਾਵਾਂ-ਭੈਣਾਂ ਆਪਣੇ ਲਈ ਆਵਾਜ਼ ਚੁੱਕਣਾ ਕਿਵੇਂ ਸ਼ੁਰੂ ਕਰ ਦਿੱਤੀਆਂ।ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਫ਼ਰਤਾਂ ਨਾਲ ਭਰੇ ਹੋਏ ਵਿਅਕਤੀ ਹਨ। ਉਹ ਇਨ੍ਹਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ ਕਿ ਉਨ੍ਹਾਂ ਦੇ ਖਿਲਾਫ਼ ਕਿਵੇਂ ਛੋਟੇ-ਛੋਟੇ ਬੱਚੇ ਅਤੇ ਨੌਜਵਾਨ ਸੜਕਾਂ ‘ਤੇ ਨਿਕਲ ਰਹੇ ਹਨ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਦਿਮਾਗੀ ਨਕਸਲ ਕਹਿ ਕੇ ਸੰਬੋਧਨ ਕੀਤਾ। ਮੈਂ ਨੌਜਵਾਨਾਂ ਤੋਂ ਅਤੇ ਖ਼ਾਸ ਤੌਰ ‘ਤੇ ਉਨ੍ਹਾਂ ਨੌਜਵਾਨਾਂ ਤੋਂ ਕਹਿਣਾ ਚਾਹੁੰਦਾ ਹਾਂ ਜੋ ਅੱਜ ਸਕੂਲ ਠੀਕ ਕਰੋ ਮੁਹਿੰਮ ਚਲਾ ਰਹੇ ਹਨ ਕਿ ਸੀਜੀਪੀ ਦੇ ਲੋਕੋ ਡਰਨਾ ਨਹੀਂ, ਝੁਕਣਾ ਨਹੀਂ, ਲੜਦੇ ਰਹਿਣਾ ਹੈ ਅਤੇ ਅੱਗੇ ਵਧਦੇ ਰਹਿਣਾ ਹੈ।ਸੰਜੇ ਸਿੰਘ ਨੇ ਕਿਹਾ ਕਿ ਅਸਲੀ ਦਿਮਾਗੀ ਨਕਸਲ ਭਾਜਪਾ ਦੇ ਉਹ ਲੋਕ ਹਨ ਜਿਨ੍ਹਾਂ ਨੇ ਅਬਦੁਲ ਦੇ ਪਿਤਾ ਦਾ ਕਤਲ ਕੀਤਾ। ਦਿਮਾਗੀ ਨਕਸਲ ਉਹ ਲੋਕ ਹਨ ਜਿਨ੍ਹਾਂ ਨੇ ਰਾਜਸਥਾਨ ਜਾ ਕੇ ਛੋਟੇ-ਛੋਟੇ ਬੱਚਿਆਂ ਅਤੇ ਸੀਜੀਪੀ ਦੇ ਕਾਰਜਕਰਤਾਵਾਂ ਨਾਲ ਮਾਰਪੁੱਟ ਕੀਤੀ। ਦਿਮਾਗੀ ਨਕਸਲ ਉਹ ਲੋਕ ਹਨ ਜੋ ਸਕੂਲ ਦੀ ਗੱਲ ਕਹਿਣ ‘ਤੇ ਮੁਕੱਦਮਾ ਦਰਜ ਕਰਵਾਉਂਦੇ ਹਨ। ਇਸ ਲਈ ਅਸਲ ਵਿੱਚ ਦਿਮਾਗੀ ਨਕਸਲ ਝਗੜਾ ਕਰਵਾਉਣ ਵਾਲੀ ਭਾਰਤੀ ਝਗੜਾ ਪਾਰਟੀ ਹੈ। ਦਿਮਾਗੀ ਨਕਸਲ ਇਸ ਦੇਸ਼ ਦਾ ਨੌਜਵਾਨ ਨਹੀਂ ਹੈ, ਉਹ ਤਾਂ ਆਪਣੇ ਹੱਕ ਦੀ ਆਵਾਜ਼ ਚੁੱਕ ਰਿਹਾ ਹੈ ਅਤੇ ਹਮੇਸ਼ਾ ਚੁੱਕਦਾ ਰਹੇਗਾ।ਸੰਜੇ ਸਿੰਘ ਨੇ ਐਕਸ ‘ਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ‘ਦਿਮਾਗੀ ਨਕਸਲ’ ਕਿਹਾ। ਕੀ ਪੇਪਰ ਲੀਕ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੀ ਜੇਨ-ਜੀ ‘ਦਿਮਾਗੀ ਨਕਸਲ’ ਹੈ? ਕੀ ਆਪਣੇ ਸਕੂਲਾਂ ਨੂੰ ਠੀਕ ਕਰਨ ਦੀ ਮੰਗ ਕਰਨ ਵਾਲੇ ਛੋਟੇ-ਛੋਟੇ ਬੱਚੇ ‘ਦਿਮਾਗੀ ਨਕਸਲ’ ਹਨ? ਜਾਂ ਫਿਰ ਲੜਾਈ ਕਰਵਾਉਣ ਵਾਲੀ ‘ਭਾਰਤੀ ਝਗੜਾ ਪਾਰਟੀ’ ਦਿਮਾਗੀ ਨਕਸਲ ਹੈ?

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

मुंबई में 23-24 अगस्त को होगा ‘हैपनिंग हरियाणा’ रोडशो : राव नरबीर सिंह

👉विकसित भारत-2047 के निर्माण में हरियाणा की भूमिका को...

ट्रैप में रिश्वत की रकम देने वालों को मिलेगी वापस; हरियाणा ने बनाया रिवॉल्विंग फंड

Haryana News: हरियाणा सरकार ने भ्रष्टाचार के विरुद्ध कार्रवाई...