WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਸਾਵਧਾਨ: ਜੇਕਰ ਨਾਬਾਲਿਗ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਫ਼ੜੇ ਗਏ ਤਾਂ ਮਾਪਿਆਂ ਨੂੰ ਹੋਵੇਗੀ ਕੈਦ

ਚੰਡੀਗੜ੍ਹ, 21 ਜੁਲਾਈ: ਦਿਨੋਂ-ਦਿਨ ਵਧ ਰਹੇ ਸੜਕੀ ਹਾਦਸਿਆਂ ਨੂੰ ਠੱਲ ਪਾਉਣ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਵਿੱਢੀ ਮੁਹਿੰਮ ਤਹਿਤ ਹੁਣ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਤਹਿਤ 31 ਜੁਲਾਈ ਤੋਂ ਬਾਅਦ ਭਾਵ 1 ਅਗੱਸਤ ਤੋਂ ਜੇਕਰ ਕੋਈ ਨਾਬਾਲਿਗ ਬੱਚਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫ਼ੜਿਆ ਗਿਆ ਤਾਂ ਨਵੇਂ ਕਾਨੂੰਨ ਮੁਤਾਬਕ ਹੁਣ ਉਸਦੇ ਮਾਪਿਆਂ ਨੂੰ ਕੈਦ ਅਤੇ ਭਾਰੀ ਜੁਰਮਾਨਾ ਹੋਵੇਗਾ। ਇਹੀ ਨਹੀਂ ਜੇਕਰ ਕੋਈ ਨਾਬਾਲਿਗ ਬੱਚਾ ਕਿਸੇ ਹੋਰ ਦਾ ਮੋਟਰਸਾਈਕਲ ਜਾਂ ਕਾਰ ਮੰਗ ਕੇ ਲੈ ਜਾਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਵਿਰੁਧ ਇਹ ਕਾਨੂੰਨੀ ਕਾਰਵਾਈ ਹੋਵੇਗੀ। ਇਸ ਸਬੰਧ ਵਿਚ ਪੰਜਾਬ ਪੁਲਿਸ ਦੇ ਟਰੈਫ਼ਿਕ ਅਤੇ ਸੜਕ ਸੁਰੱਖਿਆ ਵਿੰਗ ਦੇ ਮੁਖੀ ਵੱਲੋਂ ਇੱਥੇ ਜਾਰੀ ਪੱਤਰ ਰਾਹੀਂ ਲੋਕਾਂ ਨੂੰ ਜਾਗਰੁੂਕ ਕਰਨ ਦੇ ਲਈ ਟਰੈਫ਼ਿਕ ਵਿੰਗ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਹਨ।

 

 

ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ!

ਇੰਨ੍ਹਾਂ ਹਿਦਾਇਤਾਂ ਮੁਤਾਬਕ ਮੋਟਰ ਵਹੀਕਲ ਐਕਟ(ਸੋਧ) 2019 ਦੀ ਧਾਰਾ 199 ਏ ਅਤੇ 199 ਬੀ ਬਾਰੇ ਲੋਕਾਂ ਨੂੰ ਵਿਸੇਸ ਤੌਰ ’ਤੇ ਜਾਣੂੁ ਕਰਵਾਉਣ ਲਈ ਕਿਹਾ ਗਿਆ ਹੈ। ਇੰਨ੍ਹਾਂ ਧਾਰਾਵਾਂ ਦੇ ਤਹਿਤ ਜੇਕਰ ਕੋਈ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸਦੇ ਵਿਰੁਧ ਫ਼ੌਜਦਾਰੀ ਮੁਕੱਦਮਾ ਵੀ ਦਰਜ਼ ਕੀਤਾ ਜਾ ਸਕੇਗਾ, ਜਿਸਦੇ ਵਿਚ ਤਿੰਨ ਸਾਲ ਦੀ ਸਜ਼ਾ ਦਾ ਪ੍ਰਵਾਧਾਨ ਹੈ ਜਾਂ ਫ਼ਿਰ ਜੁਰਮਾਨਾ ਕੀਤਾ ਜਾ ਸਕਦਾ ਹੈ ਜੋ 25 ਹਜ਼ਾਰ ਰੁਪਏ ਹੈ। ਇਸਤੋਂ ਇਲਾਵਾ ਵਿਸੇਸ ਮਾਮਲਿਆਂ ਵਿਚ ਦੋਨਾਂ ਵੀ ਕੀਤੇ ਜਾ ਸਕਦੇ ਹਨ। ਜਿਕਰਯੋਗ ਹੈ ਕਿ ਨਿਯਮਾਂ ਮੁਤਾਬਕ 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਵਹੀਕਲ ਨਹੀਂ ਚਲਾ ਸਕਦਾ ਹੈ ਪ੍ਰੰਤੂ ਆਮ ਤੌਰ ’ਤੇ ਹੁਣ ਛੋਟੇ-ਛੋਟੇ ਬੱਚੇ ਟਿਊਸ਼ਨਾਂ ਜਾਂ ਫ਼ਿਰ ਆਪਣੇ ਸਕੂਲਾਂ ਵਿਚ ਜਾਣ ਲਈ ਅਕਸਰ ਹੀ ਵਹੀਕਲਾਂ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

 

Related posts

ਬਠਿੰਡਾ ਜੇਲ੍ਹ ’ਚ ਬੰਦ ਚਾਰ ਦਰਜ਼ਨ ਗੈਂਗਸਟਰਾਂ ਵਲੋਂ ਅਪਣੀਆਂ ਮੰਗਾਂ ਨੂੰ ਲੈ ਕੇ ਮੁੜ 1 ਜੂਨ ਤੋਂ ਭੁੱਖ ਹੜਤਾਲ ਸ਼ੁਰੂ

punjabusernewssite

ਬਠਿੰਡਾ-ਮਾਨਸਾ ’ਚ ਇੰਸਪੈਕਟਰਾਂ ਤੇ ਸਬ ਇੰਸਪੈਕਟਰਾਂ ਦੇ ਥੋਕ ’ਚ ਤਬਾਦਲੇ

punjabusernewssite

ਬਠਿੰਡਾ ਪੁਲਿਸ ਵਲੋਂ ਭੁੱਕੀ ਸਹਿਤ ਪਤੀ-ਪਤਨੀ ਨੂੰ ਕੀਤਾ ਗਿਆ ਕਾਬੁੂ

punjabusernewssite