ਆਈਐਚਐਮ ਫੂਡ ਐਂਡ ਕਲਚਰਲ ਹੈਰੀਟੇਜ ਮੇਲਾ 15 ਅਤੇ 16 ਫਰਵਰੀ ਨੂੰ

0
58
+1

Bathinda News: ਸਥਾਨਕ ਸਟੇਟ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ (ਆਈਐਚਐਮ) ਪੰਜਾਬ ਦੀ ਇੱਕ ਪ੍ਰਮੁੱਖ ਪ੍ਰਾਹੁਣਚਾਰੀ ਸਿੱਖਿਆ ਸੰਸਥਾ ਹੈ, ਜੋ ਪ੍ਰਾਹੁਣਚਾਰੀ ਪੇਸ਼ੇਵਰਾਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਤੇ ਸਿਖਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ। ਪ੍ਰਿੰਸੀਪਲ ਮਿਸ ਰਾਜਨੀਤ ਕੋਹਲੀ ਨੇ ਮੀਡੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ ਸਨਮਾਨਿਤ ਕਰਨ ਲਈ ਇਸ ਸੰਸਥਾ ਵਲੋਂ ਫੂਡ ਐਂਡ ਕਲਚਰਲ ਹੈਰੀਟੇਜ ਮੇਲਾ 15 ਅਤੇ 16 ਫਰਵਰੀ ਨੂੰ ਸਥਾਨਕ ਪਿੰਡ ਜੈਪਾਲਗੜ੍ਹ ਨੇੜੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਹੋਵੇਗਾ ਜੋ ਕਿ ਸਵੇਰੇ 10 ਤੋਂ ਸ਼ਾਮ 8 ਵਜੇ ਤੱਕ ਲਗਾਇਆ ਜਾਵੇਗਾ, ਜਿਸ ਵਿੱਚ ਭੋਜਨ, ਸੰਗੀਤ, ਡਾਂਸ ਅਤੇ ਕਲਾ ਰਾਹੀਂ ਵਿਭਿੰਨ ਸਭਿਆਚਾਰਾਂ ਦਾ ਇੱਕ ਜੀਵੰਤ ਜਸ਼ਨ ਆਯੋਜਿਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ  ਲੁਧਿਆਣਾ ਦੇ ਆਰਮੀ ਕੈਂਪ ਨਜਦੀਕ ਮਿਲੀ ‘ਬੰਬਨੁਮਾ’ ਵਸਤੂ, ਜਾਂਚ ਸ਼ੁਰੂ

ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਉਦੇਸ਼ ਆਲੇ-ਦੁਆਲੇ ਦੇ ਕਾਲਜਾਂ, ਸਕੂਲਾਂ ਅਤੇ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਵਿਲੱਖਣ ਮੌਕਾ ਪ੍ਰਦਾਨ ਕਰਨਾ ਹੈ।ਉਨ੍ਹਾਂ ਇਹ ਦੱਸਿਆ ਕਿ ਮੇਲੇ ਦੌਰਾਨ ਜੋ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲ ਲਗਾਏ ਜਾ ਰਹੇ ਹਨ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਸਟਾਲ ਇਸ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰਕੇ ਆਪਣਾ ਰੋਜਗਾਰ ਚਲਾ ਰਹੇ ਨੋਜਵਾਨ ਵਲੋਂ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਆਈਐਚਐਮ ਵਿਖੇ ਕਈ ਤਰ੍ਹਾਂ ਦੇ ਪੇਸ਼ੇਵਰ ਕੋਰਸ ਕਰਵਾਏ ਜਾਂਦੇ ਹਨ, ਜਿਸ ਵਿੱਚ ਡਿਗਰੀਆਂ, ਡਿਪਲੋਮੇ ਅਤੇ ਥੋੜੇ ਸਮੇਂ ਦੇ ਪ੍ਰੋਗਰਾਮ ਸ਼ਾਮਲ ਹਨ, ਵਿਦਿਆਰਥੀਆਂ ਨੂੰ ਗਤੀਸ਼ੀਲ ਹੋਟਲ ਤੇ ਸੈਰ-ਸਪਾਟਾ ਉਦਯੋਗ ਵਿੱਚ ਉੱਤਮਤਾ ਹਾਸਲ ਕਰਨ ਲਈ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਲੈਸ ਹਨ।ਇਸ ਮੌਕੇ ਆਈਐਚਐਮ ਦੇ ਪ੍ਰਾਸ਼ਾਸ਼ਕੀ ਕਾਰਜਕਾਰੀ ਅਧਿਕਾਰੀ ਮੈਡਮ ਰੀਤੂ ਬਾਲਾ, ਆਈਐਚਐਮ ਦੇ ਹੈਡ ਆਫ ਡਿਪਾਰਟਮੈਂਟ ਸ਼੍ਰੀ ਆਭੀਕ ਪ੍ਰਮਾਣਿਕ ਅਤੇ ਪ੍ਰਾਸ਼ਾਸ਼ਕੀ ਅਫਸਰ ਸ਼੍ਰੀ ਰਾਜ ਕੁਮਾਰ ਆਦਿ ਉਨ੍ਹਾਂ ਦੇ ਨਾਲ ਮੌਜੂਦ ਰਹੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

+1

LEAVE A REPLY

Please enter your comment!
Please enter your name here