ਨਵੀਂ ਦਿੱਲੀ, 11 ਜੁਲਾਈ: ਪਿਛਲੇ ਕਈ ਦਿਨਾਂ ਤੋ ਦੇਸ ਭਰ ਵਿਚ ਚਰਚਾ ਦਾ ਮੁੱਦਾ ਬਣੀ ਆ ਰਹੀ ਮੈਡੀਕਲ ਪੜਾਈ ਵਾਸਤੇ ਲਈ ਜਾਣ ਵਾਲੀ ਨੀਟ ਪ੍ਰੀਖ੍ਰਿਆ ਦਾ ਪੇਪਰ ਲੀਕ ਹੋਣ ਅਤੇ ਪੇਪਰ ਵਿਚ ਗੜਬੜੀਆਂ ਹੋਣ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅੱਜ ਅਹਿਮ ਸੁਣਵਾਈ ਹੋਣ ਜਾ ਰਹੀ ਹੈ। ਕਰੀਬ 23 ਲੱਖ ਪੀ੍ਰਖ੍ਰਿਆਰਥੀਆਂ ਵੱਲੋਂ ਇਹ ਪ੍ਰੀਖ੍ਰਿਆ ਦਿੱਤੀ ਗਈ ਸੀ ਤੇ 4 ਜੂਨ ਨੂੰ ਵੋਟਾਂ ਦੇ ਨਤੀਜਿਆਂ ਵਾਲੇ ਹੀ ਦਿਨ ਐਲਾਨੇ ਇਸ ਪ੍ਰੀਖ੍ਰਿਆ ਦੇ ਨਤੀਜ਼ੇ ਵਿਚ ਕਾਫ਼ੀ ਗੜਬੜੀਆਂ ਸਾਹਮਣੇ ਆਈਆਂ ਸਨ। ਪਹਿਲੀ ਵਾਰ ਵੱਡੀ ਗਿਣਤੀ ਵਿਚ ਪ੍ਰੀਖ੍ਰਿਆਰਥੀ ਟਾਪਰ ਐਲਾਨੇ ਗਏ ਸਨ ਅਤੇ ਇੰਨ੍ਹਾਂ ਵਿਚੋਂ ਜਿਆਦਾਤਰ ਕੁਝ ਹੀ ਸੈਟਰਾਂ ਨਾਲ ਸਬੰਧਤ ਸਨ।
ਜੰਮੂ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਨੂੰ ਪਾਇਆ ਘੇਰਾ, ਜੰਗਲਾਂ ’ਚ ਛੁਪੇ ਹੋਣ ਦੀ ਮਿਲੀ ਸੂਹ
ਬਾਅਦ ਵਿਚ ਇਹ ਮਾਮਲਾ ਅਦਾਲਤ ਵਿਚ ਪੁੱਜਿਆ, ਜਿੱਥੇ ਇਹ ਗੱਲ ਸਾਹਮਣੇ ਆਈ ਕਿ ਉਕਤ ਸੈਂਟਰਾਂ ਵਿਚ ਪੇਪਰ ਸ਼ੁਰੂ ਹੋਣ ’ਚ ਦੇਰੀ ਹੋਣ ਕਾਰਨ ਪ੍ਰੀਖ੍ਰਿਆਰਥੀਆਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ। ਹਾਲਾਂਕਿ ਬਾਅਦ ਵਿਚ ਸੁਣਵਾਈ ਦੌਰਾਨ ਇੰਨ੍ਹਾਂ ਪ੍ਰੀਖ੍ਰਿਆਰਥੀਆਂ ਦੇ ਗ੍ਰੇਸ ਅੰਕ ਹਟਾ ਕੇ ਮੁੜ ਪ੍ਰੀਖ੍ਰਿਆ ਦਾ ਮੌਕਾ ਦਿੱਤਾ ਗਿਆ ਸੀ, ਜਿਸਦੇ ਵਿਚੋਂ ਕਰੀਬ ਅੱਧੇ ਪ੍ਰੀਖ੍ਰਿਆਰਥੀਆਂ ਨੇ ਹੀ ਇਹ ਪ੍ਰੀਖਿਆ ਦਿੱਤੀ ਸੀ। ਇਸ ਮਾਮਲੇ ਵਿਚ ਕੇਂਦਰੀ ਏਜੰਸੀ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਨੀਟ ਪ੍ਰੀਖ੍ਰਿਆ ਦੇ ਮਾਮਲੇ ਵਿਚ ਹੁਣ ਤੱਕ ਕੁੱਲ 38 ਪਿਟੀਸ਼ਨਾਂ ਸਰਬਉੱਚ ਅਦਾਲਤ ਵਿਚ ਸੁਣਵਾਈ ਅਧੀਨ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਸਰਬਉੱਚ ਅਦਾਲਤ ਦੇੇਸ ਦੇ ਭਵਿੱਖ ਨਾਲ ਜੁੜੇ ਇਸ ਅਹਿਮ ਮਾਮਲੇ ਵਿਚ ਕੋਈ ਅਹਿਮ ਫੈਸਲਾ ਸੁਣਾ ਸਕਦੀ ਹੈ, ਹਾਲਾਂਕਿ ਕੇਂਦਰ ਨੇ ਇਹ ਪੂਰੀ ਪ੍ਰੀਖ੍ਰਿਆ ਰੱਦ ਕਰਨ ਦਾ ਵਿਰੋਧ ਕੀਤਾ ਹੈ।