ਚੰਡੀਗੜ੍ਹ, 30 ਸਤੰਬਰ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖਰੀ ਹੋਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਆਗੂਆਂ ਸਹਾਰੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੌਣ ਦੀ ਇੱਛਾ ਪਾਲ ਰਹੀ ਭਾਰਤੀ ਜਨਤਾ ਪਾਰਟੀ ਦੀ ਇੱਕ ਅਹਿਮ ਮੀਟਿੰਗ ਸੋਮਵਾਰ ਨੂੰ ਪਾਰਟੀ ਦੇ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿਚ ਹੋ ਰਹੀ ਹੈ। ਮੀਟਿੰਗ ਵਿਚ ਵਿਸ਼ੇਸ ਤੌਰ ’ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਭਾਜਪਾ ਦੇ ਇੰਚਾਰਜ਼ ਵਿਜੇ ਰੁਪਾਨੀ ਵੀ ਵਿਸ਼ੇਸ ਤੌਰ ‘ਤੇ ਪੁੱਜ ਰਹੇ ਹਨ। ਹਾਲਾਂਕਿ ਪੰਜਾਬ ਪ੍ਰਧਾਨ ਹੋਣ ਦੇ ਨਾਤੇ ਸੁਨੀਲ ਜਾਖ਼ੜ ਦੇ ਵੀ ਇਸ ਮੀਟਿੰਗ ਵਿਚ ਪੁੱਜਣ ਦੇ ਪੂਰੇ ਆਸਾਰ ਹਨ ਪ੍ਰੰਤੂ ਪਿਛਲੇ ਦਿਨਾਂ ਤੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਕਈ ਤਰ੍ਹਾਂ ਦੇ ਸਵਾਲ ਖ਼ੜੇ ਹੋ ਰਹੇ ਹਨ।
ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ: ਵਿਦੇਸ਼ੀ ਲੜਕੀ ਦਾ ਪਰਸ ਖੋਹਣ ਵਾਲੇ ਕਾਬੂ
ਭਾਜਪਾ ਨੇ ਇਹ ਅਫ਼ਵਾਹਾਂ ਤੋਂ ਬਾਅਦ ਸ਼੍ਰੀ ਜਾਖ਼ੜ ਦੇ ਅਸਤੀਫ਼ੇ ਦੀ ਗੱਲ ਨੂੰ ਸਪੱਸ਼ਟ ਤੌਰ ‘ਤੇ ਖੰਡਨ ਕੀਤਾ ਸੀ ਪ੍ਰੰਤੂ ਖੁਦ ਜਾਖੜ ਇਸ ਮਾਮਲੇ ਵਿਚ ਚੁੱਪੀ ਧਾਰਨ ਕੀਤੇ ਹੋਏ ਹਨ। ਇਸ ਦੌਰਾਨ ਪਾਰਟੀ ਦੀ ਅੱਜ ਅਹਿਮ ਮੀਟਿੰਗ ਹੋ ਰਹੀ ਹੈ, ਜਿਸਦੇ ਵਿਚ ਪਹਿਲਾਂ 11 ਤੋਂ 1 ਵਜੇਂ ਤੱਕ ਪੰਜਾਬ ਮਾਮਲਿਆਂ ਦੇ ਇੰਚਾਰਜ਼ ਵਿਜੇ ਰੁਪਾਨੀ, ਸੰਗਠਨ ਮੰਤਰੀ ਸ਼੍ਰੀਨਿਵਾਸਲੂ, ਪੰਜਾਬ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖ਼ੜ ਅਤੇ ਪੰਜ ਮਹਾਂਮੰਤਰੀਆਂ ਨੂੰ ਸੱਦਿਆ ਗਿਆ ਹੈ। ਇਸਤੋਂ ਬਾਅਦ 2 ਵਜੇਂ ਸ਼੍ਰੀ ਰੁਪਾਨੀ ਪਾਰਟੀ ਦੇ ਸਮੁੱਚੇ ਅਹੁੱਦੇਦਾਰਾਂ ਨਾਲ ਮੀਟਿੰਗ ਕਰਨਗੇ। ਹਾਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਸਕੀ ਕਿ ਸ਼੍ਰੀ ਜਾਖ਼ੜ ਇਸ ਮੀਟਿੰਗ ਵਿਚ ਪੁੱਜੇ ਹਨ ਜਾਂ ਨਹੀਂ ?