ਸ਼੍ਰੀ ਅੰਮ੍ਰਿਤਸਰ ਸਾਹਿਬ, 31 ਦਸੰਬਰ: ਵੱਖ ਵੱਖ ਕਾਰਨਾਂ ਨੂੰ ਲੈ ਕੇ ਚਰਚਾ ਵਿਚ ਚੱਲੀ ਆ ਰਹੀ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਅੰਤ੍ਰਿਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਅੱਜ ਮੰਗਲਵਾਰ ਨੂੰ ਇੱਥੇ ਮੁੱਖ ਦਫ਼ਤਰ ਵਿਖੇ ਹੋਣ ਜਾ ਰਹੀ ਹੈ। ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਣ ਵਾਲੀ ਇਸ ਮੀਟਿੰਗ ਵਿਚ ਅਹਿਮ ਫੈਸਲੇ ਲਏ ਜਾਣ ਦੀ ਚਰਚਾ ਹੈ। ਗੌਰਤਲਬ ਹੈ ਕਿ ਇਸੇ ਹੀ ਮਹੀਨੇ ਦੇ ਵਿਚ SGPC ਦੀ ਲਗਾਤਾਰ ਦੂਜੀ ਵਾਰ ਅੰਤ੍ਰਿਗ ਕਮੇਟੀ ਦੀ ਇਹ ਮੀਟਿੰਗ ਹੋਣ ਜਾ ਰਹੀ ਹੈ,
ਇਹ ਵੀ ਪੜ੍ਹੋ ਬਰਨਾਲਾ ’ਚ ਗੀਜ਼ਰ ਫ਼ਟਣ ਕਾਰਨ ਤਿੰਨ ਮੰਜਿਲਾਂ ਮਕਾਨ ਨੂੰ ਲੱਗੀ ਅੱਗ
ਇਸਤੋਂ ਪਹਿਲਾਂ 19 ਦਸੰਬਰ ਨੂੰ ਲੁਧਿਆਣਾ ਦੇ ਗੁਰਦੂਆਰਾ ਸ਼੍ਰੀ ਕਟਾਣਾ ਸਾਹਿਬ ਵਿਖੇ ਮੀਟਿੰਗ ਹੋਈ ਸੀ, ਜਿਸਦੇ ਵਿਚ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਿਸ਼ਾਨੇ ’ਤੇ ਚੱਲੇ ਆ ਰਹੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਕਾਰਵਾਈ ਕਰਦਿਆਂ ਦੋ ਹਫ਼ਤਿਆਂ ਲਈ ਉਨ੍ਹਾਂ ਦੀਆਂ ਸੇਵਾਵਾਂ ’ਤੇ ਰੋਕ ਲਗਾ ਦਿੱਤੀ ਸੀ, ਕਿਉਂਕਿ ਜਥੇਦਾਰ ਦੇ ਹੀ ਇੱਕ ਸਾਬਕਾ ਰਿਸ਼ਤੇਦਾਰ ਵੱਲੋਂ ਉਨ੍ਹਾਂ ਉਪਰ ਦੋਸ਼ ਲਗਾਏ ਗਏ ਸਨ ਤੇ ਇੰਨ੍ਹਾਂ ਦੋਸ਼ਾਂ ਦੀ ਜਾਂਚ ਲਈ ਇੱਕ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਹਾਲਾਂਕਿ ਇੰਨ੍ਹਾਂ ਤਿੰਨ ਮੈਂਬਰੀ ਕਮੇਟੀ ਉਪਰ ਵੀ ਸੋਸਲ ਮੀਡੀਆ ਉਪਰ ਕਾਫ਼ੀ ਸਵਾਲ ਉੱਠੇ ਸਨ।
ਇਹ ਵੀ ਪੜ੍ਹੋ ਮਾਘੀ ਮੇਲੇ ਸਬੰਧੀ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨਾਲ ਕੀਤੀ ਰਿਵਿਊ ਮੀਟਿੰਗ
ਇਸਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ’ਤੇ ਨਰਾਜ਼ਗੀ ਜਤਾਈ ਸੀ। ਚਰਚਾ ਚੱਲ ਰਹੀ ਹੈ ਕਿ ਅੱਜ SGPC ਦੀ ਹੋਣ ਵਾਲੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਉਕਤ ਦਿਨ ਲਏ ਫੈਸਲੇ ਵਿਚ ਕੋਈ ਬਦਲਾਅ ਕੀਤਾ ਜਾ ਸਕਦਾ ਹੈ। ਬਹਰਹਾਲ 11 ਵਜੇਂ ਹੋਣ ਵਾਲੀ ਇਸ ਹੰਗਾਮੀ ਮੀਟਿੰਗ ਦੇ ਖ਼ਤਮ ਹੋਣ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆ ਜਾਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK