👉ਕਰਾਸ ਵੋਟਿੰਗ ਨੇ ਆਪ ਦੀ ਗੇਮ ਵਿਗਾੜੀ
👉ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਮੇਅਰ
👉ਕਾਂਗਰਸ ਦੇ ਜਸਬੀਰ ਸਿੰਘ ਬੰਟੀ ਤੇ ਤਰੁਣ ਮਹਿਤਾ ਬਣੀ ਡਿਪਟੀ ਮੇਅਰ
ਚੰਡੀਗੜ੍ਹ,30 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਸਹਿਤ ਪੰਜਾਬ ਅਤੇ ਹਰਿਆਣਾ ਦੇ ਸਿਆਸੀ ਗਲਿਆਰਿਆਂ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਨਗਰ ਨਿਗਮ ਚੰਡੀਗੜ੍ਹ ਮੇਅਰ ਦੀ ਵੀਰਵਾਰ ਨੂੰ ਹੋਈ ਚੋਣ ਵਿੱਚ ਕਰਾਸ ਵੋਟਿੰਗ ਨੇ ਆਮ ਆਦਮੀ ਪਾਰਟੀ ਦੀ ਗੇਮ ਵਿਗਾੜ ਦਿੱਤੀ ਹੈ। ਕਰਾਸ ਵੋਟਿੰਗ ਹੋ ਕੇ ਪਈਆਂ ਤਿੰਨ ਵੋਟਾਂ ਦੇ ਨਾਲ ਭਾਜਪਾ ਦੇ ਹਰਪ੍ਰੀਤ ਕੌਰ ਬਬਲਾ ਨੇ ਬਾਜ਼ੀ ਮਾਰ ਲਈ ਹੈ।
ਇਹ ਵੀ ਪੜ੍ਹੋ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਛੋਟਾ ਥਾਣੇਦਾਰ ਗ੍ਰਿਫ਼ਤਾਰ
ਚੋਣ ਨਤੀਜਿਆਂ ਮੁਤਾਬਕ ਹਰਪ੍ਰੀਤ ਕੌਰ ਬਬਲਾ ਨੂੰ 19 ਅਤੇ ਆਪ ਦੀ ਪ੍ਰੇਮ ਲਤਾ ਨੂੰ 16 ਵੋਟਾਂ ਮਿਲੀਆਂ। ਜਦੋਂ ਕਿ ਸੀਨੀਅਰ ਡਿਪਟੀ ਮੇਅਰ ਲਈ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਲਈ ਇਸੇ ਪਾਰਟੀ ਦੇ ਤਰੁਣ ਮਹਿਤਾ ਨੂੰ 19-19 ਵੋਟਾਂ ਮਿਲੀਆਂ ਜਦ ਕਿ ਭਾਜਪਾ ਉਮੀਦਵਾਰਾਂ ਨੂੰ 16-16 ਵੋਟਾਂ ਹਾਸਲ ਹੋਈਆਂ। ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਕੋਲ ਸਿਰਫ਼ 16 ਕੌਂਸਲਰ ਹੀ ਸਨ। ਜਦੋਂ ਕਿ ਆਮ ਆਦਮੀ ਪਾਰਟੀ ਦੇ 13 ਅਤੇ ਕਾਂਗਰਸ ਪਾਰਟੀ ਕੋਲ 6 ਕੋਂਸਲਰਾਂ ਸਹਿਤ ਇੱਕ ਚੰਡੀਗੜ੍ਹ ਦੇ ਐਮਪੀ ਦੀ ਵੋਟ ਸੀ, ਜੋ ਕਿ ਮਿਲਾ ਕੇ ਗਠਜੋੜ ਕੋਲ 20 ਵੋਟਾਂ ਬਣਦੀਆਂ ਸਨ।
ਇਹ ਵੀ ਪੜ੍ਹੋ ਇਮਾਨਦਾਰੀ ਦੀ ਮਿਸਾਲ ਪੇਸ਼ ਕਰਨ ਵਾਲੇ ਪੁਲਿਸ ਮੁਲਾਜਮ ਨੂੰ ਜ਼ਿਲ੍ਹਾ ਪੁਲਿਸ ਮੁੱਖੀ ਨੇ ਕੀਤਾ ਸਨਮਾਨਿਤ
ਪ੍ਰੰਤੂ ਕਾਂਗਰਸ-ਆਪ ਗਠਜੋੜ ਦੀਆਂ ਤਿੰਨ ਵੋਟਾਂ ਅੰਦਰਖਾਤੇ ਭਾਜਪਾ ਨੂੰ ਚਲੀਆਂ ਗਈਆਂ ਜਿਸਨੇ ਹਰਪ੍ਰੀਤ ਕੌਰ ਬਬਲਾ ਦਾ ਰਾਸਤਾ ਸਾਫ ਕਰ ਦਿੱਤਾ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਹੋਈ ਚੋਣ ਦੌਰਾਨ ਵੱਡੀ ਘਪਲੇਬਾਜ਼ੀ ਹੋਣ ਕਾਰਨ ਇਹ ਚੋਣ ਪੂਰੇ ਰਾਸ਼ਟਰੀ ਪੱਧਰ ‘ਤੇ ਚਰਚਾ ਦਾ ਵਿਸ਼ਾ ਬਣੀ ਸੀ ਅਤੇ ਸੁਪਰੀਮ ਕੋਰਟ ਨੇ ਵੀ ਉਸ ਵਕਤ ਦੇ ਚੋਣ ਨਤੀਜਿਆਂ ਨੂੰ ਬਦਲਦਿਆਂ ਚੋਣ ਅਧਿਕਾਰੀ ਅਨਿਲ ਮਸ਼ੀਹ ਨੂੰ ਕਾਫੀ ਝਿੜਕਾ ਪਾਈਆਂ ਸਨ। ਜਿਸ ਦੇ ਚਲਦੇ ਇਸ ਵਾਰ ਸੁਪਰੀਮ ਕੋਰਟ ਵੱਲੋਂ ਇਹ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਜੈ ਸ਼੍ਰੀ ਠਾਕੁਰ ਨੂੰ ਸੁਤੰਤਰ ਨਿਗਰਾਨ ਵਜੋਂ ਨਿਯੁਕਤ ਕਰਕੇ ਕਰਵਾਈ ਗਈ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


