ਬਠਿੰਡਾ,27 ਅਗਸਤ: ਆਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਹਰ ਸਮੇਂ ਚਰਚਾ ਵਿੱਚ ਰਹਿਣ ਵਾਲੀ ਫ਼ਿਲਮੀ ਸਟਾਰ ਅਤੇ ਹਿਮਾਚਲ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੇ ਗਈ ਮੈਂਬਰ ਪਾਰਲੀਮੈਂਟ ਕੰਗਣਾ ਰਨੌਤ ਦੀ ਆਉਣ ਵਾਲੇ ਫਿਲਮ ਐਮਰਜੈਂਸੀ ਦੇ ਵਿਰੋਧ ਵਿੱਚ ਅੱਜ ਸਿੱਖ ਜਥੇਬੰਦੀਆਂ ਵੱਲੋਂ ਉਸਦਾ ਪੁਤਲਾ ਫੂਕਿਆ ਗਿਆ।
ਸਥਾਨਕ ਸ਼ਹਿਰ ਦੇ ਮਿੱਤਲ ਮਾਲ ਅੱਗੇ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਐਲਾਨ ਕੀਤਾ ਕਿ ਸਮਾਜ ਵਿੱਚ ਵੰਡੀਆਂ ਪਾਉਣ ਵਾਲੀਆਂ ਫਿਲਮ ਦਾ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਾਜਪਾ ਨੇਤਾ ਉਕਤ ਫਿਲਮ ਰਾਹੀਂ ਸਿੱਖਾਂ ਖਿਲਾਫ ਭੜਕਾਊ ਟਿੱਪਣੀਆਂ ਕਰਕੇ ਸਮਾਜ ਵਿੱਚ ਵੰਡੀਆਂ ਪਾਉਣ ਦਾ ਕੰਮ ਕਰ ਰਹੀ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੰਗਣਾ ਰਨੌਤ ਵਿਰੁੱਧ ਕੇਸ ਦਰਜ ਕੀਤਾ ਜਾਵੇ ਅਤੇ ਉਸ ਦੀ ਫਿਲਮ ਉਪਰ ਪਾਬੰਦੀ ਲਗਾ ਕੇ ਉਸ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ
ਸ਼ੇਰੇ ਪੰਜਾਬ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ, ਸੁਖਰਾਜ ਸਿੰਘ ਬਹਿਬਲ, ਸੁਖਦੀਪ ਸਿੰਘ ਸੁਖਨਾ, ਲਵਦੀਪ ਸਿੰਘ ਕੋਟਭਾਈ,ਮਨਪ੍ਰੀਤ ਸਿੰਘ ਰਾਖਲਾ, ਗੁਰਸੇਵਕ ਸਿੰਘ ਦੋਲਾ,ਬਲਕਾਰ ਸਿੰਘ ਦਿਉਣ ਆਦਿ ਹਾਜਰ ਸਨ।
Share the post "ਬਠਿੰਡਾ ਵਿੱਚ ਸਿੱਖ ਜਥੇਬੰਦੀਆਂ ਨੇ ਫਿਲਮ ਸਟਾਰ ਕੰਗਣਾ ਰਨੌਤ ਦਾ ਪੁ.ਤਲਾ ਫੂ+ਕਿਆ"