ਬਠਿੰਡਾ, 26 ਅਪ੍ਰੈਲ: ਬੀਤੀ ਸ਼ਾਮ ਨੂੰ ਸਥਾਨਕ ਸ਼ਹਿਰ ਦੇ ਜਨਤਾ ਨਗਰ ’ਚ ਅੱਧੀ ਦਰਜ਼ਨ ਦੇ ਕਰੀਬ ਨੌਜਵਾਨਾਂ ਵੱਲੋਂ ਸਰੇਆਮ ਗੁੰਡਾਗਰਦੀ ਕਰਕੇ ਇੱਕ ਔਰਤ ਦੇ ਘਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਵਾਈਰਲ ਹੋਣ ਕਾਰਨ ਲੋਕਾਂ ਵਿਚ ਗੁੱਸਾ ਪਾਇਆ ਜਾ ਰਿਹਾ। ਹਾਲਾਂਕਿ ਮਾਮਲੇ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਵੀ ਹਰਕਤ ’ਚ ਆਉਂਦਿਆਂ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਪੀੜਤ ਔਰਤ ਦੇ ਬਿਆਨਾਂ ਉਪਰ ਪਰਚਾ ਦਰਜ਼ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗਲੀ ਨੰਬਰ 6 ਦੇ ਬਬਲੀ ਨਾਂ ਦੀ ਇੱਕ ਬਜੁਰਗ ਔਰਤ ਰਹਿੰਦੀ ਹੈ। ਸੂਚਨਾ ਮੁਤਾਬਕ ਇਸ ਔਰਤ ਦੇ ਘਰ ਵਾਲੇ ਨੇ ਘਰ ਵਿਚ ਹੀ ਮੰਦਿਰ ਬਣਾਇਆ ਹੈ। ਮੁਢਲੀ ਸੂਚਨਾ ਮੁਤਾਬਕ ਬਬਲੀ ਦੇ ਪੁੱਤਰ ਵਾਸੂ ਅਤੇ ਉਸਦੇ ਪੌਤਰੇ ਗੌਰਵ ਤੇ ਤੁਸ਼ਾਰ ਹੁਣ ਇਸ ਮੰਦਿਰ ਦੀ ਥਾਂ ਦੁਕਾਨਾਂ ਪਾਉਣ ਨੂੰ ਕਹਿ ਰਹੇ ਸਨ ਪ੍ਰੰਤੂ ਬਬਲੀ ਨੇ ਅਜਿਹਾ ਕਰਨ ਤੋਂ ਰੋਕਦੀ ਹੈ। ਜਿਸ ਕਾਰਨ ਘਰ ਵਿਚ ਕਲੈਸ਼ ਰਹਿੰਦਾ ਹੈ।
ਲੰਮੀ ਜਕੋ-ਤੱਕੀ ਤੋਂ ਬਾਅਦ ਕਾਂਗਰਸ ਵੱਲੋਂ ਹਰਿਆਣਾ ’ਚ 8 ਉਮੀਦਵਾਰਾਂ ਦਾ ਐਲਾਨ
ਇਸੇ ਕਲੈਸ਼ ਦੇ ਚੱਲਦੇ ਵਾਸੂ ਅਤੇ ਉਸਦੇ ਭਤੀਜਿਆਂ ਗੌਰਵ ਤੇ ਤੁਸ਼ਾਰ ਨੇ ਬਬਲੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਪ੍ਰੰਤੂ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੀ ਆਰਤੀ ਦੇ ਉਸਦੇ ਪ੍ਰਵਾਰ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਤੇ ਬਬਲੀ ਨੂੰ ਅਪਣੇ ਘਰ ਲੈ ਗਏ। ਇਸੇ ਰੰਜਿਸ਼ ਦੇ ਚੱਲਦਿਆਂ ਕਥਿਤ ਦੋਸ਼ੀਆਂ ਵਾਸ਼ੂ ਤੇ ਉਸਦੇ ਭਤੀਜਿਆਂ ਗੌਰਵ ਤੇ ਤੁਸ਼ਾਰ ਨੇ ਅਪਣੇ ਕੁੱਝ ਹੋਰਨਾਂ ਦੋਸਤਾਂ, ਜਿੰਨ੍ਹਾਂ ਦੀ ਪਹਿਚਾਣ ਵਿਸ਼ੂ, ਗੋਲਾ, ਤਿਲਕ, ਆਯੂਸ਼, ਸਾਹਿਲ ਆਦਿ ਦੇ ਤੌਰ ‘ਤੇ ਹੋਈ ਹੈ, ਨਾਲ ਮਿਲਕੇ ਆਰਤੀ ਦੇ ਘਰ ਉਪਰ ਤੇਜਧਾਰ ਹਥਿਆਰਾਂ ਤੇ ਇੱਟਾਂ-ਡਲਿਆ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸਦਾ ਕਾਫ਼ੀ ਨੁਕਸਾਨ ਹੋਇਆ। ਇਸ ਹਮਲੇ ਦੀ ਵੀਡੀਓ ਸ਼ੋਸਲ ਮੀਡੀਆ ’ਤੇ ਵੀ ਵਾਈਰਲ ਹੋ ਰਹੀ ਹੈ। ਉਧਰ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਕੈਨਾਲ ਕਲੌਨੀ ਦੇ ਐਸਐਚਓ ਨੇ ਦਸਿਆ ਕਿ ਪੀੜਤ ਆਰਤੀ ਦੇਵੀ ਦੇ ਬਿਆਨਾਂ ਉਪਰ ਸੱਤ ਜਣਿਆਂ ਵਿਰੁਧੇ 307,452 323,506 ਆਈਪੀਸੀ ਤਹਿਤ ਕੇਸ ਦਰਜ਼ ਕਰਕੇ ਵਾਸ਼ੂ ਨੂੰ ਹਿਰਾਸਤ ਵਿਚ ਲੈ ਲਿਆ ਹੈ।
Share the post "ਬਠਿੰਡਾ ਦੇ ਜਨਤਾ ਨਗਰ ’ਚ ਨੌਜਵਾਨਾਂ ਵੱਲੋਂ ਗੁੰਡਾਗਰਦੀ, ਔਰਤ ਦੇ ਘਰ ’ਤੇ ਹਮਲਾ"