WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਚੰਡੀਗੜ੍ਹ ’ਚ ਕਿਸਾਨ-ਮਜਦੂਰਾਂ ਵੱਲੋਂ ਖੇਤੀ ਨੀਤੀ ਮੋਰਚਾ ਪੂਰੇ ਉਤਸ਼ਾਹ ਨਾਲ ਚੌਥੇ ਦਿਨ ਵੀ ਜਾਰੀ

ਚੰਡੀਗੜ੍ਹ,4 ਸਤੰਬਰ: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੰਡੀਗੜ੍ਹ ਵਿਖੇ ਲਾਏ ਖੇਤੀ ਨੀਤੀ ਮੋਰਚੇ ਦੇ ਚੌਥੇ ਦਿਨ ਜਿੱਥੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਾਫਲੇ ਵੱਡੀ ਗਿਣਤੀ ’ਚ ਪਹੁੰਚੇ ਉਥੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਭੰਗਲ), ਸਾਬਕਾ ਸੈਨਿਕਾਂ ਅਤੇ ਚੰਨੋ ਫੈਕਟਰੀ ਦੇ ਮਜ਼ਦੂਰ ਮੁਲਾਜ਼ਮਾਂ ਦੇ ਹਿਮਾਇਤੀ ਜੱਥੇ ਮੋਰਚੇ ’ਚ ਸ਼ਾਮਲ ਹੋਏ। ਦੂਜੇ ਪਾਸੇ ਰੈਗੂਲਰ ਅਤੇ ਠੇਕਾ ਮੁਲਾਜ਼ਮਾਂ ਦੀਆਂ ਲੱਗਭਗ ਇੱਕ ਦਰਜਨ ਜਥੇਬੰਦੀਆਂ ਵੱਲੋਂ ਮਜ਼ਦੂਰ ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਮੋਰਚੇ ਦੇ ਹੱਕ ’ਚ ਪੰਜਾਬ ਭਰ ਵਿੱਚ ਜ਼ਿਲ੍ਹਾ ਤੇ ਤਹਿਸੀਲ ਕੇਂਦਰਾਂ ਦਫ਼ਤਰਾਂ ਅੱਗੇ ਰੈਲੀਆਂ ਕਰਨ ਉਪਰੰਤ ਸ਼ਹਿਰਾਂ ’ਚ ਮੁਜ਼ਾਹਰੇ ਕੀਤੇ ਗਏ। ਕੱਲ੍ਹ ਸ਼ਾਮ ਤੋਂ ਚੰਡੀਗੜ੍ਹ ’ਚ ਬਰਸਾਤ ਦੇ ਬਾਵਜੂਦ ਅੱਜ ਵੀ ਮੋਰਚੇ ’ਚ ਭਾਰੀ ਉਤਸ਼ਾਹ ਤੇ ਇਕੱਠ ਦੇਖਣ ਨੂੰ ਮਿਲਿਆ।

ਜੀਵਨ ਗਰਗ ਤੇ ਗੁਰਪ੍ਰੀਤ ਮਲੂਕਾ ਦੀ ਅਗਵਾਈ ਚ ਭਾਜਪਾ ਦੀ ਭਰਤੀ ਮੁਹਿੰਮ ਦਾ ਆਰੰਭ

ਖੇਤੀ ਨੀਤੀ ਮੋਰਚੇ ’ਚ ਜੁੜੇ ਇਕੱਠ ਨੂੰ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਗਟ ਸਿੰਘ ਸਿਰੜ੍ਹ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਗੁਰਬਖਸ਼ ਸਿੰਘ, ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ,ਜਮਹੂਰੀ ਅਧਿਕਾਰ ਸਭਾ ਇਕਾਈ ਚੰਡੀਗੜ੍ਹ ਦੇ ਆਗੂ ਮਨਪ੍ਰੀਤ ਜਸ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਦੇ ਆਗੂ ਗੁਰਪ੍ਰੀਤ ਸਿੰਘ, ਚੰਨੋ ਫੈਕਟਰੀ ਦੇ ਆਗੂ ਹਰਿੰਦਰ ਸਿੰਘ,ਨੇ ਸੰਬੋਧਨ ਕਰਦਿਆਂ ਆਪਣੀਆਂ ਜਥੇਬੰਦੀਆਂ ਵੱਲੋਂ ਇਸ ਮੋਰਚੇ ਨੂੰ ਡਟਵੀਂ ਹਮਾਇਤ ਦਾ ਐਲਾਨ ਕੀਤਾ। ਇਸ ਮੌਕੇ ਬੀਕੇਯੂ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ,ਸੂਬਾਈ ਆਗੂ ਝੰਡਾ ਸਿੰਘ ਜੇਠੂਕੇ, ਰੂਪ ਸਿੰਘ ਛੰਨਾ, ਜਨਕ ਸਿੰਘ ਭੁਟਾਲ ,ਸ਼ਿੰਗਾਰਾ ਸਿੰਘ ਮਾਨ,ਜਗਤਾਰ ਸਿੰਘ ਕਾਲਾਝਾੜ, ਮਹਿਲਾ ਕਿਸਾਨ ਆਗੂ ਕੁਲਦੀਪ ਕੌਰ ਕੁੱਸਾ, ਹਰਿੰਦਰ ਬਿੰਦੂ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਹਰਮੇਸ਼ ਮਾਲੜੀ, ਗੁਰਪਾਲ ਸਿੰਘ ਨੰਗਲ ਨੇ ਸੰਬੋਧਨ ਕੀਤਾ।

ਐਸ.ਐਸ.ਪੀ ਫਾਜ਼ਿਲਕਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ/ਡਾਕਟਰਾਂ ਨਾਲ ਕੀਤੀ ਗਈ ਅਹਿਮ ਮੀਟਿੰਗ

ਕਿਸਾਨ ਮਜ਼ਦੂਰ ਬੁਲਾਰਿਆਂ ਨੇ ਵਿਧਾਨ ਸਭਾ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬੰਧਤ ਧਿਰਾਂ ਦੀ ਸਲਾਹ ਤੋਂ ਬਾਅਦ ਖੇਤੀ ਨੀਤੀ ਲਾਗੂ ਕਰਨ ਵਾਲੇ ਬਿਆਨ ਨੂੰ ਕਿਸਾਨ ਮਜਦੂਰ ਮੋਰਚੇ ਦੇ ਦਬਾਅ ਦਾ ਸਿੱਟਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਖੇਤੀ ਨੀਤੀ ਸਬੰਧੀ ਜਥੇਬੰਦੀਆਂ ਵੱਲੋਂ ਅਤੇ ਖੇਤੀ ਨੀਤੀ ਬਨਾਉਣ ਲਈ ਗਠਿਤ ਕਮੇਟੀ ਵੱਲੋਂ ਪਿਛਲੇ ਵਰ੍ਹੇ ਆਪਣੇ ਲਿਖਤੀ ਸੁਝਾਅ ਸਰਕਾਰ ਨੂੰ ਸੌਂਪਣ ਦੇ ਬਾਵਜੂਦ ਸਬੰਧਤ ਧਿਰਾਂ ਨਾਲ ਚਰਚਾ ਕਰਨ ਰਾਹੀਂ ਮੁੱਖ ਮੰਤਰੀ ਖੇਤੀ ਨੀਤੀ ਲਾਗੂ ਕਰਨ ਤੋਂ ਹੋਰ ਟਾਲਾ ਮਾਰਨਾ ਚਾਹੁੰਦੇ ਹਨ। ਉਹਨਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਕਮੇਟੀ ਗਠਿਤ ਕਰਨ ਦੇ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਕਮੇਟੀਆਂ ਮਸਲੇ ਹੱਲ ਕਰਨ ਦੀ ਥਾਂ ਇਹਨਾਂ ਨੂੰ ਠੰਢੇ ਬਸਤੇ ’ਚ ਪਾਉਣ ਦਾ ਸਾਧਨ ਬਣਦੀਆਂ ਹਨ।

 

Related posts

ਪਿੰਡ ਪਥਰਾਲਾ ਚ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਆਯੋਜਿਤ

punjabusernewssite

ਮੁੱਖ ਮੰਤਰੀ ਵੱਲੋਂ ਸੂਬੇ ਵਿਚ ਸਾਉਣੀ ਰੁੱਤ ਦੀਆਂ ਫਸਲਾਂ ਅਤੇ ਬੀਜਾਂ ਬਾਰੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਤੀਬਾੜੀ ਅਫ਼ਸਰਾਂ ਨਾਲ ਵਿਚਾਰ-ਚਰਚਾ

punjabusernewssite

ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ

punjabusernewssite