ਕਪੂਰਥਲਾ, 10 ਨਵੰਬਰ: ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਕੋਟ ਕਰਾਰ ਖਾਂ ਦੇ ਵਿਚ ਕੁੱਝ ਅਗਿਆਤ ਬਦਮਾਸ਼ਾਂ ਵੱਲੋਂ ਇੱਕ NRI ਦੇ ਘਰ ਅੱਗੇ ਗੋਲੀਆਂ ਚਲਾਉਣ ਦੀ ਸੂਚਨਾ ਸਾਹਮਣੇ ਆਈ ਹੈ। ਹਾਲਾਂਕਿ ਹਾਲੇ ਤੱਕ ਇਸ ਘਟਨਾ ਦੇ ਪਿੱਛੇ ਕਾਰਨਾਂ ਦਾ ਖ਼ੁਲਾਸਾ ਨਹੀਂ ਹੋ ਸਕਿਆ ਪ੍ਰੰਤੂ ਚਰਚਾ ਮੁਤਾਬਕ ਇਹ ਮਾਮਲਾ ਫ਼ਿਰੌਤੀ ਦਾ ਹੋ ਸਕਦਾ ਹੈ, ਕਿਉਂਕਿ ਇਸ ਘਰ ਦੇ ਵਿਚ ਬਦਮਾਸ਼ਾਂ ਵੱਲੋਂ ਪਰਚੀ ਵੀ ਸੁੱਟੀ ਗਈ ਸੀ। ਜਿਸਦੀ ਪੁਲਿਸ ਵੱਲੋਂ ਪੁਸ਼ਟੀ ਕੀਤੀ ਜਾਣੀ ਬਾਕੀ ਹੈ।
ਇਹ ਵੀ ਪੜ੍ਹੋਜੁੱਤਾ ਕਾਰੋਬਾਰੀ ਤੇ ਉਸਦੀ ਪਾਟਨਰ ’ਤੇ ਗੋ+ਲੀਆਂ ਚਲਾਉਣ ਵਾਲੇ ਦੋ ਕਾਬੂ
ਉਕਤ ਐਨਆਰਆਈ ਪ੍ਰਵਾਰ ਕਾਫ਼ੀ ਅਮੀਰ ਪ੍ਰਵਾਰ ਦਸਿਆ ਜਾ ਰਿਹਾ, ਜਿਸਦੇ ਵੱਲੋਂ ਹਰ ਸਾਲ ਸਮਾਜ ਸੇਵਾ ਦੇ ਉਪਰ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ। ਇਸ ਪ੍ਰਵਾਰ ਵੱਲੋਂ ਕੁੱਝ ਦਿਨ ਪਹਿਲਾਂ ਹੀ ਇਲਾਕੇ ਦੀਆਂ ਗਰੀਬ ਪ੍ਰਵਾਰ ਦੀਆਂ ਕੁੜੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਸਨ, ਜਿਸਦੇ ਉਪਰ ਲੱਖਾਂ ਰੁਪਇਆ ਖ਼ਰਚ ਕੀਤਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।