Saturday, April 18, 2026
spot_img
spot_img

ਹਰਿਆਣਾ ਵਿਚ ਹੁਣ ਪੇਂਡੂ ਚੌਕੀਦਾਰਾਂ ਨੂੰ ਸੇਵਾਮੁਕਤੀ ਮੌਕੇ ਸਰਕਾਰ ਦੇਵੇਗੀ 2 ਲੱਖ ਰੁਪਏ ਦੀ ਵਿੱਤੀ ਸਹਾਇਤਾ

Date:

spot_img

ਚੰਡੀਗੜ੍ਹ, 3 ਜਨਵਰੀ : ਹਰਿਆਣਾ ਦੇ ਵਿਚ ਹੁਣ ਪੇਂਡੂ ਖੇਤਰਾਂ ‘ਚ ਚੌਕੀਦਾਰ ਵਜੋਂ ਕੰਮ ਕਰਨ ਵਾਲਿਆਂ ਨੂੰ ਸੇਵਾਮੁਕਤੀ ਮੌਕੇ ਦੋ ਲੱਖ ਰੁਪਏ ਦੇ ਵਿਤੀ ਲਾਭ ਮਿਲਣਗੇ। ਇਸ ਸਬੰਧ ਵਿਚ ਫੈਸਲਾ ਅੱਜ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਈ ਹਰਿਆਣਾ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ। ਇਸਦੇ ਲਈ ਹਰਿਆਣਾ ਚੌਕੀਦਾਰ ਨਿਯਮ, 2013 ਵਿਚ ਸੋਧ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਫੈਸਲਾ ਨਾਲ ਸਾਰੇ ਗ੍ਰਾਮੀਣ ਚੌਕੀਦਾਰਾਂ ਨੁੰ ਲਾਭ ਹੋਵੇਗਾ ਅਤੇ ਸੂਬਾ ਸਰਕਾਰ ਵਿੱਤੀ ਭਾਰ ਭੁਗਤਾਨ ਕਰੇਗੀ। ਇੰਨ੍ਹਾਂ ਨਿਯਮਾਂ ਨੂੰ ਹਰਿਆਣਾ ਚੌਕੀਦਾਰ ਸੋਧ ਨਿਯਮ 2024 ਕਿਹਾ ਜਾਵੇਗਾ।

ਨੌਜਵਾਨਾਂ ਦੀ ਖੇਡ ਪ੍ਰਤਿਭਾਵਾਂ ਨੂੰ ਤਰਾਸ਼ਨ ਲਈ ਹੋਰ ਮਜਬੂਤ ਹੋਵੇਗਾ ਖੇਡ ਬੁਨਿਆਦੀ ਢਾਂਚਾ:ਮੁੱਖ ਮੰਤਰੀ

ਗੌਰਤਲਬ ਹੈ ਕਿ ਹਾਲ ਹੀ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਗ੍ਰਾਮੀਣ ਚੌਕੀਦਾਰਾਂ ਦੀ ਮੰਗਾਂ ਅਤੇ ਮੁਦਿਆਂ ਨੂੰ ਲੈ ਕੇ ਇਕ ਮੀਟਿੰਗ ਹੋਈ ਸੀ, ਜਿਸ ਵਿਚ ਭਾਰਤੀ ਮਜਦੂਰ ਯੁਨੀਅਨ ਅਤੇ ਗ੍ਰਾਮੀਣ ਚੌਕੀਦਾਰਾਂ ਦੀ ਰਾਜ ਇਕਾਈ ਸਮੇਤ ਗ੍ਰਾਮੀਣ ਚੌਕੀਦਾਰਾਂ ਦੇ ਇਕ ਵਫਦ ਨੇ ਆਪਣੀ ਮੰਗਾਂ ਰੱਖੀਆਂ ਸਨ। ਸੂਬਾ ਸਰਕਾਰ ਨੇ ਪੇਂਡੂ ਚੌਕੀਦਾਰਾਂ ਦਾ ਮਹੀਨਾਵਾਰ ਮਾਣਭੱਤਾ 7000 ਰੁਪਏ ਤੋਂ ਵਧਾ ਕੇ 11000 ਰੁਪਏ ਪ੍ਰਤੀ ਮਹੀਨਾ ਕਰਨ, ਵਰਦੀ ਭੱਤਾ 2500 ਰੁਪਏ ਪ੍ਰਤੀ ਸਾਲ ਤੋਂ ਵਧਾ ਕੇ 4000 ਰੁਪਏ ਪ੍ਰਤੀ ਸਾਲ ਕਰਨ ਅਤੇ ਸਾਈਕਲ ਭੱਤਾ ਹਰ 5 ਸਾਲ ਵਿਚ 3500 ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਇੰਨ੍ਹਾਂ ਸਾਰੀ ਵਿੱਤੀ ਲਾਭਾਂ ’ਤੇ ਹਰ ਸਾਲ ਲਗਭਗ 30 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...

ਛੱਪੜ ‘ਚ ਡੁੱਬਣ ਕਾਰਨ ਭੂਆ-ਭਤੀਜ਼ੇ ਦੀ ਮੌ/ਤ, ਪੁੱਤਰ ਦੀ ਹਾਲਾਤ ਗੰਭੀਰ

Sri Fatehgaeh Sahib News: ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹਿਰ...