Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਹਰਿਆਣਾ

ਹਰਿਆਣਾ ’ਚ 85 ਸਾਲ ਤੋਂ ਵੱਧ ਅਤੇ ਦਿਵਿਆਂਗ ਵੋਟਰਾਂ ਲਈ ਚੋਣ ਕੇਂਦਰਾਂ ‘ਤੇ ਹੋਵੇਗਾ ਵਿਸੇਸ ਪ੍ਰਬੰਧ

4 Views

ਚੰਡੀਗੜ੍ਹ, 18 ਮਾਰਚ : ਹਰਿਆਣਾ ਦੇ ਚੋਣ ਕਮਿਸ਼ਨ ਨੇ ਦਿਵਆਂਗ ਅਤੇ 85 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਦੇ ਲਈ ਚੋਣ ਕੇਂਦਰਾਂ ’ਤੇ ਵਿਸ਼ੇਸ਼ ਵਿਵਸਥਾ ਕੀਤੀ ਹੈ ਤਾਂ ਜੋ ਉਹ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ। ਰਾਜ ਵਿਚ ਲਗਭਗ 1.48 ਲੱਖ ਦਿਵਆਂਗ ਵੋਟਰ ਹਨ। ਜਦੋਂਕਿ 85 ਸਾਲ ਤੋਂ ਵੱਧ ਉਮਰ ਵਾਲੇ ਵੋਟਰਾਂ ਦੀ ਗਿਣਤੀ 2 ਲੱਖ 64 ਹਜਾਰ 760 ਹੈ। ਇਸੀ ਤਰ੍ਹਾ ਨਾਲ 100 ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 11 ਹਜਾਰ 28 ਹੈ। ਇਸਤੋਂ ਇਲਾਵਾ 120 ਊਮਰ ਦੇ 41 ਵੋਟਰ ਹਨ। ਉਂਝ ਰਾਜ ਵਿਚ ਕੁੱਲ 1 ਕਰੋੜ 99 ਲੱਖ 38 ਹਜਾਰ ਵੋਟਰ ਹਨ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਦਸਿਆ ਕਿ 85 ਸੋਾਲ ਤੋਂ ਵੱਧ ਵੋਟਰਾਂ ਦੀ ਗਿਣਤੀ ਅਜਿਹੇ ਵੋਟਰਾਂ ਲਈ ਚੋਣ ਰਿਟਰਨਿੰਗ ਅਧਿਕਾਰੀ ਦਫਤਰ ਤੋਂ ਘਰ ਜਾ ਕੇ ਉਨ੍ਹਾਂ ਤੋਂ ਵਿਕਲਪ ਲਿਆ ਜਾਵੇਗਾ ਕਿ ਉਹ ਚੋਣ ਕੇਂਦਰ ਵਿਚ ਜਾ ਕੇ ਵੋਟ ਕਰਨਾ ਚਾਹੁੰਦੇ ਹਨ ਜਾਂ ਫਿਰ ਘਰ ਤੋਂ।

ਕੁਰੂਕਸ਼ੇਤਰ ਯੂਨੀਵਰਸਿਟੀ ਨੇ ਨੌਜਵਾਨ ਵਿਗਿਆਨਕਾਂ ਲਈ ਰਾਜੀਵ ਗੋਇਲ ਪੁਰਸਕਾਰ ਦਾ ਐਲਾਨ ਕੀਤਾ

ਸਰਵਿਸ ਵੋਟਰਾਂ ਦੀ ਗਿਣਤੀ 1 ਲੱਖ 8 ਹਜਾਰ 572 ਹੈ। 18 ਤੋਂ 19 ਉਮਰ ਦੇ ਵੋਟਰਾਂ ਦੀ ਗਿਣਤੀ 3 ਲੱਖ 65 ਹਜਾਰ 504 ਹੈ ਅਤੇ 20 ਤੋਂ 29 ਸਾਲ ਵਰਗ ਦੇ ਵੋਟਰਾਂ ਦੀ ਗਿਣਤੀ 39 ਲੱਖ 31 ਹਜਾਰ 717 ਹੈ।ਸ੍ਰੀ ਅਗਰਵਾਲ ਅੱਜ ਸੂਚਨਾ, ਜਲ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ, ਸਕੂਲ ਸਿਖਿਆ, ਉੱਚੇਰੀ ਸਿਖਿਆ, ਸਮਾਜ ਭਲਾਈ, ਸਿਹਤ, ਰੈਡਕ੍ਰਾਸ , ਲੋਕ ਨਿਰਮਾਣ ਆਦਿ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਪੋਲਿੰਗ ਸਟੇਸ਼ਨਾਂ ’ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ’ਤੇ ਸਮੀਖਿਆ ਮੀਟਿੰਗ ਕਰ ਰਹੇ ਸਨ।ਉਨ੍ਹਾਂ ਨੇ ਕਿਹਾ ਕਿ ਉਪਰੋਕਤ ਸ਼ਰੇਣੀਆਂ ਦੇ ਵੋਟਰਾਂ ਦੀ ਸਰਲ ਪਹੁੰਚ ਯਕੀਨੀ ਕਰਨ ਲਈ ਪੋਲਿੰਗ ਸਟੇਸ਼ਨਾਂ ’ਤੇ ਰੈਂਪ, ਵਹੀਲ ਚੇਅਰ, ਲਿਆਉਣ ਤੇ ਲੈ ਜਾਣ ਦੀ ਵਿਵਸਥਾ, ਮੈਡੀਕਲ ਕਿੱਟ ਆਦਿ ਦੀ ਵਿਵਸਥਾ ਕਰਨ ਦੇ ਨਾਲ-ਨਾਲ ਐਨਸੀਸੀ ਅਤੇ ਐਨਐਸਐਸ ਦੇ ਸਵੈ ਸੇਵਕਾਂ ਨੂੰ ਉਨ੍ਹਾਂ ਦੀ ਸਹਾਇਤਾਂ ਲਈ ਤੈਨਾਤ ਕੀਤਾ ਜਾਵੇ। ਆਯੋਗ ਨੇ ਦਿਵਆਂਗ ਵੋਟਰਾਂ ਲਈ ਚੋਣਾਂ ਨਾਲ ਸਬੰਧਿਤ ਜਾਣਕਾਰੀ ਲਈ ਸਕਸ਼ਮ ਐਪ ਵੀ ਬਣਾਈ ਹੈ।

ਕਾਂਗਰਸੀ ਕੌਂਸਲਰ ਨਾਲ ਕਥਿਤ ਬਦਸਲੂਕੀ ਦਾ ਮਾਮਲਾ ਭਖਿਆ

ਉਨ੍ਹਾਂ ਨੇ ਕਿਹਾ ਕਿ ਸਿਖਿਆ ਵਿਭਾਗ ਦੀ ਚੋਣਾਂ ਵਿਚ ਅਹਿਮ ਭੂਮਿਕਾ ਰਹਿੰਦੀ ਹੈ, ਕਿ ਜਿਆਦਾਤਰ ਪੋਲਿੰਗ ਸਟੇਸ਼ਨ ਸਕੂਲਾਂ ਵਿਚ ਹੀ ਬਣਾਏ ਜਾਂਦੇ ਹਨ। ਅਧਿਆਪਕ ਬੱਚਿਆਂ ਨੂੰ ਚੋਣ ਪ੍ਰਕ੍ਰਿਆ ਨਾਲ ਸਬੰਧਿਤ ਜਾਣਕਾਰੀ ਦੇਣ ਅਤੇ ਉਨ੍ਹਾਂ ਨੁੰ ਆਪਣੇ ਮਾਂਪਿਆਂ ਦੇ ਨਾਲ-ਨਾਲ ਹੋਰ ਲੋਕਾਂ ਨੁੰ ਚੋਣ ਲਈ ਜਾਗਰੁਕ ਕਰਨ ਨੂੰ ਕਹਿਣ। ਚੋਣ ਦੇ ਦਿਨ ਜਦੋਂ ਉਨ੍ਹਾਂ ਦੇ ਮਾਂਪੇ ਵੋਟ ਪਾਉਣ ਆਉਂਦੇ ਹਨ ਤਾਂ ਉਹ ਵੀ ਨਾਲ ਆਉਣ ਅਤੇ ਸੈਲਫੀ ਲੈ ਕੇ ਅਪਲੋਡ ਕਰਨ।ਚੋਣ ਕਮਿਸ਼ਨਰ ਦਾ ਉਦੇਸ਼ ਹੈ ਕਿ ਦੇਸ਼ ਦਾ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰੇ ਅਤੇ ਪੰਜ ਸਾਲ ਵਿਚ ਆਉਣ ਵਾਲੇ ਚੋਣਾਂ ਵਿਚ ਜਰੂਰ ਭਾਗੀਦਾਰ ਬਣੇ। ਉਨ੍ਹਾਂ ਨੇ ਕਿਹਾ ਕਿ ਵੋਟਰ ਆਪਣੇ ਜ਼ਹਿਨ ਵਿਚ ਰੱਖਣ ਅਸੀਂ ਭਾਰਤ ਦੇ ਵੋਟਰ ਹਾਂ, ਭਾਰਤ ਦੇ ਲਈ ਵੋਟ ਕਰਨ, ਲੋਕਤੰਤਰ ਨਾਲ ਸਜਿਆ ਭਾਰਤ , ਚੋਣ ਕਰਨ ਜਾਵਾਂਗੇ, ਨਾ ਪੱਖਪਾਤ, ਨਾ ਭੇਦਭਾਵ, ਅਸੀਂ ਭਾਰਤ ਦੇ ਨਿਰਮਾਤਾ ਹਨ, ਚੋਣ ਕਰਨ ਆਵਾਂਗੇ ਭਾਰਤ ਲਈ। ਇਸ ਮੌਕੇ ਆਸ਼ਿਮਾ ਬਰਾੜ, ਮਨਦੀਪ ਸਿੰਘ ਬਰਾੜ, ਮਨੀ ਰਾਮ ਸ਼ਰਮਾ ਤੋਂ ਇਲਾਵਾ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

 

Related posts

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚਪੀਪੀਸੀ ਅਤੇ ਡੀਐਚਪੀਪੀਸੀ ਦੀ ਮੀਟਿੰਗ ਵਿਚ ਲਏ ਗਏ ਕਈ ਵੱਡੇ ਫੈਸਲੇ

punjabusernewssite

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ’ਤੇ ਮੁੱਖ ਮੰਤਰੀ ਨੇ ਸੂਬੇ ਦੇ ਕਿਸਾਨਾਂ ਨੂੰ ਦਿੱਤਾ ਤੋਹਫਾ

punjabusernewssite

ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਦਿੱਤੀਆਂ ਪੰਜ ਗਰੰਟੀਆਂ, ਸਰਕਾਰ ਬਣੀ ਤਾਂ ਮਿਲੇਗੀ ਮੁਫ਼ਤ ਤੇ 24 ਘੰਟੇ ਬਿਜਲੀ

punjabusernewssite