ਹਰਿਆਣਾ ’ਚ ਐਨਫੋਰਸਮੈਂਟ ਬਿਊਰੋ ਨੇ ਨਜਾਇਜ਼ ਵਿਰੁਧ ਚਲਾਈ ਮੁਹਿੰਮ, 120 ਸਥਾਨਾਂ ’ਤੇ ਕੀਤੀ ਛਾਪੇਮਾਰੀ

0
13

ਚੰਡੀਗੜ੍ਹ, 8 ਫਰਵਰੀ : ਹਰਿਆਣਾ ਸਰਕਾਰ ਨੇ ਸੂਬੇ ਵਿਚ ਨਜਾਇਜ਼ ਮਾਈਨਿੰਗ ਰੋਕਣ ਲਈ ਵੱਡੀ ਕਾਰਵਾਈ ਕੀਤੀ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਇਸਦੇ ਲਈ ਐਨਫ਼ੋਰਸਮੈਂਟ ਬਿਊਰੋ ਵਲੋਂ ਚਲਾਈ ਇੱਕ ਵਿਸੇਸ ਮੁਹਿੰਮ ਤਹਿਤ 120 ਸਥਾਨਾਂ ’ਤੇ ਛਾਪੇਮਾਰੀ ਕਰਕੇ 99 ਵਾਹਨਾਂ ਨੂੰ ਜਬਤ ਕੀਤਾ ਗਿਆ। ਉਨ੍ਹਾਂ ਦਸਿਆ ਕਿ ਨਜਾਇਜ ਰੂਪ ਨਾਲ ਮਿੱਟੀ ਤੇ ਰੇਤਾਂ ਆਦਿ ਲਿਜਾ ਰਹੇ 15 ਟਰੈਕਟਰ-ਟਰਾਲੀ, 39 ਹਾਈਵਾ/ਡੰਪਰ, 3 ਜੇਸੀਬੀ/ਹੋਰ ਅਤੇ 42 ਓਵਰਲੋਡਿਡ ਵਾਹਨ ਜਬਤ ਕੀਤੇ ਗਏ। ਗ੍ਰਹਿ ਮੰਤਰੀ ਸ੍ਰੀ ਵਿਜ ਨੇ ਐਲਾਨ ਕੀਤਾ ਕਿ ਹਰਿਆਣਾ ਵਿਚ ਨਜਾਇਜ਼ ਮਾਈਨਿੰਗ ਨਹੀਂ ਹੋਣ ਦਿੱਤੀ ਜਾਵੇਗੀ।

ਹਰਿਆਣਾ ’ਚ ਪਹਿਲੀ ਵਾਰ 6 ਮਾਰਚ ਨੂੰ ਹੋਣਗੀਆਂ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਚੋਣਾਂ

ਇਸਦੇ ਲਈ ਰਾਜ ਐਨਫੋਰਸਮੈਂਟ ਬਿਊਰੋ ਦੇ ਅਧਿਕਾਰੀਆਂ ਨੁੰ ਨਿਰਦੇਸ਼ ਜਾਰੀ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਇਸ ਸਬੰਧ ਵਿਚ ਅਵੈਧ ਗਤੀਵਿਧੀਆਂ ਵਿਚ ਸ਼ਾਮਿਲ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਲਤ ਕੰਮ ਕਰਨ ਤੋਂ ਬਚਣ, ਨਹੀਂ ਤਾਂ ਉਨ੍ਹਾਂ ਦੇ ਖਿਲਾਫ ਐਲਫੋਰਸਮੈਂਟ ਬਿਊਰੋ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਰਾਜ ਐਨਫੋਰਸਮੈਂਟ ਦੇ ਏਡੀਜੀਪੀ ਡਾ. ਏ ਐਸ ਚਾਵਲਾ ਨੇ ਕਿਹਾ ਕਿ ਅਜਿਹੇ ਅਸਮਾਜਿਕ ਤੱਤਾਂ ਨੂੰ ਇਕੱਠੇ ਕਈ ਸਥਾਨਾਂ ’ਤੇ ਨਿਸ਼ਾਨਾਂ ਬਨਾਉਣ ਨਾਲ ਸਾਕਾਰਾਤਮਕ ਨਤੀਜੇ ਮਿਲਣਾ ਤੈਅ ਹੈ।

 

LEAVE A REPLY

Please enter your comment!
Please enter your name here