ਹਿਸਾਰ, 17 ਅਪ੍ਰੈਲ: ਹਰ ਵਾਰ ਚੋਣਾਂ ਨੂੰ ਲੈ ਕੇ ਵੱਖ-ਵੱਖ ਥਾਵਾਂ ‘ਤੇ ਦਿਲਚਪਸ ਮੁਕਾਬਲੇ ਦੇਖਣ ਨੂੰ ਸਾਹਮਣੇ ਆਉਂਦੇ ਹਨ। ਕਈ ਥਾਵਾਂ ’ਤੇ ਭਰਾ-ਭਰਾ ਤੇ ਕਈ ਥਾਂ ਪਿਊ ਤੇ ਪੁੱਤ ਆਹਮੋ-ਸਾਹਮਣੇ ਮੈਦਾਨ ਵਿਚ ਡਟਦੇ ਹਨ। ਇਸੇ ਤਰ੍ਹਾਂ ਦਾ ਇੱਕ ਰੌਚਕ ਮਾਮਲਾ ਹਰਿਆਣਾ ਦੇ ਹਿਸਾਰ ਸੂਬੇ ’ਚ ਦੇਖਣ ਨੂੰ ਮਿਲ ਰਿਹਾ। ਜਿੱਥੇ ਚੋਟਾਲਾ ਪ੍ਰਵਾਰ ਆਹਮੋ-ਸਾਹਮਣੇ ਹੋ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਇਸ ਹਲਕੇ ਤੋਂ ਸਹੁਰੇ ਅਤੇ ਨੂੰਹਾਂ ਵਿਚਕਾਰ ਮੁਕਾਬਲਾ ਹੋਵੇਗਾ। ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਦੇ ਭਰਾ ਅਤੇ ਸੂਬੇ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ ਨੂੰ ਅਪਣਾ ਉਮੀਦਵਾਰ ਐਲਾਨਿਆ ਹੈ।
ਭਾਜਪਾ ’ਚ ਵੀ ਸਭ ਅੱਛਾ ਨਹੀਂ, ਵਿਜੇ ਸਾਂਪਲਾ ਦੀ ਨਰਾਜ਼ਗੀ ਚਾੜ੍ਹ ਸਕਦੀ ਹੈ ਕੋਈ ਚੰਨ!
ਰਣਜੀਤ ਸਿੰਘ ਚੌਟਾਲਾ ਅਜਾਦ ਵਿਧਾਇਕ ਦੇ ਤੌਰ ’ਤੇ ਜਿੱਤੇ ਸਨ ਤੇ ਬਾਅਦ ਵਿਚ ਦੂਜੇ ਅਜਾਦ ਵਿਧਾਇਕਾਂ ਦੇ ਨਾਲ ਭਾਜਪਾ ਨੂੰ ਸਮਰਥਨ ਦੇ ਦਿੱਤਾ ਸੀ। ਹੁਣ ਉਹ ਸਿੱਧੇ ਰੂਪ ਵਿਚ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਕਰੀਬ ਸਾਢੇ ਚਾਰ ਸਾਲ ਭਾਜਪਾ ਨਾਲ ਸਾਂਝ-ਭਿਆਲੀ ਕਰਕੇ ਸੱਤਾ ਦਾ ਅਨੰਦ ਮਾਣਨ ਵਾਲੀ ਜਜਪਾ ਨੇ ਹਿਸਾਰ ਤੋਂ ਵਿਧਾਇਕ ਅਤੇ ਪਾਰਟੀ ਸੰਸਥਾਪਕ ਅਜੈ ਸਿੰਘ ਚੌਟਾਲਾ ਦੀ ਧਰਮਪਤਨੀ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦੀ ਮਾਤਾ ਨੈਨਾ ਚੌਟਾਲਾ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਜਿਸਤੋਂ ਬਾਅਦ ਹੁਣ ਇਸ ਹਲਕੇ ਤੋਂ ਨੂੰਹ-ਸਹੁਰੇ ਵਿਚਕਾਰ ਮੁਕਾਬਲਾ ਹੋ ਗਿਆ ਹੈ।
ਕਾਂਗਰਸ ’ਚ ਸਭ ਅੱਛਾ ਨਹੀਂ, ਲਾਲ ਸਿੰਘ, ਗੋਲਡੀ ਤੇ ਕੰਬੋਜ਼ ਨੇ ਦਿਖ਼ਾਏ ਬਾਗੀ ਸੁਰ
ਇਹ ਵੀ ਪਤਾ ਚੱਲਿਆ ਹੈ ਕਿ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਹੇਠਲੇ ਇੰਡੀਅਨ ਨੈਸ਼ਨਲ ਲੋਕ ਦਲ ਵੱਲੋਂ ਇੱਕ ਹੋਰ ਚੌਟਾਲਾ ਬਹੂ ਸੁਨੇਨਾ ਚੌਟਾਲਾ ਨੂੰ ਮੈਦਾਨ ਵਿਚ ਉਤਾਰਿਆ ਜਾ ਰਿਹਾ ਹੈ ਤੇ ਦਸਿਆ ਜਾ ਰਿਹਾ ਹੈ ਕਿ ਸਿਰਫ਼ ਰਸਮੀ ਐਲਾਨ ਹੋਣਾ ਬਾਕੀ ਹੈ। ਸੁਨੇਨਾ ਚੌਟਾਲਾ ਰਵੀ ਚੌਟਾਲਾ ਦੀ ਪਤਨੀ ਹਨ, ਜੋਕਿ ਮਰਹੂਮ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਚੌਟਾਲਾ ਦੇ ਪੋਤਰੇ ਹਨ। ਹੁਣ ਦੇਖਣਾ ਹੋਵੇਗਾ ਕਿ ਇੰਨ੍ਹਾਂ ਚੌਣਾਂ ਵਿਚ ਹਿਸਾਰ ਦੇ ਲੋਕ ਕਿਸ ਚੌਟਾਲਾ ਪ੍ਰਵਾਰ ਨੂੰ ਅਪਣੇ ਉਮੀਦਵਾਰ ਵਜੋਂ ਚੁਣਦੇ ਹਨ। ਫ਼ਿਲਹਾਲ ਮੁਕਾਬਲਾ ਕਾਫ਼ੀ ਰੌਚਕ ਬਣਿਆ ਹੋਇਆ ਹੈ।
Share the post "ਹਰਿਆਣਾ ਦੇ ਹਿਸਾਰ ’ਚ ‘ਨੂੰਹਾਂ ਕਰਨਗੀਆਂ ਸਹੁਰੇ’ ਦਾ ਮੁਕਾਬਲਾ, ਚੋਟਾਲਾ ਪ੍ਰਵਾਰ ਹੋਇਆ ਆਹਮੋ-ਸਾਹਮਣੇ"