ਪੰਚਾਇਤੀ ਚੋਣਾਂ: ਕੋਟਕਪੂਰਾ ’ਚ ਬਾਹਰੀ ਬੰਦਿਆਂ ਨੇ ਸਰਪੰਚੀ ਉਮੀਦਵਾਰ ਦੇ ਕਾਗਜ਼ ਪਾੜ੍ਹ ਕੇ ਨਹਿਰ ’ਚ ਸੁੱਟੇ

0
38
+1

ਫਰੀਦਕੋਟ, 2 ਅਕਤੂਬਰ: ਆਗਾਮੀ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਨੂੰ ਲੈਕੇ ਚੱਲ ਰਹੀ ਕਸ਼ਮਕਸ਼ ਦੌਰਾਨ ਫਰੀਦਕੋਟ ’ਚ ਇਕੱਲ ਵਿਲੱਖਣ ਘਟਨਾ ਦੇਖਣ ਨੂੰ ਮਿਲੀ ਹੈ। ਇਸ ਘਟਨਾ ਵਿਚ ਕੁੱਝ ਬਾਹਰੀ ਬੰਦਿਆਂ ਨੇ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਫ਼ੜ ਕੇ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ: ਅਮਰੀਕਾ ’ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ+ਤ

ਮਾਮਲੇ ਦੀ ਜਾਣਕਾਰੀ ਦਿੰਦਿਆਂ ਨਜਦੀਕੀ ਪਿੰਡ ਮਮਾਰਾ ਦੇ ਲਖ਼ਵੀਰ ਸਿੰਘ ਨੇ ਦਸਿਆ ਕਿ ਪਿੰਡ ਦੇ ਜਿਆਦਾਤਰ ਲੋਕਾਂ ਵੱਲੋਂ ਉਨ੍ਹਾਂ ਉਪਰ ਸਰਬਸੰਮਤੀ ਕਰ ਦਿੱਤੀ ਹੈ, ਜਿਸਤੋਂ ਬਾਅਦ ਉਹ ਆਪਣੇ ਸਮਰਥਕਾਂ ਨਾਲ ਚੋਣ ਅਧਿਕਾਰੀ ਕੋਟਕਪੂਰਾ ਦੇ ਐਸਡੀਓ ਡਰੈਨਜ਼ ਕੋਲ ਕਾਗਜ਼ ਦਾਖ਼ਲ ਕਰਵਾਉਣ ਲਈ ਆਏ ਹੋਏ ਸਨ। ਇਸ ਦੌਰਾਨ ਸਕਾਰਪੀਓ ਗੱਡੀ ’ਤੇ ਕੁੱਝ ਨੌਜਵਾਨ ਆਏ, ਜਿੰਨ੍ਹਾਂ ਉਸਦੇ ਹੱਥ ਵਿਚ ਫ਼ਾਈਲ ਖੋਹ ਲਈ ਅਤੇ ਪਾੜ੍ਹ ਕੇ ਨਹਿਰ ਵਿਚ ਸੁੱਟ ਦਿੱਤੀ। ਲਖ਼ਵੀਰ ਸਿੰਘ ਨੇ ਦਸਿਆ ਕਿ ਇਸਦੀ ਸੂਚਨਾ ਤੁਰੰਤ ਪੁਲਿਸ ਨੂੰ ਵੀ ਦਿੱਤੀ ਅਤੇ ਇਸ ਘਟਨਾ ਦੀ ਵੀਡੀਓ ਵੀ ਬਣਾਈ ਪ੍ਰੰਤੂ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੈ।

 

+1

LEAVE A REPLY

Please enter your comment!
Please enter your name here