ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਮਜਦੁੂਰ ਸੰਘਰਸ਼ ਕਮੇਟੀ ਨੇ ਦਿੱਤਾ ਹੈ ਸੱਦਾ
ਚੰਡੀਗੜ੍ਹ, 3 ਅਕਤੂਬਰ: ਕਿਸਾਨ ਅੰਦੋਲਨ ਦੌਰਾਨ ਯੂਪੀ ਦੇ ਲਖੀਮਪੁਰ ਖ਼ੀਰੀ ਵਿਖੇ ਵਾਪਰੀ ਭਿਆਨਕ ਘਟਨਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਅਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਪੰਜਾਬ ਦੇ ਵਿਚ 35 ਥਾਵਾਂ ‘ਤੇ ਕਿਸਾਨਾਂ ਵੱਲੋਂ ਰੇਲ੍ਹਾਂ ਰੋਕੀਆਂ ਗਈਆਂ ਹਨ। ਸੰਯੁਕਤ ਕਿਸਾਨ ਮੋਰਚੇ(ਗੈਰ ਰਾਜਨੀਤਕ)ਤੇ ਕਿਸਾਨ ਮਜਦੁੂਰ ਸੰਘਰਸ਼ ਕਮੇਟੀ ਵੱਲੋਂ ਦਿੱਤੇ
ਇਹ ਖ਼ਬਰ ਵੀ ਪੜ੍ਹੋ: ਮਰੀਜ਼ ਬਣ ਕੇ ਆਏ ਬਦਮਾਸ਼ਾਂ ਨੇ ਡਾਕਟਰ ਦੇ ਸਿਰ ’ਚ ਮਾਰੀ ਗੋ+ਲੀ, ਹੋਈ ਮੌ+ਤ
ਸੱਦੇ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਇੰਨਾਂ ਰੇਲ ਪਟੜੀਆਂ ਉਪਰ ਪੁੱਜ ਕੇ ਸਾਢੇ 12 ਤੋਂ ਢਾਈ ਵਜੇਂ ਤੱਕ ਰੇਲਾਂ ਰੋਕੋ ਪ੍ਰੋਗਰਾਮ ਨੂੰ ਸਫ਼ਲ ਬਣਾਇਆ ਜਾ ਰਿਹਾ। ਹਾਲਾਂਕਿ ਰੇਲਵੇ ਤੇ ਪੰਜਾਬ ਪੁਲਿਸ ਵੱਲੌਂ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਹੋਏ ਹਨ ਪ੍ਰੰਤੂ ਹੁਣ ਤੱਕ ਮਿਲੀ ਸੂਚਨਾ ਮੁਤਾਬਕ ਇਹ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਚੱਲ ਰਹੇ ਹਨ। ਇੰਨ੍ਹਾਂ ਪ੍ਰੋੋਗਰਾਮਾਂ ਦੌਰਾਨ ਬੁਲਾਰਿਆਂ ਵੱਲੋਂ ਲਖੀਮਪੁਰ ਖ਼ੀਰੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ ਅਤੇ ਕਿਸਾਨੀ ਮੰਗਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
Share the post "ਲਖੀਮਪੁਰ ਖੀਰੀ ਕਾਂਡ ਦੀ ਯਾਦ ’ਚ ਕਿਸਾਨਾਂ ਵੱਲੋਂ ਪੰਜਾਬ ’ਚ 35 ਥਾਵਾਂ ’ਤੇ ਰੋਕੀਆਂ ਰੇਲ੍ਹਾਂ"