ਬਠਿੰਡਾ, 10 ਸਤੰਬਰ: ਜ਼ਿਲ੍ਹੇ ਦੇ ਵੱਡੇ ਪਿੰਡਾਂ ’ਚ ਸ਼ੁਮਾਰ ਤਲਵੰਡੀ ਸਾਬੋ-ਮਾਨਸਾ ਮਾਰਗ ’ਤੇ ਸਥਿਤ ਪਿੰਡ ਕੋਟਸ਼ਮੀਰ ਦੇ ਛੱਪੜਾਂ ਦਾ ਬੁਰਾ ਹਾਲ ਹੈ। ਪਿੰਡ ਵਾਸੀਆਂ ਮੁਤਾਬਕ ਇੱਥੇ ਸਥਿਤ ਚਾਰ-ਪੰਜ ਛੱਪੜਾਂ ਕੋਈ ਸਫ਼ਾਈ ਨਾ ਹੋਣ ਕਾਰਨ ਇਹ ਬੀਮਾਰੀਆਂ ਦਾ ਘਰ ਬਣਦੇ ਜਾ ਰਹੇ ਹਨ। ਇਸ ਪਿੰਡ ਦੀ ਆਬਾਦੀ ਕਰੀਬ 8500 ਹੈ ਪ੍ਰੰਤੂ ਇਸਦੇ ਬਾਵਜੂਦ ਪ੍ਰਸ਼ਾਸਨ ਜਾਂ ਸਰਕਾਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ ਹੈ। ਵਾਰਡ ਨੰਬਰ 4 ਦੇ ਵਾਸੀ ਤੇ ਆੜਤੀ ਗੁਰਚਰਨ ਸਿੰਘ ਨੇ ਇਸ ਮੌਕੇ ਦਸਿਆ ਕਿ ਉਹ ਲਗਾਤਾਰ ਕਈ ਵਾਰ ਪਿੰਡ ਦੀ ਨਗਰ ਪੰਚਾਇਤ ਸਹਿਤ ਉੱਚ ਅਧਿਕਾਰੀਆਂ ਨੂੰ ਅਰਜੋਈ ਕਰ ਚੁੱਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋਈ ਹੈ।
ਬਠਿੰਡਾ ਦੇ ਇਸ ਪਿੰਡ ‘ਚ ਘਰੇ ਵੜ੍ਹ ਕੇ ਪਿਊ-ਪੁੱਤ ਦਾ ਬੇਰਹਿਮੀ ਨਾਲ ਕੀਤਾ ਕ+ਤਲ
ਪਿੰਡ ਵਾਸੀਆਂ ਨੇ ਹਲਕਾ ਵਿਧਾਇਕ ’ਤੇ ਵੀ ਜਿੱਤਣ ਤੋਂ ਬਾਅਦ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਭੱਜਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿੰਡ ਸਹਿਤ ਹਲਕੇ ਦੀ ਮਾੜੀ ਕਿਸਮਤ ਇਹ ਹੈ ਪਿਛਲੇ ਤਿੰਨ ਟਰਮਾਂ ਤੋਂ ਕੋਈ ਵੀ ਵਿਧਾਇਕ ਇੱਥੇ ਟਿਕ ਕੇ ਸੇਵਾ ਨਹੀਂ ਕਰ ਸਕਿਆ। ਉਨ੍ਹਾਂ ਕਿਹਾ ਕਿ ਸਾਲ 2012 ਚ ਇੱਥੋਂ ਵਿਧਾਇਕ ਬਣੇ ਦਰਸ਼ਨ ਸਿੰਘ ਕੋਟਫੱਤਾ ਨੂੰ ਅਕਾਲੀ ਸਰਕਾਰ ਨੇ ਬਾਅਦ ਵਿਚ ਹਲਕਾ ਬਦਲ ਕੇ ਭੁੱਚੋਂ ਭੇਜ ਦਿੱਤਾ ਤੇ ਸਾਲ 2017 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜਿੱਤੀ ਰੁਪਿੰਦਰ ਕੌਰ ਰੂਬੀ ਨੇ ਜਿੱਤਣ ਤੋਂ ਬਾਅਦ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ, ਜਿਸ ਕਾਰਨ ਉਸਨੂੰ ਵੀ 2022 ਦੀਆਂ ਚੋਣਾਂ ਵੇਲੇ ਪਾਰਟੀ ਬਦਲ ਕੇ ਮਲੋਟ ਜਾਣਾ ਪਿਆ ਪ੍ਰੰਤੂ ਉਥੇ ਵੀ ਜਿੱਤ ਨਸੀਬ ਨਹੀਂ ਹੋਈ। ਇਸੇ ਤਰ੍ਹਾਂ ਮੋਜੂਦਾ ਸਰਕਾਰ ਵਿਚ ਹਲਕੇ ਦੇ ਲੋਕਾਂ ਨੇ ਮੁੜ ਆਪ ਦਾ ਸਾਥ ਦਿੱਤਾ ਤੇ ਅਮਿਤ ਰਤਨ ਕੋਟਫੱਤਾ ਨੂੰ ਵਿਧਾਇਕ ਚੁਣਿਆ ਪਰ ਉਸਦੇ ਵਿਰੁਧ ਵੀ ਵਿਧਾਇਕ ਬਣਨ ਤੋਂ ਥੋੜਾ ਸਮਾਂ ਬਾਅਦ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ।
ਪ੍ਰਧਾਨ ਤੋਂ ਬਾਅਦ ਹੁਣ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਵਿਰੁਧ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦਿੱਤੀ ਸਿਕਾਇਤ
ਆੜਤੀ ਗੁਰਚਰਨ ਸਿੰਘ ਮੁਤਾਬਕ ਬਾਅਦ ਵਿਚ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਇਸ ਹਲਕੇ ਦੀ ਵਾਗਡੋਰ ਇੱਕ ਤੋਂ ਬਾਅਦ ਇੱਕ ਚੇਅਰਮੈਨ ਨੂੰ ਸੌਂਪੀ ਪ੍ਰੰਤੂ ਕੋਈ ਵੀ ਲੋਕਾਂ ਦੇ ਦਿਲ ਨਹੀਂ ਜਿੱਤ ਸਕਿਆ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਗੰਭੀਰ ਮਸਲੇ ਪ੍ਰਤੀ ਧਿਆਨ ਦੇਵੇ ਤੇ ਪਿੰਡ ਕੋਟਸ਼ਮੀਰ ਦੇ ਛੱਪੜਾਂ ਦੀ ਸਫ਼ਾਈ ਕਰਵਾਏ ਨਹੀਂ ਤਾਂ ਇਥੇ ਵੱਡੇ ਪੱਧਰ ’ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ।ਉਧਰ ਨਗਰ ਪੰਚਾਇਤ ਦੇ ਉਪ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਪੰਚਾਇਤ ਪਿੰਡ ਦੀ ਭਲਾਈ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਤੇ ਬਰਸਾਤਾਂ ਤੋਂ ਪਹਿਲਾਂ ਪਿੰਡ ਦੇ ਚਾਰਾਂ ਛੱਪੜਾਂ ਨੂੰ ਸਫ਼ਾਈ ਲਈ ਖ਼ਾਲੀ ਵੀ ਕਰਵਾ ਲਿਆ ਗਿਆ ਸੀ ਤੇ ਮੁੜ ਬਰਸਾਤਾਂ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਸਾਰਾ ਮਸਲਾ ਧਿਆਨ ਵਿਚ ਹੈ ਤੇ ਪਿੰਡ ਵਾਸੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
Share the post "ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡਾਂ ’ਚ ਸ਼ੁਮਾਰ ਕੋਟਸ਼ਮੀਰ ਦੇ ਛੱਪੜਾਂ ਦਾ ਬੁਰਾ ਹਾਲ"