Monday, February 2, 2026

ਤੜਕਸਾਰ ਮੋਗਾ ਪੁਲਿਸ ਤੇ ਬਦਮਾਸ਼ ਵਿਚਕਾਰ ਹੋਈ ਗੋਲੀ+ਬਾਰੀ

Date:

spot_img

ਜ਼ਖਮੀ ਹੋਏ ਬਦਮਾਸ਼ ਨੂੰ ਪੁਲਿਸ ਨੇ ਕੀਤਾ ਕਾਬੂ
ਮੋਗਾ, 21 ਨਵੰਬਰ: ਜ਼ਿਲ੍ਹੇ ਵਿੱਚ ਅੱਜ ਤੜਕਸਾਰ ਪੁਲਿਸ ਅਤੇ ਬਦਮਾਸ਼ ਵਿੱਚ ਮੁੱਠਭੇੜ ਹੋਣ ਦੀ ਸੂਚਨਾ ਹੈ। ਇਸ ਦੌਰਾਨ ਹੋਈ ਦੁਵੱਲੀ ਗੋਲੀਬਾਰੀ ਦੇ ਵਿੱਚ ਸੁਨੀਲ ਬਾਬਾ ਨਾਂ ਦੇ ਬਦਮਾਸ਼ ਦੇ ਜਖਮੀ ਹੋਣ ਦੀ ਸੂਚਨਾ ਹੈ, ਜਿਸ ਨੂੰ ਬਾਅਦ ਵਿੱਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮੁਢਲੀ ਸੂਚਨਾ ਮੁਤਾਬਕ ਸੁਨੀਲ ਬਾਬਾ ਨੂੰ ਬੀਤੇ ਕੱਲ ਹੀ ਜ਼ਿਲਾ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਉੱਤਰਾਖੰਡ ਤੋਂ ਗਿਰਫਤਾਰ ਕੀਤਾ ਗਿਆ ਸੀ ਅਤੇ ਅੱਜ ਸਵੇਰੇ ਉਸ ਨੂੰ ਅਸਲੇ ਦੀ ਬਰਾਮਦਗੀ ਲਈ ਉਸਦੇ ਵੱਲੋਂ ਦੱਸੇ ਸਥਾਨ ‘ਤੇ ਲੰਡੇਕੇ ਵਿਖੇ ਲਿਜਾਇਆ ਗਿਆ ਸੀ।

ਇਹ ਵੀ ਪੜ੍ਹੋ Punjab by-elections: ਵੋਟਾਂ ਤੋਂ ਬਾਅਦ ਹੁਣ ਜਿੱਤ-ਹਾਰ ਦੀਆਂ ਕਿਆਸਅਰਾਈਆਂ ਲੱਗਣੀਆਂ ਸ਼ੁਰੂ

ਪੁਲਿਸ ਸੂਤਰਾਂ ਮੁਤਾਬਿਕ ਇਸ ਦੌਰਾਨ ਹੀ ਉਕਤ ਖਤਰਨਾਕ ਬਦਮਾਸ਼ ਨੇ ਆਪਣੇ ਲੁਕੋਏ ਹੋਏ ਹਥਿਆਰ ਦੇ ਨਾਲ ਪੁਲਿਸ ਉੱਪਰ ਗੋਲੀ ਚਲਾ ਦਿੱਤੀ। ਜਿਸ ਕਾਰਨ ਪੁਲਿਸ ਨੇ ਵੀ ਜਵਾਬੀ ਗੋਲੀ ਚਲਾਈ ਅਤੇ ਇਸ ਗੋਲੀਬਾਰੀ ਵਿੱਚ ਲੱਤ ‘ਤੇ ਗੋਲੀ ਲੱਗਣ ਕਾਰਨ ਸੁਨੀਲ ਬਾਬਾ ਜਖਮੀ ਹੋ ਗਿਆ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੁਨੀਲ ਬਾਬਾ ਕਈ ਖਤਰਨਾਕ ਅਪਰਾਧਿਕ ਘਟਨਾਵਾਂ ਵਿੱਚ ਪੁਲਿਸ ਨੂੰ ਲੋੜੀਦਾ ਸੀ ਅਤੇ ਇਸ ਦੇ ਵਿਰੁੱਧ 17 ਦੇ ਕਰੀਬ ਮੁਕੱਦਮੇ ਦਰਜ ਹਨ।

 

LEAVE A REPLY

Please enter your comment!
Please enter your name here

Share post:

spot_img

Popular

More like this
Related

ਥਾਣਾ ਢਕੌਲੀ ਖੇਤਰ ਵਿੱਚ ਗੋਲੀਆਂ ਚਲਾਉਣ ਵਾਲਾ ਦੋਸ਼ੀ ਗ੍ਰਿਫ਼ਤਾਰ

SAS Nagar News:ਸ਼੍ਰੀ ਹਰਮਨਦੀਪ ਸਿੰਘ ਹਾਂਸ ਐਸ.ਐਸ.ਪੀ. ਜ਼ਿਲ੍ਹਾ ਐੱਸ.ਏ.ਐੱਸ...

Bathinda ਦੇ DTO ਦਫ਼ਤਰ ਦਾ ਕਲਰਕ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

Bathinda News: ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਅੱਜ ਕੀਤੀ ਗਈ...