ਸਕੂਲੀ ਬੱਚਿਆਂ ਦੀ ਲੜਾਈ ’ਚ ਚੱਲੀਆਂ ਕ੍ਰਿ+ਪਾਨਾਂ, 16 ਸਾਲ ਦੇ ਬੱਚੇ ਦੀ ਹੋਈ ਮੌ+ਤ

0
94
+1

ਫ਼ਿਰੋਜਪੁੁਰ, 25 ਸਤੰਬਰ: ਕਾਲਜ਼ਾਂ ਵਿਚ ਲੜਾਈਆਂ ਹੁੰਦੀਆਂ ਤਾਂ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ ਪ੍ਰੰਤੂ ਹੁਣ ਇਹ ਲੜਾਈਆਂ ਸਕੂਲਾਂ ਤੱਕ ਵੀ ਪੁੱਜ ਗਈਆਂ ਹਨ। ਫ਼ਿਰੋਜਪੁਰ ਦੇ ਇੱਕ ਪ੍ਰਾਈਵੇਟ ਸਕੂਲ ’ਚ ਦਸਵੀਂ ਜਮਾਤ ਵਿਚ ਪੜ੍ਹਦੇ ਬੱਚਿਆਂ ਵਿਚਕਾਰ ਛੋਟੀ ਜਿਹੇ ਵਿਵਾਦ ਨੂੰ ਲੈ ਕੇ ਹੋਈ ਬਹਿਸਬਾਜ਼ੀ ਖੂੁਨੀ ਝੜਪ ਤੱਕ ਪੁੱਜ ਗਈ, ਜਿਸਦੇ ਚੱਲਦੇ ਇੱਕ 16 ਸਾਲਾਂ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਚਾਹਤਪ੍ਰੀਤ ਸਿੰਘ (16 ਸਾਲ) ਦੇ ਤੌਰ ‘ਤੇ ਹੋਈ ਹੈ ਜੋਕਿ ਪਿੰਡ ਫ਼ਿਰੋਜਸ਼ਾਹ ਦਾ ਰਹਿਣ ਵਾਲਾ ਦਸਿਆ ਜਾ ਰਿਹਾ ਤੇ ਫ਼ਿਰੋਜਪੁਰ ਦੇ ਇੱਕ ਪ੍ਰਾਈਵੇਟ ਸਕੂਲ ਦਾ ਵਿਦਿਆਰਥੀ ਸੀ।

ਬਠਿੰਡਾ ਨਹਿਰ ਵਿਚ ਇੱਕ ਹੋਰ ਬੱਚਾ ਡੁੱਬਿਆ, ਨਹੀਂ ਨਿੱਕਲੀ ਉੱਘ-ਸੁੱਘ

ਵੱਡੀ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬੱਚੇ ਦਾ ਕ੍ਰਿਪਾਨਾਂ ਨਾਲ ਕਤਲ ਕਰਨ ਵਾਲੇ ਬੱਚੇ ਵੀ ਨਾਬਾਲਿਗ ਹਨ। ਸੂਚਨਾ ਮੁਤਾਬਕ ਲੜਾਈ ਸਮੇਂ ਦੋਨਾਂ ਧਿਰਾਂ ਸਕੂਲ ਦੇ ਨਜਦੀਕ ਹੀ ਆਹਮੋ ਸਾਹਮਣੇ ਹੋਈਆਂ ਸਨ, ਜਿੰਨ੍ਹਾਂ ਵਿਚੋਂ ਇੱਕ ਧਿਰ ਕੋਲ ਪਿਸਤੌਲ ਵੀ ਦੱਸੇ ਜਾ ਰਹੇ ਹਨ। ਫ਼ਿਲਹਾਲ ਪੁਲਿਸ ਵੱਲੋਂ ਪਰਚਾ ਦਰਜ਼ ਕਰ ਲਿਆ ਹੈ ਪ੍ਰੰਤੂ ਮ੍ਰਿਤਕ ਬੱਚੇ ਦੇ ਮਾਪਿਆਂ ਨੇ ਕਥਿਤ ਕਾਤਲ ਬੱਚਿਆਂ ਨੂੰ ਗ੍ਰਿਫਤਾਰ ਕਰਨ ਤੱਕ ਆਪਣੇ ਬੱਚੇ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ।

 

+1

LEAVE A REPLY

Please enter your comment!
Please enter your name here