ਤਿਊਹਾਰਾਂ ਦੇ ਸੀਜ਼ਨ ’ਚ ਨਕਲੀ GST ਵਾਲੇ ਚੜ੍ਹੇ ਵਪਾਰੀਆਂ ਦੇ ਹੱਥੇ

0
120
0

ਛਿੱਤਰ ਪ੍ਰੇਡ ਤੋਂ ਬਾਅਦ ਕੀਤੇ ਪੁਲਿਸ ਹਵਾਲੇ
ਲੁਧਿਆਣਾ, 10 ਅਕਤੂਬਰ: ਸੂਬੇ ਵਿਚ ਇੰਨ੍ਹੀਂ ਦਿਨੀਂ ਤਿਊਹਾਰਾਂ ਦਾ ਸੀਜ਼ਨ ਆਉਂਦੇ ਹੀ ਨਕਲੀ ਸਰਕਾਰੀ ਅਧਿਕਾਰੀਆਂ ਦੀ ਫ਼ੌਜ ਸਰਗਰਮ ਹੋ ਗਈ ਹੈ। ਬੀਤੇ ਕੱਲ ਲੁਧਿਆਣਾ ਸ਼ਹਿਰ ਦੇ ਕੇਸਰਗਜ਼ ਇਲਾਕੇ ’ਚ ਵਪਾਰੀਆਂ ਵੱਲੋਂ ਤਿੰਨ ਨਕਲੀ ਜੀਐਸਟੀ ਵਾਲਿਆਂ ਨੂੰ ਕਾਬੂ ਕੀਤਾ ਹੈ, ਜੋ ਬਿੱਲ ਦੇ ਨਾਂ ‘ਤੇ ਨਾਂ ਸਿਰਫ਼ ਗ੍ਰਾਹਕਾਂ ਬਲਕਿ ਵਪਾਰੀਆਂ ਤੋਂ ਪੈਸੇ ਲੈ ਰਹੇ ਸਨ। ਵਪਾਰੀਆਂ ਮੁਤਾਬਕ ਪਿਛਲੇ ਕੁੱਝ ਦਿਨਾਂ ਤੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਰਿਹਾ ਸੀ ਕਿ ਜੀਐਸਟੀ ਵਿਭਾਗ ਦੇ ਅਧਿਕਾਰੀ ਗ੍ਰਾਹਕਾਂ ਦੇ ਬਿੱਲ ਵਗੈਰਾ ਚੈਕ ਕਰ ਰਹੇ ਹਨ ਅਤੇ ਦੁਕਾਨਾਂ ‘ਤੇ ਵੀ ਆ ਕੇ ਰਿਕਾਰਡ ਦੇਖ ਰਹੇ ਹਨ।

ਇਹ ਵੀ ਪੜੋ:Sidhu Moose Wala ਦੀ ਮੌਤ ’ਤੇ ਹੁਣ ਨਵਾਂ ਵਿਵਾਦ, ਜੋਤਸ਼ੀ ਦਾ ਦਾਅਵਾ ਕਿਹਾ ਸੀ ਦੇਸ ਛੱਡਣ ਲਈ

ਤਿਊਹਾਰੀ ਸ਼ੀਜਨ ਹੋਣ ਕਾਰਨ ਉਹ ਇਸ ਮੁੱਦੇ ’ਤੇ ਜੀਐਸਟੀ ਦੇ ਡਿਪਟੀ ਕਮਿਸ਼ਨਰ ਨੂੰ ਮਿਲੇ, ਜਿੰਨ੍ਹਾਂ ਵਪਾਰੀਆਂ ਨਾਲ ਹਮਦਰਦੀ ਦਿਖ਼ਾਉਂਦਿਆਂ ਕਿਸੇ ਵੱਲੋਂ ਵੀ ਪ੍ਰੇਸ਼ਾਨ ਨਾ ਹੋਣ ਦੇਣ ਦਾ ਭਰੋਸਾ ਦਿਵਾਇਆ। ਪ੍ਰੰਤੂ ਫ਼ਿਰ ਇਹ ਮਾਮਲਾ ਸਾਹਮਣੇ ਆਇਆ ਕਿ ਕੇਜ਼ਰਗੰਜ ਬਜ਼ਾਰ ਦੇ ਵਿਚ ਅੱਧੀ ਦਰਜਨ ਜੀਐਸਟੀ ਮੁਲਾਜਮ ਤੇ ਅਧਿਕਾਰੀ ਪੁੱਜੇ ਹੋੲੋ ਹਨ, ਜਿੰਨ੍ਹਾਂ ਵਿਚ ਦੋ ਮਹਿਲਾਵਾਂ ਵੀ ਸ਼ਾਮਲ ਹਨ। ਵਪਾਰੀਆਂ ਵੱਲੋਂ ਸ਼ੱਕ ਪੈਣ ’ਤੇ ਇੰਨ੍ਹਾਂ ਦੀਆਂ ਗੁਪਤ ਤਰੀਕੇ ਨਾਲ ਫ਼ੋਟੋਆਂ ਖਿੱਚ ਕੇ ਡੀਟੀਸੀ ਨੂੰ ਭੇਜੀਆਂ ਗਈਆਂ ਪ੍ਰੰਤੂ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਬੰਦੇ ਉਹਨਾਂ ਦੇ ਮੁਲਾਜਮ ਨਹੀਂ ਹਨ।

ਇਹ ਵੀ ਪੜੋ:ਨਹੀਂ ਰਹੇ ‘ਦੇਸ਼ ਦੇ ਪੁੱਤ’ ਰਤਨ ਟਾਟਾ, ਵੱਡੇ ਉਦਯੋਗਪਤੀ ਦੇ ਨਾਲ ਦਿਆਲੂ ਪੁਰਸ਼ ਵੀ ਸਨ ਟਾਟਾ

ਜਿਸਤੋਂ ਬਾਅਦ ਵਪਾਰੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪੁੱਜ ਗਿਆ ਤੇ ਉਨ੍ਹਾਂ ਮੌਕੇ ‘ਤੇ ਹੀ ਤਿੰਨ ਜਣਿਆਂ ਨੂੰ ਕਾਬੂ ਕਰ ਲਿਆ, ਜਦ ਕਿ ਦੋ ਮਹਿਲਾਵਾਂ ਅਤੇ ਇੱਕ ਜਣਾ ਬਚ ਕੇ ਨਿਕਲਣ ਵਿਚ ਕਾਮਯਾਬ ਰਿਹਾ। ਵਪਾਰੀਆਂ ਵੱਲੋਂ ਪਹਿਲਾਂ ਇੰਨ੍ਹਾਂ ਦੀ ਖੂਬ ਛਿੱਤਰ ਪਰੇਡ ਕੀਤੀ ਗਈ ਤੇ ਬਾਅਦ ਵਿਚ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦੇ ਦਸਣ ਮੁਤਾਬਕ ਮਾਮਲਾ ਥਾਣਾ ਡਿਵੀਜਨ ਨੰਬਰ 1 ਵਿਚ ਹੈ ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ।

 

0

LEAVE A REPLY

Please enter your comment!
Please enter your name here