ਨਹੀਂ ਰਹੇ ‘ਦੇਸ਼ ਦੇ ਪੁੱਤ’ ਰਤਨ ਟਾਟਾ, ਵੱਡੇ ਉਦਯੋਗਪਤੀ ਦੇ ਨਾਲ ਦਿਆਲੂ ਪੁਰਸ਼ ਵੀ ਸਨ ਟਾਟਾ

Date:

spot_img

ਨਵੀਂ ਦਿੱਲੀ, 9 ਅਕਤੂਬਰ: ਦੇਸ ਦੇ ਨਾਮਵਰ ਉਦਯੋਗਪਤੀ ਅਤੇ ਦਿਆਲੂ ਪੁਰਸ਼ ਵਜੋ ਜਾਣੇ ਜਾਂਦੇ ਰਤਨ ਟਾਟਾ ਨਹੀਂ ਰਹੇ। ਉਹ 86 ਸਾਲਾਂ ਦੇ ਸਨ। ਬੀਤੀ ਦੇਰ ਰਾਤ ਉਨ੍ਹਾਂ ਮੁੰਬਈ ਦੇ ਕੈਂਡੀ ਬੀਚ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਦੋ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਿਹਤ ਵਿਚ ਗੜਬੜੀ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਸ਼੍ਰੀ ਟਾਟਾ ਦੀ ਮੌਤ ’ਤੇ ਦੇਸ ਭਰ ਵਿਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।

ਇਹ ਵੀ ਪੜੋ:Deep Sidhu ਦੇ ਸਾਥੀ ਦਾ ਪਿੰਡ ’ਚ ਗੋ+ਲੀਆਂ ਮਾਰ ਕੇ ਕ+ਤਲ

ਉਨ੍ਹਾਂ ਨੂੰ ਇੱਕ ਮਿਹਨਤੀ ਤੇ ਇੱਕ ਚੰਗੇ ਇਨਸਾਨ ਦੇ ਤੌਰ ’ਤੇ ਜਾਣਿਆਂ ਜਾਂਦਾ ਸੀ, ਜਿਸਨੇ ਨਾਂ ਸਿਰਫ਼ ਆਪਣੇ ਉਦਯੋਗ ਨੂੰ ਬੁਲੰਦੀਆਂ ’ਤੇ ਪਹੁੰਚਾਇਆ, ਬਲਕਿ ‘ਟਾਟਾ’ ਬ੍ਰਾਂਡ ਨੂੰ ਇੱਕ ‘ਵਿਸ਼ਵਾਸ਼’ ਦਾ ਨਾਂ ਦੇ ਤੌਰ ‘ਤੇ ਸਥਾਪਤ ਹੋਇਆ। ਰਾਸਟਰਪਤੀ ਸ਼੍ਰੀ ਮੁਰਮੂ ਦਰੋਪਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਹਿਤ ਦੇਸ ਦੇ ਨਾਮਵਰ ਉਦਯੋਗਪਤੀਆਂ ਨੇ ਦੁੱਖ ਪ੍ਰਗਟਾਇਆ ਹੈ।ਰਤਨ ਟਾਟਾ ਦਾ ਅੱਜ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਇਹ ਵੀ ਪੜੋ:ਆਪ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਰਿਹਾਇਸ਼ ਜਬਰੀ ਖ਼ਾਲੀ ਕਰਵਾਉਣ ਦਾ ਲਗਾਇਆ ਦੋਸ਼

ਉਧਰ ਮਹਾਰਾਸ਼ਟਰ ਅਤੇ ਝਾਰਖੰਡ ਵਿਚ ਇੱਕ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਇਸਤੋਂ ਇਲਾਵਾ ਦੇਸ ਤੋਂ ਇਲਾਵਾ ਵਿਦੇਸ਼ ਵਿਚ ਉਨ੍ਹਾਂ ਦਾ ਵੱਡਾ ਨਾਮ ਸੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਰਤਨ ਟਾਟਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਇੱਕ ਵੱਡੇ ਉਦਯੋਗਪਤੀ ਦੇ ਨਾਲ-ਨਾਲ ਇੱਕ ਦਿਆਲੂ ਪੁਰਸ਼ ਵੀ ਸਨ, ਜੋ ਹਮੇਸ਼ਾ ਦੇਸ ਦੇ ਨਾਲ ਖੜ੍ਹੇ ਰਹੇ। ਸ਼੍ਰੀ ਟਾਟਾ ਨੇ ਆਪਣੀ ਪੂਰੀ ਜਾਇਦਾਦ ਟਰੱਸਟ ਦੇ ਨਾਂ ਕਰ ਦਿੱਤੀ ਸੀ।

 

spot_img
spot_img

Share post:

Popular

More like this
Related

हरियाणा सरकार के नायाब 2 साल: विकसित हरियाणा के संकल्प को मिली नई गति

👉संकल्प-पत्र के 217 में से 76 संकल्प दो वर्ष...

ਮੰਦਭਾਗੀ ਖਬਰ; ਭਿਆਨਕ ਸੜਕ ਹਾਦਸੇ ‘ਚ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਦੀ ਹੋਈ ਮੌ*ਤ

Patiala News: ਸ਼ਨੀਵਾਰ ਨੂੰ ਵਾਪਰੇ ਇੱਕ ਮੰਦਭਾਗੇ ਹਾਦਸੇ ਵਿੱਚ...