ਜੈਪੁਰ, 30 ਸਤੰਬਰ : ਦੇਸ ਦੇ ਚਰਚਿਤ ਗੈਂਗਸਟਰ ਲਾਰੈਂਸ ਬਿਸ਼ਨੋਈ ਦੀਆਂ ਪਿਛਲੇ ਸਾਲ ਇੱਕ ਨਿੱਜੀ ਚੈਨਲ ਨਾਲ ਪ੍ਰਸਾਰਿਤ ਹੋਈਆਂ ਦੋ ਇੰਟਰਵਿਊਜ਼ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ। 14 ਅਤੇ 17 ਮਾਰਚ 2023 ਨੂੂੰ ਪ੍ਰਸਾਰਿਤ ਇੰਨ੍ਹਾਂ ਇੰਟਰਵਿਊਜ਼ ਦੇ ਮਾਮਲੇ ਵਿਚ ਜਿੱਥੇ ਪੰਜਾਬ ਪੁਲਿਸ ਦਸੰਬਰ 2023 ਵਿਚ ਪਹਿਲਾਂ ਹੀ ਪਰਚਾ ਦਰਜ਼ ਕਰ ਚੁੱਕੀ ਹੈ, ਉਥੇ ਹੁਣ ਰਾਜਸਥਾਨ ਪੁਲਿਸ ਨੇ ਵੀ ਪਰਚਾ ਦਰਜ਼ ਕੀਤਾ ਹੈ। ਇਹ ਮੁਕੱਦਮਾ ਥਾਣਾ ਲਾਲਕੋਠੀ ਵਿਚ ਦਰਜ਼ ਕੀਤਾ ਗਿਆ ਹੈ, ਕਿਉਂਕਿ ਜੈਪੁਰ ਦੀ ਕੇਂਦਰੀ ਜੇਲ੍ਹ ਇਸੇ ਥਾਣੇ ਦੇ ਅਧੀਨ ਆਉਂਦੀ ਹੈ, ਜਿੱਥੇ ਲਾਰੈਂਸ 2 ਤੋਂ 7 ਮਾਰਚ ਦੌਰਾਨ ਬੰਦ ਰਿਹਾ ਸੀ।
ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ ਚੋਰੀ ਘਰ ਵਾਲੀਆਂ ਦੋਨੋਂ ਔਰਤਾਂ ਪੁਲਿਸ ਵੱਲੋਂ ਕਾਬੂ
ਜੈਪੁਰ ਪੁਲਿਸ ਦੇ ਕਮਿਸ਼ਨਰ ਬੀਜੂ ਜੌਰਜ ਜੋਸਫ ਨੇ ਵੱਖ ਵੱਖ ਮੀਡੀਆ ਨਾਲ ਇਹ ਪਰਚਾ ਦਰਜ਼ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ‘‘ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜੈਪੁਰ ਦੇ ਲਾਲਕੋਠੀ ਥਾਣੈ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ।’’ ਜਿਕਰਯੋਗ ਹੈ ਕਿ ਇੱਕ ਰਿਟ ਪਿਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈਕੋਰਟ ਦੇ ਨਿਰਦੇਸ਼ਾਂ ਉਪਰ ਇਸ ਮਾਮਲੇ ਵਿਚ ਡੀਜੀਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਇਸ ਟੀਮ ਨੇ ਆਪਣੀ ਜਾਂਚ ਦੌਰਾਨ ਪਾਇਆ ਸੀਕਿ ਇਸ ਗੈਂਗਸਟਰ ਦੀਆਂ ਪ੍ਰਸਾਰਿਤ ਇੰਟਰਵਿਊੂਜ਼ ਵਿਚੋਂ ਇੱਕ ਪੰਜਾਬ ਦੇ ਖਰੜ ਸੀਆਈਏ ਸਟਾਫ਼ ਅਤੇ ਇੱਕ ਜੈਪੁਰ ਦੀ ਕੇਂਦਰੀ ਜੇਲ੍ਹ ਵਿਚੋਂ ਕੀਤੀ ਗਈ ਹੈ।
ਹਸਪਤਾਲ ਤੋਂ ਛੁੱਟੀ ਮਿਲਦੇ ਹੀ ਮੁੜ ਗਤੀਸ਼ੀਲ ਹੋਏ ਮੁੱਖ ਮੰਤਰੀ ਭਗਵੰਤ ਮਾਨ
ਪੁਲਿਸ ਸੂਤਰਾਂ ਮੁਤਾਬਕ ਜਾਂਚ ਦੌਰਾਨ ਆਈਪੀ ਅਡਰੈਸ ਤੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਸੀ। ਸੂਤਰਾਂ ਮੁਤਾਬਕ ਇਹ ਇੰਟਰਵਿਊਜ਼ ‘ਜੂਮ ਐਪ’ ਰਾਹੀਂ ਕੀਤੀਆਂ ਗਈਆਂ ਸਨ। ਖਰੜ ਸੀਆਈਏ ਸਟਾਫ਼ ਵਿਚ ਇੰਟਰਵਿਊਜ਼ ਹੋਣ ਦੇ ਚੱੱਲਦੇ ਗ੍ਰਹਿ ਵਿਭਾਗ ਵੱਲੋਂ ਤਤਕਾਲੀ ਐਸਐਸਪੀ ਤੋਂ ਲੈ ਕੇ ਸੀਆਈਏ ਸਟਾਫ਼ ਦੇ ਮੁਖੀ ਨੂੰ ਨੋਟਿਸ ਕੱਢੇ ਹੋਏ ਹਨ। ਜਿਕਰਯੋਗ ਹੈ ਕਿ ਜਦ ਇੰਟਰਵਿਊਜ਼ ਪ੍ਰਸਾਰਿਤ ਹੋਈਆਂ ਸਨ ਤਾਂ ਉਸ ਸਮੇਂ ਲਾਰੈਂਸ ਬਿਸਨੋਈ ਪੰਜਾਬ ਦੇ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਸੀ। ਜਿਸਦੇ ਚੱਲਦੇ ਪੰਜਾਬ ਵਿਚ ਇਸ ਮੁੱਦੇ ਨੂੰ ਲੈ ਕੇ ਸਿਆਸੀ ਘਮਾਸਾਨ ਮੱਚਿਆ ਸੀ ਪ੍ਰੰਤੂ ਬਠਿੰਡਾ ਦੇ ਤਤਕਾਲੀ ਜੇਲ੍ਹ ਸੁਪਰਡੈਂਟ ਐਨ.ਡੀ ਨੇਗੀ ਨੇ ਸਪੱਸ਼ਟ ਕੀਤਾ ਸੀਕਿ ਬਠਿੰਡਾ ਜੇਲ੍ਹ ਵਿਚ ਇੰਟਰਵਿਊਜ਼ ਨਹੀਂ ਹੋਈ ਹੈ।
Share the post "ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਮਾਮਲੇ ’ਚ ਪੰਜਾਬ ਤੋਂ ਬਾਅਦ ਰਾਜਸਥਾਨ ਵਿਚ ਵੀ FIR ਦਰਜ"