spot_img
spot_img
spot_img

Ontario ‘ਚ ਫ਼ੈਲੀ ਖ਼ਤਰਨਾਕ ਬਿਮਾਰੀ, ਲੋਕਾਂ ਦਾ ਘਰੋਂ ਬਾਹਰ ਨਕਿਲਣਾ ਹੋਇਆ ਮੁਸ਼ਕਿਲ!

Date:

spot_img

Canada News : ਉਨਟਾਰੀਓ ਵਿਚ ਖਸਰੇ ਦੇ 95 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਅੰਕੜਾ ਇਕ ਹਜ਼ਾਰ ਤੋਂ ਟੱਪ ਗਿਆ ਹੈ। ਪਬਲਿਕ ਹੈਲਥ ਉਨਟਾਰੀਓ ਦੇ ਅੰਕੜਿਆਂ ਮੁਤਾਬਕ ਖਸਰਾ ਲਾਗ ਦੀ ਬਿਮਾਰੀ ਹੈ ਅਤੇ ਬਿਮਾਰ ਲੋਕਾਂ ਦੇ ਸੰਪਰਕ ਵਿਚ ਆਉਣ ਕਾਰਨ ਨਵੇਂ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਨਵੇਂ ਮਰੀਜ਼ਾਂ ਵਿਚੋਂ ਜ਼ਿਆਦਾਤਰ ਦੱਖਣ-ਪੱਛਮੀ ਉਨਟਾਰੀਓ ਵਿਚ ਦੱਸੇ ਜਾ ਰਹੇ ਹਨ ਅਤੇ ਕੁਲ ਮਰੀਜ਼ਾਂ ਵਿਚੋਂ ਇਕ ਤਿਹਾਈ ਗਿਣਤੀ ਬਿਲਕੁਲ ਛੋਟੇ ਬੱਚਿਆਂ, 5 ਤੋਂ 7 ਸਾਲ ਦੀ ਉਮਰ ਵਾਲਿਆਂ ਜਾਂ ਅੱਲ੍ਹੜਾਂ ਦੀ ਹੈ। ਪਬਲਿਕ ਹੈਲਥ ਉਨਟਾਰੀਓ ਵਿਚ ਮਹਾਂਮਾਰੀ ਨਾਲ ਸਬੰਧਤ ਰੋਗਾਂ ਦੀ ਮਾਹਰ ਡਾ. ਸਾਰਾਹ ਵਿਲਸਨ ਦਾ ਕਹਿਣਾ ਸੀ ਕਿ ਖਸਰਾ ਫੈਲਣ ਦੀ ਰਫ਼ਤਾਰ ਘਟਦੀ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋ : ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਦਰਸ਼ਨ ਸਿੰਘ ਸੋਹੀ ਨੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ MLA ਬਲਕਾਰ ਸਿੱਧੂ ਦੀ ਮੌਜੂਦਗੀ ਵਿੱਚ ਸੰਭਾਲਿਆ ਅਹੁੱਦਾ

ਇਕ ਹਫ਼ਤੇ ਵਿਚ 100 ਮਰੀਜ਼ ਸਾਹਮਣੇ ਆਉਣ ਦੀ ਦਰ ਜ਼ਿਆਦਾ ਹੀ ਮੰਨੀ ਜਾ ਸਕਦੀ ਹੈ।ਮਰੀਜ਼ਾਂ ਦੀ ਗਿਣਤੀ ਇਹ ਵੀ ਦਰਸਾਉਂਦੀ ਹੈ ਕਿ ਖਸਰੇ ਵਰਗੀ ਬਿਮਾਰੀ ਵੱਡੀਆਂ ਉਲਝਣਾਂ ਪੈਦਾ ਕਰ ਸਕਦੀ ਹੈ ਪਰ ਵੈਕਸੀਨੇਸ਼ਨ ਰਾਹੀਂ ਇਸ ਤੋਂ ਬਚਿਆ ਜਾ ਸਕਦਾ ਹੈ। ਖਸਰੇ ਦੇ ਮਰੀਜ਼ਾਂ ਵਿਚ ਜ਼ਿਆਦਾ ਨਿਮੋਨੀਆ ਜਾਂ ਹੋਰ ਬੈਕਟੀਰੀਅਲ ਇਨਫੈਕਸ਼ਨ ਨਜ਼ਰ ਆਉਂਦਾ ਹੈ ਅਤੇ ਇਕ ਹਜ਼ਾਰ ਪਿੱਛੇ ਇਕ ਮਰੀਜ਼ ਹੀ ਦਿਮਾਗੀ ਬੁਖਾਰ ਦਾ ਸ਼ਿਕਾਰ ਬਣਦਾ ਹੈ। ਉਧਰ ਲਿਬਰਲ ਪਾਰਟੀ ਦੇ ਸਿਹਤ ਮਾਮਲਿਆਂ ਬਾਰੇ ਆਲੋਚਕ ਡਾ. ਆਦਿਲ ਸ਼ਾਮਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਡਗ ਫ਼ੋਰਡ ਦੀ ਅਗਵਾਈ ਵਾਲੀ ਸਰਕਾਰ ਖਸਰੇ ਦੇ ਮੁੱਦੇ ’ਤੇ ਸਪੱਸ਼ਟ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਹੀ।

ਇਹ ਵੀ ਪੜ੍ਹੋ : ਤਾੜ-ਤਾੜ ਗੋਲ਼ੀਆਂ ਨਾਲ ਭੁੰਨਿਆ ਆਸਟ੍ਰੇਲੀਆ ਗਿਆ ਪੰਜਾਬੀ ਮੁੰਡਾ

ਸੂਬੇ ਦੇ ਮੁੱਖ ਸਿਹਤ ਅਫ਼ਸਰ ਵੱਲੋਂ ਖਸਰੇ ਬਾਰੇ ਵਿਸਤਾਰਤ ਜਾਣਕਾਰੀ ਦੇਣ ਲਈ ਆਖਰੀ ਪ੍ਰੈਸ ਕਾਨਫਰੰਸ ਮਾਰਚ ਵਿਚ ਕੀਤੀ ਗਈ ਜਦਕਿ ਅਪ੍ਰੈਲ ਮਹੀਨੇ ਪੂਰਾ ਲੰਘਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਪ੍ਰਾਇਮਰੀ ਹੈਲਥ ਕੇਅਰ ਪ੍ਰੋਵਾਈਡਰਜ਼ ਦੀ ਵੱਡੀ ਕਿੱਲਤ ਹੈ ਅਤੇ 25 ਲੱਖ ਤੋਂ ਵੱਧ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਨਹੀਂ। ਦੱਸ ਦੇਈਏ ਕਿ ਪਬਲਿਕ ਹੈਲਥ ਉਨਟਾਰੀਓ ਵੱਲੋਂ ਹਫਤਾਵਰੀ ਰਿਪੋਰਟ ਤਾਂ ਜਾਰੀ ਕੀਤੀ ਜਾਂਦੀ ਹੈ ਪਰ ਇਸ ਵਿਚ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਕਿੰਨੇ ਮਰੀਜ਼ ਹੁਣ ਵੀ ਬਿਮਾਰ ਹਨ ਅਤੇ ਕਿੰਨੇ ਮਰੀਜ਼ ਸਿਹਤਯਾਬ ਹੋ ਗਏ। ਉਧਰ ਐਲਬਰਟਾ ਵਿਖੇ ਖਸਰੇ ਦੇ 122 ਨਵੇਂ ਮਰੀਜ਼ ਸਾਹਮਣੇ ਆਉਣ ਦੀ ਤਸਦੀਕ ਕੀਤੀ ਗਈ ਹੈ ਜਦਕਿ ਕਿਊਬੈਕ ਵਿਖੇ ਪਿਛਲੇ 32 ਦਿਨ ਦੌਰਾਨ ਕੋਈ ਨਵਾਂ ਮਰੀਜ਼ ਸਾਹਮਣੇ ਨਹੀਂ ਆਇਆ।

LEAVE A REPLY

Please enter your comment!
Please enter your name here

spot_img

Share post:

spot_img

Popular

More like this
Related

ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ: ਡਾ. ਬਲਬੀਰ ਸਿੰਘ

👉ਸਿਹਤ ਮੰਤਰੀ ਨੇ ਤੀਰਥ ਯਾਤਰਾ ਲਈ ਸ਼ਰਧਾਲੂਆਂ ਦੀ ਬੱਸ...

पंजाब में कानून व्यवस्था की स्थिति चिंताजनक : मुख्यमंत्री नायब सिंह सैनी

👉जनता से किए वादे पूरे करने में विफल रही...

Heritage and City Walk 2026 : हरियाणा की विरासत से जुड़ने का बना सशक्त माध्यम

👉हेरिटेज एंड सिटी वॉक 2026 के जरिए युवाओं और...

CM Nayab Singh Saini ने डेरा राधा स्वामी ब्यास में बाबा गुरिंदर सिंह ढिल्लों से की शिष्टाचार भेंट

👉कपूरथला के माता भद्रकाली मंदिर में की पूजा-अर्चना Haryana News:...