ਅੱਧੀ ਰਾਤ ਸੋਨੀਪਤ (ਹਰਿਆਣਾ) ‘ਚ ਹੋਇਆ ਜ਼ੋਰਦਾਰ ਧਮਾਕਾ

Date:

spot_img

ਸੋਨੀਪਤ, 16 ਮਈ: ਸੋਨੀਪਤ ਸਥਿਤ ਸ੍ਰੀ ਗਣੇਸ਼ ਫੈਕਟਰੀ ਵਿੱਚ ਦੇਰ ਰਾਤ ਵੱਡਾ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਇਸ ਫੈਕਟਰੀ ਵਿੱਚ ਦੇਰ ਰਾਤ ਵੱਡਾ ਧਮਾਕਾ ਹੋਇਆ ਹੈ। ਧਮਾਕਾ ਇਨ੍ਹਾਂ ਜ਼ੋਰਦਾਰ ਸੀ ਕਿ ਇਸ ਦੀ ਗੂੰਜ ਇੱਕ ਕਿਲੋਮੀਟਰ ਦੁੱਰ ਤੱਕ ਸੁਣਾਈ ਦਿੱਤੀ । ਖਬਰਾਂ ਮੁਤਾਬਕ ਬੀਤੀ ਰਾਤ ਸੋਨੀਪਤ ਦੇ ਕੁੰਡਲੀ ਦੀ ਦਹੀਆ ਕਲੋਨੀ ਸਥਿਤ ਸ੍ਰੀ ਗਣੇਸ਼ ਫੈਕਟਰੀ ਚ ਇੱਕ ਬੁਆਇਲਰ ਜ਼ੋਰਦਾਰ ਧਮਾਕੇ ਨਾਲ ਫੱਟ ਗਿਆ। ਇਸ ਧਮਾਕੇ ਵਿੱਚ ਫੈਕਟਰੀ ਵਿੱਚ ਕੰਮ ਕਰ ਰਹੇ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 21 ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਨੇੜਲੇ ਨੇਵਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਸਾਬਕਾ ਅਕਾਲੀ ਲੀਡਰ BJP ‘ਚ ਸ਼ਾਮਲ

ਧਮਾਕਾ ਇੰਨਾ ਜ਼ੋਰਦਾਰ ਸੀ ਕਿ ਫੈਕਟਰੀ ਦੀ ਛੱਤ ਉੱਥੇ ਕੰਮ ਕਰ ਰਹੇ ਲੋਕਾਂ ਦੇ ਉੱਪਰ ਆ ਕੇ ਡਿੱਗ ਗਈ। ਖਦਸ਼ਾ ਇਹ ਵੀ ਜਤਾਇਆ ਜਾ ਰਿਹਾ ਹੈ ਕਿ ਮਲਬੇ ਹੇਠ ਹਜੇ ਵੀ ਕੁਝ ਹੋਰ ਲੋਕ ਦਬੇ ਹੋ ਸਕਦੇ ਹਨ। ਧਮਾਕੇ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗਣ ਦੀ ਵੀ ਖ਼ਬਰ ਸਾਹਮਣੇ ਆਈ ਸੀ। ਅੱਗ ਨੂੰ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਵੱਲੋਂ ਬਚਾਅ ਕਾਰਜ ਸ਼ੁਰੂ ਕਰ ਦਿੱਆ ਗਿਆ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਹੈ ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ।

spot_img
spot_img

Share post:

Popular

More like this
Related

ਇਲਾਜ ਲਈ ਪੈਸੇ ਦੇਣ ਤੋਂ ਪਹਿਲਾਂ ਜਾਣ ਲਓ ਇਹ ਗੱਲ!

ਨਿਊਜ਼ ਡੈਸਕ: ਬਿਮਾਰੀ ਦੇ ਸਮੇਂ ਹਸਪਤਾਲਾਂ ਦੇ ਚੱਕਰ ਕੱਟਣ...

ਰਾਸ਼ਨ ਕਾਰਡ ਧਾਰਕਾਂ ਲਈ ਸਿਰਫ਼ ਦੋ ਦਿਨ ਬਾਕੀ! 15 ਅਕਤੂਬਰ ਤੱਕ ਕਰਵਾਓ ਈ-ਕੇਵਾਈਸੀ

ਨਿਊਜ਼ ਡੈਸਕ: ਪੰਜਾਬ ਦੇ ਰਾਸ਼ਨ ਕਾਰਡ ਧਾਰਕੋ, ਜ਼ਰਾ ਧਿਆਨ...

हरियाणा में औद्योगिक निवेश से खुल रहे विकास व रोजगार के नए द्वार, आईएमटी बन रहे विकास के नए इंजन

👉औद्योगिक मॉडल टाउनशिप, आधुनिक बुनियादी ढांचा और निवेशकों के...

ਦੀਵਾਲੀ ਤੋਂ ਪਹਿਲਾਂ ਪਰਿਵਾਰਾਂ ਨੂੰ ਮਿਲ ਸਕਦੀ ਹੈ ਵੱਡੀ ਖ਼ੁਸ਼ਖ਼ਬਰੀ!

ਨਿਊਜ਼ ਡੈਸਕ: ਦੀਵਾਲੀ ’ਤੇ ਘਰ ਰੌਸ਼ਨ ਕਰਨ ਦੇ ਨਾਲ-ਨਾਲ...